ਜਮਾਤ-ਉਦ-ਦਾਅਵਾ ਦੇ ਬੁਲਾਰੇ ਨੂੰ ਅੱਤਵਾਦ ਦੇ ਵਿੱਤਪੋਸ਼ਣ ਮਾਮਲੇ ''ਚ 32 ਸਾਲ ਦੀ ਸਜ਼ਾ

11/12/2020 6:03:55 PM

ਲਾਹੌਰ (ਭਾਸ਼ਾ): ਪਾਕਿਸਤਾਨ ਦੀ ਇਕ ਅੱਤਵਾਦ ਵਿਰੋਧੀ ਅਦਾਲਤ ਨੇ ਜਮਾਤ-ਉਦ-ਦਾਅਵਾ (ਜੇ.ਯੂ.ਡੀ.) ਦੇ ਬੁਲਾਰੇ ਨੂੰ ਅੱਤਵਾਦ ਦੇ ਵਿੱਤਪੋਸ਼ਣ ਮਾਮਲੇ ਵਿਚ 32 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਜਮਾਤ-ਉਦ-ਦਾਅਵਾ ਮੁੰਬਈ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦਾ ਅੱਤਵਾਦੀ ਸੰਗਠਨ ਹੈ। ਅੱਤਵਾਦ ਵਿਰੋਧੀ ਅਦਾਲਤ (ਏ.ਟੀ.ਸੀ.) ਨੇ ਬੁੱਧਵਾਰ ਨੂੰ ਇੱਥੇ ਸਈਦ ਦੇ ਜੀਜਾ ਸਮੇਤ ਜੇ.ਯੂ.ਡੀ. ਦੇ ਤਿੰਨ ਮੈਂਬਰਾਂ ਨੂੰ ਅੱਤਵਾਦ ਦੇ ਵਿੱਤਪੋਸ਼ਣ ਮਾਮਲਿਆਂ ਵਿਚ ਦੋਸ਼ੀ ਠਹਿਰਾਇਆ। 

ਪੜ੍ਹੋ ਇਹ ਅਹਿਮ ਖਬਰ- ਪੈਗੰਬਰ ਕਾਰਟੂਨ ਵਿਵਾਦ : ਜਰਮਨੀ 'ਚ 11 ਸਾਲਾ ਵਿਦਿਆਰਥੀ ਨੇ ਟੀਚਰ ਦਾ ਸਿਰ ਕਟਣ ਦੀ ਦਿੱਤੀ ਧਮਕੀ

ਅਦਾਲਤ ਦੇ ਇਕ ਅਧਿਕਾਰੀ ਨੇ ਪੀ.ਟੀ.ਆਈ.-ਭਾਸ਼ਾ ਨੂੰ ਕਿਹਾ,''ਏ.ਟੀ.ਸੀ. ਦੇ ਜੱਜ ਏਜਾਜ਼ ਅਹਿਮਦ ਬੁਤਾਰ ਨੇ ਜੇ.ਯੂ.ਡੀ. ਦੇ ਬੁਲਾਰੇ ਵਾਹਯਾ ਮੁਜਾਹਿਦ ਨੂੰ ਦੋ ਮਾਮਲਿਆਂ ਵਿਚ 32 ਸਾਲ ਦੀ ਸਜ਼ਾ ਸੁਣਾਈ। ਉੱਥੇ ਪ੍ਰੋਫੈਸਰ ਜ਼ਫਰ ਇਕਬਾਲ ਅਤੇ ਪ੍ਰੋਫੈਸਰ ਹਾਫਿਜ਼ ਅਬਦੁੱਲ ਰਹਿਮਾਨ ਮੱਕੀ (ਸਈਦ ਦਾ ਜੀਜਾ) ਨੂੰ ਦੋ ਮਾਮਲਿਆਂ ਵਿਚ ਕ੍ਰਮਵਾਰ 16 ਅਤੇ ਇਕ ਸਾਲ ਕੈਦ ਦੀ ਸਜ਼ਾ ਸੁਣਾਈ।'' ਉਹਨਾਂ ਨੇ ਦੱਸਿਆ ਕਿ ਸੰਗਠਨ ਦੇ ਦੋ ਹੋਰ ਮੈਂਬਰ ਅਬਦੁੱਲ ਸਲਾਮ ਬਿਨ ਮੁਹੰਮਦ ਅਤੇ ਲੁਕਮਾਨਸ਼ਾਹ ਨੂੰ ਅੱਤਵਾਦ ਦੇ ਵਿੱਤਪੋਸ਼ਣ ਸੰਬੰਧੀ ਹੋਰ ਮਾਮਲਿਆਂ ਵਿਚ ਦੋਸ਼ੀ ਠਹਿਰਾਇਆ ਗਿਆ ਹੈ। ਅਦਾਲਤ ਵਿਚ ਇਸਤਗਾਸਾ ਪੱਖ ਨੂੰ 16 ਨਵੰਬਰ ਨੂੰ ਆਪਣਾ ਗਵਾਹ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਹੈ। ਸੁਣਵਾਈ ਦੇ ਸਮੇਂ ਸ਼ੱਕੀ ਸਖਤ ਸੁਰੱਖਿਆ ਦੇ ਵਿਚ ਅਦਾਲਤ ਵਿਚ ਮੌਜੂਦ ਸੀ। ਇਸ ਦੌਰਾਨ ਮੀਡੀਆ ਨੂੰ ਅਦਾਲਤ ਕੰਪਲੈਕਸ ਵਿਚ ਜਾਣ ਦੀ ਇਜਾਜ਼ਤ ਨਹੀਂ ਸੀ।


Vandana

Content Editor

Related News