ਪਾਕਿ : ਮਰਿਅਮ ਨਵਾਜ਼ ਨੂੰ ਮਿਲੀ ਜ਼ਮਾਨਤ, ਇਹ ਸੀ ਮਾਮਲਾ

11/04/2019 5:37:29 PM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਟੀ ਮਰਿਅਮ ਨਵਾਜ਼ ਨੂੰ ਸੋਮਵਾਰ ਨੂੰ ਪਾਕਿਸਤਾਨ ਹਾਈਕੋਰਟ ਨੇ ਜ਼ਮਾਨਤ ਦੇ ਦਿੱਤੀ। ਮਰਿਅਮ ਨੂੰ ਇਹ ਜ਼ਮਾਨਤ ਚੌਧਰੀ ਸ਼ੂਗਰ ਮਿੱਲਜ਼ ਕੇਸ ਵਿਚ ਮਿਲੀ ਹੈ। ਨਿਆਂਮੂਰਤੀ ਅਲੀ ਬਕਰ ਨਜਾਫੀ ਅਤੇ ਨਿਆਂਮੂਰਤੀ ਸਰਦਾਰ ਅਹਿਮਦ ਨਈਮ ਦੇ ਬੈਂਚ ਨੇ ਮਰਿਅਮ ਨਵਾਜ਼ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕੀਤੀ। ਮਰਿਅਮ ਦੇ ਵਕੀਲ ਅਤੇ ਰਾਸ਼ਟਰੀ ਜਵਾਬਦੇਹੀ ਬਿਊਰੋ (ਨੈਬ) ਦੇ ਅਧਿਕਾਰੀ ਵੀ ਸੁਣਵਾਈ ਦੌਰਾਨ ਅਦਾਲਤ ਵਿਚ ਮੌਜੂਦ ਸਨ। ਬੈਂਚ ਨੇ ਇਸ ਮਾਮਲੇ ਵਿਚ 31 ਅਕਤੂਬਰ ਨੂੰ ਸੁਣਵਾਈ ਪੂਰੀ ਕਰ ਕੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ।

 

ਇਹ ਸੀ ਮਾਮਲਾ
ਸ਼ਰੀਫ ਪਰਿਵਾਰ ਦੇ ਮੈਂਬਰਾਂ 'ਤੇ ਚੀਨੀ ਮਿੱਲ ਦੇ ਸ਼ੇਅਰਾਂ ਦੀ ਵਿਤਰੀ ਅਤੇ ਖਰੀਦ ਦਾ ਆੜ ਵਿਚ ਮਨੀ ਲਾਂਡਰਿੰਗ ਵਿਚ ਸ਼ਾਮਲ ਹੋਣ ਦਾ ਦੋਸ਼ ਸੀ। ਰਾਸ਼ਟਰੀ ਜਵਾਬਦੇਹੀ ਬਿਊਰੋ ਨੇ ਨਵਾਜ਼ ਸ਼ਰੀਫ 'ਤੇ ਚੌਧਰੀ ਸ਼ੂਗਰ ਮਿੱਲਜ਼ ਦੇ ਮਾਮਲੇ ਵਿਚ ਸਿੱਧੇ ਲਾਭਪਾਤਰ ਹੋਣ ਦਾ ਦੋਸ਼ ਲਗਾਇਆ ਸੀ। ਨੈਬ ਨੇ ਨਵਾਜ਼ ਦੀ ਬੇਟੀ ਮਰਿਅਮ 'ਤੇ ਵੀ ਦੋਸ਼ ਲਗਾਇਆ ਸੀ। ਮਰਿਅਮ ਨੂੰ ਉਸ ਦੇ ਚਚੇਰੇ ਭਰਾ ਯੂਸੁਫ ਅੱਬਾਸ ਦੇ ਨਾਲ ਅਗਸਤ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਨੈਬ ਨੇ ਕਿਹਾ ਸੀ ਕਿ ਚੀਨੀ ਮਿੱਲਾਂ ਵਿਚ ਮਰਿਅਮ ਦੇ 12 ਮਿਲੀਅਨ ਤੋਂ ਵੱਧ ਮੁੱਲ ਦੇ ਸ਼ੇਅਰ ਹਨ।


Vandana

Content Editor

Related News