ਪਾਕਿ ''ਚ ''ਜਿਹਾਦੀ ਸੰਗਠਨਾਂ'' ਤੇ ''ਜਿਹਾਦੀ ਸੰਸਕ੍ਰਿਤੀ'' ਲਈ ਕੋਈ ਜਗ੍ਹਾ ਨਹੀਂ : ਇਮਰਾਨ

Friday, Mar 22, 2019 - 02:51 PM (IST)

ਪਾਕਿ ''ਚ ''ਜਿਹਾਦੀ ਸੰਗਠਨਾਂ'' ਤੇ ''ਜਿਹਾਦੀ ਸੰਸਕ੍ਰਿਤੀ'' ਲਈ ਕੋਈ ਜਗ੍ਹਾ ਨਹੀਂ : ਇਮਰਾਨ

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਸਰਕਾਰ 'ਤੇ ਅੰਤਰਰਾਸ਼ਟਰੀ ਦਬਾਅ ਹੇਠ ਅੱਤਵਾਦੀ ਸੰਗਠਨਾਂ 'ਤੇ ਕਾਰਵਾਈ ਕਰਨ ਦਾ ਦਬਾਅ ਹੈ। ਇਸੇ ਸਿਲਸਿਲੇ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਵਿਚ 'ਜਿਹਾਦੀ ਸੰਗਠਨਾਂ' ਅਤੇ 'ਜਿਹਾਦੀ ਸੰਸਕ੍ਰਿਤੀ' ਲਈ ਕੋਈ ਜਗ੍ਹਾ ਨਹੀਂ ਹੈ। ਇਕ ਅੰਗਰੇਜ਼ੀ ਅਖਬਾਰ ਨੇ ਦੱਸਿਆ ਕਿ ਇਮਰਾਨ ਨੇ ਇੱਥੇ ਸੰਪਾਦਕਾਂ ਅਤੇ ਸੀਨੀਅਰ ਪੱਤਰਕਾਰਾਂ ਨੂੰ ਕਿਹਾ ਕਿ ਭਾਰਤ ਦੀ ਰਾਜਗ ਸਰਕਾਰ ਪਾਕਿਸਤਾਨ ਵਿਰੁੱਧ ਨਫਰਤ ਦੀ ਰਾਜਨੀਤੀ ਦੇ ਦਮ 'ਤੇ ਆਮ ਚੋਣਾਂ ਜਿੱਤਣਾ ਚਾਹੁੰਦੀ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਕੰਟਰੋਲ ਰੇਖਾ 'ਤੇ ਉਦੋਂ ਤੱਕ ਸੁਰੱਖਿਆ ਸਬੰਧੀ ਖਤਰਾ ਬਣਿਆ ਰਹੇਗਾ ਜਦੋਂ ਤੱਕ ਭਾਰਤ ਵਿਚ ਚੋਣਾਂ ਨਹੀਂ ਹੋ ਜਾਂਦੀਆਂ। ਉਨ੍ਹਾਂ ਨੇ ਦੇਸ਼ ਨੂੰ ਹਰ ਸਮੇਂ ਤਿਆਰ ਰਹਿਣ ਲਈ ਕਿਹਾ।

ਇਮਰਾਨ ਨੇ ਕਿਹਾ ਕਿ ਦੇਸ਼ ਦੇ ਸੁਰੱਖਿਆ ਬਲ ਹਮੇਸ਼ਾ ਤਿਆਰ ਹਨ ਅਤੇ ਉਹ ਕਿਸੇ ਵੀ ਮਿਲਟਰੀ ਹਮਲੇ ਦੀ ਸਥਿਤੀ ਦਾ ਕਰਾਰਾ ਜਵਾਬ ਦੇਣਗੇ। ਇਕ ਅੰਗਰੇਜ਼ੀ ਅਖਬਾਰ ਨੇ ਖਬਰ ਦਿੱਤੀ ਕਿ ਇਮਰਾਨ ਨੇ ਜਿਹਾਦੀ ਇਤਿਹਾਸ ਅਤੇ ਜਿਹਾਦੀ ਸੰਸਕ੍ਰਿਤੀ ਦਾ ਜ਼ਿਕਰ ਕਰਦਿਆਂ ਕਿਹਾ,''ਇਹ ਸਮੂਹ ਅਫਗਾਨਿਸਤਾਨ ਵਿਚ ਸੋਵੀਅਤ ਯੂਨੀਅਨ ਵਿਰੁੱਧ ਅਮਰੀਕੀ ਅਗਵਾਈ ਵਾਲੇ ਅਫਗਾਨਿਸਤਾਨ ਯੁੱਧ ਦੇ ਦਿਨਾਂ ਤੋਂ ਹੋਂਦ ਵਿਚ ਹਨਾਂ ਅਤੇ ਦਹਾਕਿਆਂ ਤੋਂ ਇੱਥੋਂ ਤੋਂ ਆਪਣੀਆਂ ਗਤੀਵਿਧੀਆਂ ਨੂੰ ਅੰਜ਼ਾਮ ਦਿੰਦੇ ਆਏ ਹਨ।'' ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਵਿਚ ਇਸ ਤਰ੍ਹਾਂ ਦੇ ਸੰਗਠਨਾਂ ਲਈ ਕੋਈ ਜਗ੍ਹਾ ਨਹੀਂ ਹੈ। 

ਇਮਰਾਨ ਨੇ ਕਿਹਾ,''ਪਾਕਿਸਤਾਨ ਦੁਨੀਆ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹੈ ਕਿ ਉਹ ਸਿਰਫ ਸ਼ਾਂਤੀ ਪਸੰਦ ਦੇਸ਼ ਨਹੀਂ ਹੈ ਸਗੋਂ ਉਹ ਥੋੜ੍ਹੇ ਅਤੇ ਲੰਬੇਂ ਸਮੇਂ ਦੀਆਂ ਨੀਤੀਆਂ ਨਾਲ ਇਸ ਜਿਹਾਦੀ ਸੰਸਕ੍ਰਿਤੀ ਅਤੇ ਅੱਤਵਾਦ ਨੂੰ ਖਤਮ ਕਰਨ ਲਈ ਵੀ ਈਮਾਨਦਾਰ ਹੈ।'' ਇਮਰਾਨ ਨੇ ਕਿਹਾ ਕਿ ਭਾਰਤ ਪਾਕਿਸਤਾਨ ਨੂੰ ਵਿੱਤੀ ਕਾਰਵਾਈ ਟਾਸਕ ਫੋਰਸ (ਐੱਫ.ਏ.ਟੀ.ਐੱਫ.) ਦੀ ਬਲੈਕਲਿਸਟ ਵਿਚ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਦੇਸ਼ ਨੂੰ ਕਈ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। ਇਮਰਾਨ ਨੇ ਦੇਸ਼ ਵਿਚ ਕਾਨੂੰਨ ਵਿਵਸਥਾ ਦੇ ਬਾਰੇ ਵਿਚ ਕਿਹਾ ਕਿ ਪਾਬੰਦੀਸ਼ੁਦਾ ਸੰਗਠਨਾਂ ਨੂੰ ਬਹੁਤ ਪਹਿਲਾਂ ਹੀ ਨਸ਼ਟ ਕਰ ਦਿੱਤਾ ਜਾਣਾ ਚਾਹੀਦਾ ਸੀ ਪਰ ਇਹ ਉਨ੍ਹਾਂ ਦੀ ਸਰਕਾਰ ਹੈ ਜੋ ਅਜਿਹੇ ਸੰਗਠਨਾਂ ਵਿਰੁੱਧ ਕਾਰਵਾਈ ਕਰ ਰਹੀ ਹੈ। 

ਇਮਰਾਨ ਨੇ ਕਿਹਾ ਕਿ ਸਰਕਾਰ ਉਨ੍ਹਾਂ ਨੂੰ ਮੁੱਖ ਧਾਰਾ ਵਿਚ ਲਿਆਉਣ ਲਈ ਭਾਰੀ ਰਾਸ਼ੀ ਖਰਚ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਸਿਆਸੀ ਦਲਾਂ ਨੇ ਰਾਸ਼ਟਰੀ ਕੰਮਾਂ ਯੋਜਨਾ 'ਤੇ ਸਹਿਮਤੀ ਜ਼ਾਹਰ ਕੀਤੀ ਹੈ ਅਤੇ ਅੱਤਵਾਦੀ ਸੰਗਠਨਾਂ ਨੂੰ ਪਾਬੰਦੀਸ਼ੁਦਾ ਕਰ ਦਿੱਤਾ ਗਿਆ ਹੈ। ਉਨ੍ਹਾਂ ਵਿਰੁੱਧ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਸਰਕਾਰ ਪਾਕਿਸਤਾਨ ਦੀ ਜ਼ਮੀਨ 'ਤੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੀ ਇਜਾਜ਼ਤ ਨਹੀਂ ਦੇ ਸਕਦੀ।


author

Vandana

Content Editor

Related News