ਸਰਕਾਰ ਬਨਾਉਣ ਲਈ ਇਮਰਾਨ ਦੀ ਪਾਰਟੀ ਨੇ MQM-P ਤੋਂ ਮੰਗਿਆ ਸਮਰਥਨ

Wednesday, Aug 01, 2018 - 10:38 AM (IST)

ਸਰਕਾਰ ਬਨਾਉਣ ਲਈ ਇਮਰਾਨ ਦੀ ਪਾਰਟੀ ਨੇ MQM-P ਤੋਂ ਮੰਗਿਆ ਸਮਰਥਨ

ਇਸਲਾਮਾਬਾਦ (ਬਿਊਰੋ)— ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਨੇ ਫੈਡਰਲ ਸਰਕਾਰ ਦੇ ਗਠਨ ਲਈ ਐੱਮ.ਕਿਊ.ਐੱਮ.-ਪੀ. ਦਾ ਸਮਰਥਨ ਮੰਗਿਆ ਹੈ। ਕਿਉਂਕਿ ਪੀ.ਟੀ.ਆਈ. 116 ਸੀਟਾਂ ਦੇ ਨਾਲ ਸਰਕਾਰ ਨਹੀਂ ਬਣਾ ਸਕਦੀ। ਇਕ ਅੰਗਰੇਜ਼ੀ ਅਖਬਾਰ ਮੁਤਾਬਕ ਪਾਰਟੀ ਦੇ ਨੇਤਾ ਜਹਾਂਗੀਰ ਤਰੀਨ ਸੋਮਵਾਰ ਸ਼ਾਮ ਇਸਲਾਮਾਬਾਦ ਤੋਂ ਕਰਾਚੀ ਆਏ ਅਤੇ ਸਾਬਕਾ ਵਿਰੋਧੀ ਮੁਤਾਹਿਦਾ ਕੌਮੀ ਮੂਵਮੈਂਟ-ਪਾਕਿਸਤਾਨ ਨੂੰ ਪੀ.ਟੀ.ਆਈ. ਦੀ ਅਗਵਾਈ ਵਾਲੀ ਸਰਕਾਰ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਐੱਮ.ਕਿਊ.ਐੱਮ.-ਪੀ. ਨੂੰ ਚੋਣਾਂ ਵਿਚ ਸਿਰਫ 6 ਸੀਟਾਂ ਮਿਲੀਆਂ ਹਨ। 
ਪਾਰਟੀ ਨੇ ਕਰਾਚੀ ਵਿਚ 4 ਸੀਟਾਂ ਅਤੇ ਹੈਦਰਾਬਾਦ ਵਿਚ 2 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ। ਪੀ.ਟੀ.ਆਈ. ਦੇ ਨੇਤਾ ਆਰਿਫ ਅਲਵੀ, ਫਿਰਦੌਸ ਸ਼ਮੀਮ ਨਕਵੀ ਅਤੇ ਇਮਰਾਨ ਇਸਮਾਈਲ ਨਾਲ ਤਰੀਨ ਬਹਾਦੁਰਬਾਦ ਇਲਾਕੇ ਵਿਚ ਐੱਮ.ਕਿਊ.ਐੱਮ.-ਪੀ. ਦੇ ਅਸਥਾਈ ਦਫਤਰ ਪਹੁੰਚੇ ਅਤੇ ਪਾਰਟੀ ਦੇ ਕੋਆਰਡੀਨੇਟਰ ਖਾਲਿਦ ਮਕਬੂਲ ਸਿੱਦੀਕੀ ਨਾਲ ਮੁਲਾਕਾਤ ਕੀਤੀ। ਦੋਹਾਂ ਦਲਾਂ ਵਿਚਕਾਰ ਕਮਰੇ ਵਿਚ ਵਾਰਤਾ ਹੋਈ। ਐੱਮ.ਕਿਊ.ਐੱਮ.-ਪੀ. ਦੇ ਸੂਤਰ ਨੇ ਦੱਸਿਆ ਕਿ ਤਰੀਨ ਨੇ ਕੌਮੀ ਅਸੈਂਬਲੀ ਵਿਚ ਪ੍ਰਧਾਨ, ਉਪ ਪ੍ਰਧਾਨ ਅਤੇ ਸਦਨ ਦੇ ਨੇਤਾ ਦੀ ਚੋਣ ਵਿਚ ਐੱਮ.ਕਿਊ.ਐੱਮ.-ਪੀ. ਦਾ ਸਮਰਥਨ ਮੰਗਿਆ।


Related News