ਪਾਕਿਸਤਾਨੀਆਂ ਨੇ ਹਵਾਈ ਫਾਇਰਿੰਗ ਨਾਲ ਕੀਤਾ ਨਵੇਂ ਸਾਲ ਦਾ ਸੁਆਗਤ, ਬੱਚੇ ਸਣੇ 11 ਲੋਕ ਹੋਏ ਜ਼ਖ਼ਮੀ

01/01/2024 1:30:07 PM

ਕਰਾਚੀ (ਏਜੰਸੀ): ਪਾਕਿਸਤਾਨ ਦੇ ਕਰਾਚੀ ਵਿਚ ਲੋਕਾਂ ਨੇ ਨਵੇਂ ਸਾਲ 2024 ਦਾ ਸੁਆਗਤ ਹਵਾਈ ਫਾਇਰ ਕਰਕੇ ਕੀਤਾ, ਜਿਸ ਨਾਲ ਸ਼ਹਿਰ ਦੇ ਕਈ ਹਿੱਸਿਆਂ ਵਿੱਚ 11 ਲੋਕ ਜ਼ਖ਼ਮੀ ਹੋ ਗਏ। ਏ.ਆਰ.ਵਾਈ. ਨਿਊਜ਼ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਮਗਰੋਂ ਕਰਾਚੀ ਪੁਲਸ ਨੇ ਨਵੇਂ ਸਾਲ ਦਾ ਸੁਆਗਤ ਕਰਨ ਲਈ ਹਵਾਈ ਫਾਇਰ ਕਰਨ ਵਾਲਿਆਂ 'ਤੇ ਮੁਕੱਦਮਾ ਚਲਾਉਣ ਦੀ ਚੇਤਾਵਨੀ ਜਾਰੀ ਕੀਤੀ ਹੈ।

ਇਹ ਵੀ ਪੜ੍ਹੋ: ਭਾਰਤੀ ਮੂਲ ਦੇ ਪਰਿਵਾਰ ਦੀ ਮੌਤ ਦਾ ਮਾਮਲਾ, ਅਮਰੀਕੀ ਪੁਲਸ ਅਜੇ ਵੀ ਕਰ ਰਹੀ ਹੈ ਜਾਂਚ

ਪੁਲਸ ਅਧਿਕਾਰੀਆਂ ਦੇ ਅਨੁਸਾਰ, ਬਹਾਦੁਰਾਬਾਦ ਵਿੱਚ ਹਵਾਈ ਫਾਇਰ ਵਿੱਚ 7 ਸਾਲ ਦਾ ਬੱਚਾ, ਫਾਈਵ ਸਟਾਰ ਚੌਰੰਗੀ 'ਚ 3 ਲੋਕ, ਸੀਵਿਊ 'ਚ 2 ਹੋਰ ਅਤੇ ਲਿਆਕਤ ਅਬਾਦ ਅਤੇ ਉੱਤਰੀ ਨਾਜ਼ਿਮਾਬਾਦ 'ਚ ਇਕ-ਇਕ ਵਿਅਕਤੀ ਜ਼ਖ਼ਮੀ ਹੋਇਆ ਹੈ। ਏ.ਆਰ.ਵਾਈ. ਨਿਊਜ਼ ਦੇ ਅਨੁਸਾਰ, ਕਰਾਚੀ ਦੇ ਪੁਲਸ ਮੁਖੀ ਖਾਦਿਮ ਹੁਸੈਨ ਰਿੰਦ ਨੇ ਕਿਹਾ, ਨਵੇਂ ਸਾਲ ਦੀ ਪੂਰਬਲੀ ਸ਼ਾਮ ਨੂੰ ਹਵਾਈ ਫਾਇਰ ਲਈ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਦਰਜ ਕੇਸਾਂ ਵਿੱਚ ਕਤਲ ਦੀ ਕੋਸ਼ਿਸ਼ ਅਤੇ ਅੱਤਵਾਦ ਦੇ ਦੋਸ਼ ਸ਼ਾਮਲ ਕੀਤੇ ਜਾਣਗੇ।

ਇਹ ਵੀ ਪੜ੍ਹੋ: ਪੁਲਸ ਅਤੇ ਅਪਰਾਧੀਆਂ ਵਿਚਾਲੇ ਮੁਕਾਬਲਾ, 7 ਸ਼ੱਕੀਆਂ ਦੀ ਮੌਤ

ਹਵਾਈ ਫਾਇਰਿੰਗ ਨੂੰ ਰੋਕਣ ਲਈ, ਉਨ੍ਹਾਂ ਨੇ ਕਿਸੇ ਵੀ ਮਾੜੇ ਪ੍ਰਭਾਵਾਂ ਨੂੰ ਦੂਰ ਕਰਨ ਲਈ ਸਰਚ ਅਭਿਆਨ, ਬਾਜ਼ਾਰਾਂ ਅਤੇ ਮਸਜਿਦਾਂ ਵਿੱਚ ਸੂਚਨਾਵਾਂ ਅਤੇ ਸੋਸ਼ਲ ਮੀਡੀਆ 'ਤੇ ਉਸਾਰੂ ਪੁਲਸ ਕਾਰਵਾਈਆਂ ਦੇ ਪ੍ਰਚਾਰ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ। ਇਸ ਦੌਰਾਨ, ਕਰਾਚੀ ਪੁਲਸ ਨੇ ਆਤਿਸ਼ਬਾਜੀ ਕਰਨ, ਹਵਾਈ ਫਾਇਰਿੰਗ ਅਤੇ ਹਥਿਆਰ ਲੈ ਕੇ ਜਾਣ ਜਾਂ ਪ੍ਰਦਰਸ਼ਿਤ ਕਰਨ 'ਤੇ 2 ਦਿਨਾਂ ਲਈ ਮੁਕੰਮਲ ਪਾਬੰਦੀ ਲਾਗੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਨੇਤਨਯਾਹੂ ਦਾ ਵੱਡਾ ਬਿਆਨ- ਹਮਾਸ ਖ਼ਿਲਾਫ਼ ਜੰਗ ‘ਕਈ ਮਹੀਨਿਆਂ ਤੱਕ' ਚੱਲੇਗੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News