ਪਾਕਿ ''ਚ ਘੱਟ ਗਿਣਤੀ ਮੁਸਲਮਾਨਾਂ ਦਾ ਪ੍ਰਦਰਸ਼ਨ ਖਤਮ
Tuesday, Apr 16, 2019 - 04:59 PM (IST)

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਸੈਂਕੜੇ ਸ਼ੀਆ ਹਜ਼ਾਰਾ ਮੁਸਲਮਾਨਾਂ ਨੇ ਸਰਕਾਰ ਤੋਂ ਭਰੋਸਾ ਮਿਲਣ ਦੇ ਬਾਅਦ ਆਪਣੇ ਪ੍ਰਦਰਸ਼ਨ ਨੂੰ ਖਤਮ ਕਰ ਦਿੱਤਾ। ਉਨ੍ਹਾਂ ਵੱਲੋਂ ਇਹ ਪ੍ਰਦਰਸ਼ਨ ਅਸ਼ਾਂਤ ਬਲੋਚਿਸਤਾਨ ਸੂਬੇ ਵਿਚ ਘੱਟ ਗਿਣਤੀਆਂ ਨੂੰ ਬਣਾ ਕੇ ਹੋ ਰਹੇ ਹਮਲੇ ਵਿਰੁੱਧ ਕੀਤਾ ਗਿਆ ਸੀ। ਸਰਕਾਰ ਵੱਲੋਂ ਉਨ੍ਹਾਂ ਨੂੰ ਭਰੋਸਾ ਮਿਲਿਆ ਹੈ ਕਿ ਉਹ ਉਨ੍ਹਾਂ ਦੀ ਸੁਰੱਖਿਆ ਲਈ ਕੁਝ ਹੋਰ ਕਦਮ ਚੁੱਕੇਗੀ। ਸ਼ੀਆ ਮੁਸਲਮਾਨਾਂ ਨੇ ਸ਼ੁੱਕਰਵਾਰ ਨੂੰ ਆਪਣਾ ਪ੍ਰਦਰਸ਼ਨ ਸ਼ੁਰੂ ਕੀਤਾ ਸੀ।
ਇਹ ਪ੍ਰਦਰਸ਼ਨ ਬੀਤੇ ਹਫਤੇ ਇਸਲਾਮਿਕ ਸਟੇਟ ਦੇ ਇਕ ਆਤਮਘਾਤੀ ਹਮਲਾਵਰ ਵੱਲੋਂ ਇਕ ਖੁੱਲ੍ਹੇ ਬਾਜ਼ਾਰ ਵਿਚ ਹਮਲਾ ਕਰਨ ਦੇ ਬਾਅਦ ਸ਼ੁਰੂ ਹੋਇਆ ਸੀ। ਇਸ ਵਿਚ 21 ਲੋਕਾਂ ਦੀ ਮੌਤ ਹੋ ਗਈ ਸੀ। ਮਾਰੇ ਗਏ ਲੋਕਾਂ ਵਿਚ 10 ਵਿਅਕਤੀ ਹਜ਼ਾਰਾ ਸ਼ੀਆ ਭਾਈਚਾਰੇ ਦੇ ਸਨ। ਪ੍ਰਦਰਸ਼ਨਕਾਰੀ ਹਜ਼ਾਕਾ ਸ਼ੀਆ ਭਾਈਚਾਰੇ ਦੀ ਸੁਰੱਖਿਆ ਲਈ ਪ੍ਰਭਾਵੀ ਯੋਜਨਾ ਬਣਾਏ ਜਾਣ ਦੀ ਮੰਗ ਕਰ ਰਹੇ ਸਨ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਬਲੋਸਿਤਾਨ ਦੇ ਮੁੱਖ ਮੰਤਰੀ ਜਾਮ ਕਮਾਲ ਅਲਯਾਨੀ ਅਤੇ ਗ੍ਰਹਿ ਰਾਜ ਮੰਤਰੀ ਸ਼ਹਿਰਆਰ ਅਫਰੀਦੀ ਤੋਂ ਭਰੋਸਾ ਮਿਲਣ ਦੇ ਬਾਅਦ ਸੋਮਵਾਰ ਰਾਤ ਭਾਈਚਾਰੇ ਨੇ ਆਪਣਾ ਵਿਰੋਧ ਪ੍ਰਦਰਸ਼ਨ ਵਾਪਸ ਲੈ ਲਿਆ।