ਪਾਕਿ ’ਚ ਵਕੀਲਾਂ ਦੀ ਯੂਨੀਫਾਰਮ ਹੋਰ ਵਰਗਾਂ ਵਲੋਂ ਪਹਿਨਣ ਦਾ ਵਿਰੋਧ

Monday, Mar 29, 2021 - 05:16 PM (IST)

ਗੁਰਦਾਸਪੁਰ/ਪਾਕਿਸਤਾਨ (ਜ. ਬ.) : ਵਕੀਲਾਂ ਵਲੋਂ ਅਦਾਲਤ ਵਿਚ ਪਹਿਨੀ ਜਾਣ ਵਾਲੀ ਯੂਨੀਫਾਰਮ ਨੂੰ ਹੋਟਲਾਂ ਦੇ ਵੇਟਰਾਂ, ਬਾਡੀਗਾਰਡਾਂ, ਵਿਆਹ ਤੇ ਨਿਕਾਹ ਵੇਲੇ ਲਾੜਿਆਂ ਵਲੋਂ ਪਹਿਨਣ ’ਤੇ ਪਾਬੰਦੀ ਲਾਉਣ ਦੀ ਮੰਗ ਸਬੰਧੀ ਪਾਕਿਸਤਾਨ ਦੀਆਂ ਸਮੂਹ ਅਦਾਲਤਾਂ ਦਾ ਕੰਮਕਾਜ ਠੱਪ ਕਰ ਦੇਣ ਦੀ ਚਿਤਾਵਨੀ ਦਿੰਦਿਆਂ ਪਾਕਿਸਤਾਨ ਦੀ ਸਮੂਹ ਬਾਰ ਕੌਂਸਲ ਐਸੋਸੀਏਸ਼ਨ ਨੇ ਵਿਖਾਵਾ ਕੀਤਾ।

ਸਰਹੱਦ ਪਾਰਲੇ ਸੂਤਰਾਂ ਅਨੁਸਾਰ ਪਾਕਿਸਤਾਨ ਦੇ ਸ਼ਹਿਰਾਂ ਇਸਲਾਮਾਬਾਦ, ਲਾਹੌਰ, ਕਰਾਚੀ, ਕਵੇਟਾ, ਸਿੰਧ ਹਾਈਕੋਰਟ ਸਮੇਤ ਹੋਰ ਸ਼ਹਿਰਾਂ ਦੀਆਂ ਬਾਰ ਐਸੋਸੀਏਸ਼ਨਾਂ ਨੇ ਵਿਖਾਵਾ ਕੀਤਾ। ਯੂਨੀਫਾਰਮ ’ਤੇ ਪਾਕਿਸਤਾਨ ਦੇ ਵਕੀਲਾਂ ਆਪਣਾ ਏਕਾਧਿਕਾਰ ਦੱਸ ਰਹੇ ਹਨ।

ਐਸੋਸੀਏਸ਼ਨ ਨੇ ਚੀਫ ਸੈਕ੍ਰੇਟਰੀ, ਚੀਫ ਕਮਿਸ਼ਨਰਾਂ ਨੂੰ ਲਿਖੀ ਚਿੱਠੀ ਵਿਚ ਸਪਸ਼ਟ ਕੀਤਾ ਕਿ ਸਮੂਹ ਵਕੀਲਾਂ ਦੀ ਯੂਨੀਫਾਰਮ ਨਿਰਧਾਰਤ ਹੈ। ਇਸ ਲਈ ਇਨ੍ਹਾਂ ਸਾਰੇ ਵਰਗਾਂ ’ਤੇ ਵਕੀਲਾਂ ਦੀ ਯੂਨੀਫਾਰਮ ਪਹਿਨਣ ’ਤੇ ਰੋਕ ਲਾਈ ਜਾਵੇ, ਨਹੀਂ ਤਾਂ ਪੂਰੇ ਪਾਕਿਸਤਾਨ ਦੀਆਂ ਸਮੂਹ ਬਾਰ ਐਸੋਸੀਏਸ਼ਨਾਂ 4 ਅਪ੍ਰੈਲ ਤੋਂ ਅਣਮਿੱਥੇ ਸਮੇਂ ਦੀ ਹੜਤਾਲ ’ਤੇ ਚਲੀਆਂ ਜਾਣਗੀਆਂ।

 


cherry

Content Editor

Related News