ਪਾਕਿ ਨੂੰ IMF ਤੋਂ ਮਿਲਣ ਵਾਲੇ ਰਾਹਤ ਪੈਕੇਜ ''ਚ ਹੋ ਸਕਦੀ ਹੈ ਦੇਰੀ

Monday, Apr 15, 2019 - 03:08 PM (IST)

ਪਾਕਿ ਨੂੰ IMF ਤੋਂ ਮਿਲਣ ਵਾਲੇ ਰਾਹਤ ਪੈਕੇਜ ''ਚ ਹੋ ਸਕਦੀ ਹੈ ਦੇਰੀ

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਨੂੰ ਅੰਤਰਰਾਸ਼ਟਰੀ ਮੁਦਰਾ ਫੰਡ (IMF) ਤੋਂ ਮਿਲਣ ਵਾਲੇ ਰਾਹਤ ਪੈਕੇਜ ਵਿਚ ਦੇਰੀ ਹੋ ਸਕਦੀ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਆਈ.ਐੱਮ.ਐੱਫ. ਨੇ ਪਾਕਿਸਤਾਨ ਨੂੰ ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ (ਸੀ.ਪੀ.ਈ.ਸੀ.) ਦੀ ਜਾਣਕਾਰੀ ਮੰਗੀ ਹੈ। ਆਈ.ਐੱਮ.ਐੱਫ. ਨੇ ਇਸ ਗੱਲ ਦੀ ਵੀ ਗਾਰੰਟੀ ਦੀ ਮੰਗ ਕੀਤੀ ਹੈ ਕਿ ਪਾਕਿਸਤਾਨ ਰਾਹਤ ਪੈਕੇਜ ਦੀ ਰਾਸ਼ੀ ਦੀ ਵਰਤੋਂ ਚੀਨ ਨੂੰ ਕਰਜ਼ ਦੀ ਕਿਸ਼ਤ ਚੁਕਾਉਣ ਵਿਚ ਨਹੀਂ ਕਰੇਗਾ। 

ਪਾਕਿਸਤਾਨ ਦੇ ਇਕ ਅੰਗਰੇਜ਼ੀ ਅਖਬਾਰ ਨੇ ਸੋਮਵਾਰ ਨੂੰ ਅਧਿਕਾਰਕ ਸਰੋਤਾਂ ਦੇ ਹਵਾਲੇ ਨਾਲ ਕਿਹਾ ਕਿ ਰਾਹਤ ਪੈਕੇਜ ਨੂੰ ਆਖਰੀ ਰੂਪ ਦੇਣ ਲਈ ਆਈ.ਐੱਮ.ਐੱਫ. ਟੀਮ ਦੇ ਇੱਥੇ ਆਉਣ ਦੀ ਯੋਜਨਾ ਟਲ ਸਕਦੀ ਹੈ। ਦੋਵੇਂ ਪੱਖ ਕੰਟਰੈਕਟ ਦੀਆਂ ਆਖਰੀ ਸ਼ਰਤਾਂ 'ਤੇ ਡੂੰਘੀ ਚਰਚਾ ਕਰ ਰਹੇ ਹਨ। ਪਾਕਿਸਤਾਨ ਦੇ ਵਿੱਤ ਮੰਤਰੀ ਅਸਦ ਉਮਰ ਨੇ ਇਸ ਤੋਂ ਪਹਿਲਾਂ ਇਸ ਮਹੀਨੇ ਕਿਹਾ ਸੀ ਕਿ ਆਈ.ਐੱਮ.ਐੱਫ. ਦੀ ਇਕ ਟੀਮ ਵਿਸ਼ਵ ਬੈਂਕ ਦੇ ਨਾਲ ਗਰਮੀ ਦੇ ਮੌਸਮ ਵਿਚ ਬੈਠਕ ਦੇ ਤੁਰੰਤ ਬਾਅਦ ਇੱਥੇ ਆਉਣ ਵਾਲੀ ਹੈ। ਉਨ੍ਹਾਂ ਨੇ ਕਿਹਾ ਸੀ ਕਿ ਅਪ੍ਰੈਲ ਮਹੀਨੇ ਦੇ ਅਖੀਰ ਵਿਚ ਰਾਹਤ ਪੈਕੇਜ 'ਤੇ ਦਸਤਖਤ ਹੋ ਜਾਣਗੇ। ਹੁਣ ਸੂਤਰਾਂ ਨੇ ਦੱਸਿਆ,''ਆਈ.ਐੱਮ.ਐੱਫ. ਦੀ ਟੀਮ ਅਪ੍ਰੈਲ ਦੀ ਬਜਾਏ ਮਈ ਵਿਚ ਇੱਥੇ ਆ ਸਕਦੀ ਹੈ।''


author

Vandana

Content Editor

Related News