ਪਾਕਿਸਤਾਨ ''ਚ ਜੀਪ ਨਹਿਰ ''ਚ ਡਿੱਗੀ, 7 ਲੋਕਾਂ ਦੀ ਦਰਦਨਾਕ ਮੌਤ

10/12/2023 6:17:08 PM

ਇਸਲਾਮਾਬਾਦ (ਵਾਰਤਾ)- ਪਾਕਿਸਤਾਨ ਦੇ ਪੂਰਬੀ ਪੰਜਾਬ ਸੂਬੇ ਦੇ ਮੀਆਂਵਾਲੀ ਜ਼ਿਲ੍ਹੇ ‘ਚ ਵੀਰਵਾਰ ਨੂੰ ਵਾਜੇ ਵਜਾਉਣ ਵਾਲਿਆਂ ਨੂੰ ਲੈ ਕੇ ਜਾ ਰਹੀ ਇੱਕ ਜੀਪ ਬੇਕਾਬੂ ਹੋ ਕੇ ਡਿੱਗ ਗਈ, ਜਿਸ ਕਾਰਨ ਸੱਤ ਲੋਕਾਂ ਦੀ ਮੌਤ ਹੋ ਗਈ। ਸਥਾਨਕ ਪੁਲਸ ਨੇ ਦੱਸਿਆ ਕਿ ਇੱਕ ਲੋਕ ਗਾਇਕ ਦੀ ਅਗਵਾਈ ਵਿੱਚ ਸੰਗੀਤ ਪ੍ਰੇਮੀਆਂ ਦਾ ਇੱਕ ਸਮੂਹ ਇੱਕ ਸਮਾਗਮ ਤੋਂ ਬਾਅਦ ਘਰ ਪਰਤ ਰਿਹਾ ਸੀ। ਇਸ ਦੌਰਾਨ ਉਸ ਦੀ ਜੀਪ ਸ਼ਹਿਰ ਦੇ ਪਾਕਾ ਕਾਂਝੇਰਾ ਇਲਾਕੇ ਵਿੱਚ ਡਿੱਗ ਪਈ। 

ਪੜ੍ਹੋ ਇਹ ਅਹਿਮ ਖ਼ਬਰ-ਦੁਖਦਾਇਕ ਖ਼ਬਰ : ਹਫ਼ਤਾ ਪਹਿਲਾਂ ਸਿੰਗਾਪੁਰ ਗਏ 14 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ

ਪੁਲਸ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਰਾਹਤ ਅਤੇ ਬਚਾਅ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਪਰ ਜੀਪ 'ਚ ਸਵਾਰ ਸਾਰੇ ਲੋਕ ਨਹਿਰ 'ਚ ਡੁੱਬ ਚੁੱਕੇ ਸਨ। ਪੁਲਸ ਅਨੁਸਾਰ ਪੀੜਤ ਸ਼ਹਿਰ ਵਿੱਚੋਂ ਲੰਘ ਰਹੇ ਸਨ। ਇਸ ਦੌਰਾਨ ਡਰਾਈਵਰ ਦਾ ਕੰਟਰੋਲ ਗੁਆ ਬੈਠਾ ਅਤੇ ਜੀਪ ਨਹਿਰ ਵਿੱਚ ਜਾ ਡਿੱਗੀ।
                                                                                                                                                           

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News