ਪਾਕਿ ਵੱਲੋਂ ਵਾਹਗਾ ਸੀਮਾ ਤੋਂ ਭਾਰਤ-ਅਫਗਾਨ ਵਪਾਰ ਦੀ ਸੰਭਾਵਨਾ ਖਾਰਿਜ

Thursday, Aug 08, 2019 - 03:31 PM (IST)

ਪਾਕਿ ਵੱਲੋਂ ਵਾਹਗਾ ਸੀਮਾ ਤੋਂ ਭਾਰਤ-ਅਫਗਾਨ ਵਪਾਰ ਦੀ ਸੰਭਾਵਨਾ ਖਾਰਿਜ

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੀ ਇਕ ਮੀਡੀਆ ਰਿਪੋਰਟ ਮੁਤਾਬਕ ਉਹ ਅਫਗਾਨਿਸਤਾਨ ਨੂੰ ਵਾਹਗਾ ਸੀਮਾ ਜ਼ਰੀਏ ਭਾਰਤ ਤੋਂ ਵਸਤਾਂ ਦਰਾਮਦ ਨਹੀਂ ਕਰਨ ਦੇਵੇਗਾ। ਪਾਕਿਸਤਾਨ ਮੁਤਾਬਕ ਸੀਮਾ ਵਪਾਰ ਇਕ ਦੋ-ਪੱਖੀ ਮੁੱਦਾ ਹੈ ਨਾ ਕਿ ਤਿੰਨ-ਪੱਖੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਣਜ ਸਲਾਹਕਾਰ ਅਬਦੁੱਲ ਰਜ਼ਾਕ ਦਾਊਦ ਨੇ ਬੁੱਧਵਾਰ ਨੂੰ ਇਕ ਪੱਤਰਕਾਰ ਸੰਮੇਲਨ ਵਿਚ ਇਹ ਗੱਲ ਕਹੀ।

ਇਕ ਅੰਗਰੇਜ਼ੀ ਅਖਬਾਰ ਨੇ ਦਾਊਦ ਦੇ ਹਵਾਲੇ ਨਾਲ ਕਿਹਾ,''ਅਸੀਂ ਅਫਗਾਨਿਸਤਾਨ ਨੂੰ ਕਿਹਾ ਹੈ ਕਿ ਉਹ ਵਾਹਗਾ ਸੀਮਾ ਜ਼ਰੀਏ ਵਪਾਰ ਸੰਪਰਕ ਨਾ ਜੋੜੇ ਅਤੇ ਉਹ ਇਸ ਲਈ ਤਿਆਰ ਹੋ ਗਏ ਹਨ ਕਿਉਂਕਿ ਸੀਮਾ ਪਾਰ ਵਪਾਰ ਦੋ-ਪੱਖੀ ਮੁੱਦਾ ਹੈ ਨਾ ਕਿ ਤਿੰਨ-ਪੱਖੀ।'' ਇਸ ਮਹੀਨੇ ਦੇ ਅਖੀਰ ਵਿਚ ਅਫਗਾਨਿਸਤਾਨ ਦਾ ਦੌਰਾ ਕਰਨ ਜਾ ਰਹੇ ਦਾਊਦ ਨੇ ਕਿਹਾ ਕਿ ਅਫਗਾਨ ਪੱਖ ਵਾਹਗਾ ਸੀਮਾ ਜ਼ਰੀਏ ਸੰਪਰਕ ਦੇ ਮੁੱਦੇ ਨੂੰ ਚੁੱਕਣ ਵਾਲਾ ਹੈ ਪਰ ਉਨ੍ਹਾਂ ਨੇ ਸਾਫ ਕੀਤਾ ਹੈ ਕਿ ਅਫਗਾਨਿਸਤਾਨ ਨੂੰ ਇਕ ਅਜਿਹੇ ਮੰਚ 'ਤੇ ਦੋ-ਪੱਖੀ ਮੁੱਦਾ ਨਹੀਂ ਚੁੱਕਣਾ ਚਾਹੀਦਾ ਜੋ ਤਿੰਨ-ਪੱਖੀ ਨਹੀਂ ਹੈ ਅਤੇ ਉਹ ਇਸ ਲਈ ਤਿਆਰ ਹੋ ਗਏ। ਭਾਰਤ ਨਾਲ ਵਪਾਰ ਮੁਅੱਤਲ ਕਰਨ ਦੇ ਸੰਬੰਧ ਵਿਚ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਦਾਊਦ ਨੇ ਕਿਹਾ ਕਿ ਉਹ ਸਾਰੇ ਪਹਿਲੂਆਂ 'ਤੇ ਵਿਚਾਰ ਕਰਨ ਦੇ ਬਾਅਦ ਜਵਾਬ ਦੇਣਗੇ।


author

Vandana

Content Editor

Related News