ਪਾਕਿ ਪੀ.ਐੱਮ ਇਮਰਾਨ ਖਾਨ ਨੇ ਕੈਬਨਿਟ ''ਚ ਕੀਤਾ ਫੇਰਬਦਲ

04/19/2019 12:42:01 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਰਕਾਰ ਦੇ ਕੰਮਕਾਜ ਨੂੰ ਲੈ ਕੇ ਹੋ ਰਹੀ ਆਲੋਚਨਾ ਦੇ ਬਾਅਦ ਵੀਰਵਾਰ ਨੂੰ ਕੈਬਨਿਟ ਵਿਚ ਫੇਰਬਦਲ ਕੀਤਾ। 8 ਮਹੀਨੇ ਪਹਿਲਾਂ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਕੈਬਨਿਟ ਵਿਚ ਇਮਰਾਨ ਖਾਨ ਵੱਲੋਂ ਇਹ ਪਹਿਲਾ ਵੱਡਾ ਫੇਰਬਦਲ ਹੈ। ਕੈਬਨਿਟ ਵਿਚ ਇਹ ਫੇਰਬਦਲ ਵਿੱਤ ਮੰਤਰੀ ਅਸਦ ਉਮਰ ਦੇ ਅਸਤੀਫਾ ਦੇਣ ਦੇ ਬਾਅਦ ਕੀਤਾ ਗਿਆ। 

ਆਈ.ਐੱਸ.ਆਈ. ਦੇ ਸਾਬਕਾ ਅਧਿਕਾਰੀ ਬ੍ਰਿਗੇਡੀਅਰ (ਰਿਟਾਇਰਡ) ਇਜਾਜ਼ ਸ਼ਾਹ ਨੂੰ ਗ੍ਰਹਿ ਮੰਤਰਾਲੇ ਦਾ ਮਹੱਤਵਪੂਰਣ ਵਿਭਾਗ ਦਿੱਤਾ ਗਿਆ। ਉਨ੍ਹਾਂ ਨੂੰ ਹਾਲ ਹੀ ਵਿਚ ਸੰਸਦੀ ਮਾਮਲਿਆਂ ਦਾ ਮੰਤਰੀ ਬਣਾਇਆ ਗਿਆ ਸੀ। ਉਹ ਸਾਬਕਾ ਮਿਲਟਰੀ ਸ਼ਾਸਕ ਜਨਰਲ ਪਰਵੇਜ਼ ਮੁਸ਼ੱਰਫ ਦੇ ਵਿਸ਼ਵਾਸਪਾਤਰ ਸਨ। ਸਾਬਕਾ ਪੀ.ਐੱਮ. ਬੇਨਜ਼ੀਰ ਭੁੱਟੋ ਨੇ ਕਥਿਤ ਤੌਰ 'ਤੇ ਜਿਹੜੇ ਤਿੰਨ ਲੋਕਾਂ ਤੋਂ ਆਪਣੇ ਜੀਵਨ ਨੂੰ ਖਤਰਾ ਦੱਸਿਆ ਸੀ। ਉਸ ਵਿਚ ਸ਼ਾਹ ਦਾ ਨਾਮ ਵੀ ਸ਼ਾਮਲ ਸੀ। ਬੀਤੇ ਸਾਲ ਦੀਆਂ ਚੋਣਾਂ ਵਿਚ ਸ਼ਾਹ ਨੂੰ ਸੰਸਦ ਮੈਂਬਰ ਚੁਣਿਆ ਗਿਆ ਸੀ। ਬੀਤੇ ਸਾਲ ਮੰਤਰੀ ਮੰਡਲ ਤੋਂ ਹਟਾਏ ਆਜ਼ਮ ਸਵਾਤੀ ਨੂੰ ਸੰਸਦੀ ਮਾਮਲਿਆਂ ਦਾ ਮੰਤਰੀ ਨਿਯੁਕਤ ਕੀਤਾ ਗਿਆ ਹੈ। 

ਮੰਤਰੀ ਮੰਡਲ ਵਿਚ ਫੇਰਬਦਲ ਦੇ ਤਹਿਤ ਸੂਚਨਾ ਮੰਤਰੀ ਫਵਾਦ ਚੌਧਰੀ ਨੂੰ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਬਣਾਇਆ ਗਿਆ ਹੈ ਜਦਕਿ ਪੈਟਰੋਲੀਅਮ ਮੰਤਰੀ ਗੁਲਾਮ ਸਰਵਰ ਨੂੰ ਸ਼ਹਿਰੀ ਹਵਾਬਾਜ਼ੀ ਮੰਤਰੀ ਬਣਾਇਆ ਗਿਆ ਹੈ। ਪ੍ਰਧਾਨ ਮੰਤਰੀ ਨੇ ਨਵਾਂ ਵਿੱਤ ਮੰਤਰੀ ਨਿਯੁਕਤ ਨਹੀਂ ਕੀਤਾ ਸਗੋਂ ਉਹ ਵਿੱਤ 'ਤੇ ਇਕ ਸਲਾਹਕਾਰ ਨਿਯੁਕਤ ਕਰਨ ਦੀ ਯੋਜਨਾ ਬਣਾ ਰਹੇ ਹਨ।


Vandana

Content Editor

Related News