ਪਾਕਿ ''ਚ ਹਿੰਦੂ ਭਾਈਚਾਰੇ ਨੇ ਮਨਾਇਆ ਰੱਖੜੀ ਦਾ ਤਿਉਹਾਰ

08/05/2020 4:56:48 PM

ਪੇਸ਼ਾਵਰ (ਭਾਸ਼ਾ): ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਘੱਟ ਗਿਣਤੀ ਹਿੰਦੂ ਸਮਾਜ ਦੇ ਲੋਕਾਂ ਨੇ ਕੋਰੋਨਾਵਾਇਰਸ ਮਹਾਮਾਰੀ ਦੌਰਾਨ ਲਾਗੂ ਪਾਬੰਦੀਆਂ ਦੇ ਵਿਚ ਸਾਦਗੀ ਨਾਲ ਰੱਖੜੀ ਦਾ ਤਿਉਹਾਰ ਮਨਾਇਆ। ਹਿੰਦੂ ਭਾਈਚਾਰੇ ਦੇ ਇਕ ਛੋਟੇ ਜਿਹੇ ਸਮੂਹ ਨੇ ਪੇਸ਼ਾਵਰ ਛਾਉਣੀ ਵਿਚ ਸਥਿਤ ਕਾਲੀ ਬਾੜੀ ਮੰਦਰ ਵਿਚ ਆਯੋਜਿਤ ਪ੍ਰੋਗਰਾਮ ਵਿਚ ਹਿੱਸਾ ਲਿਆ, ਜਿੱਥੇ ਬੀਬੀਆਂ ਨੇ ਸੂਬਾਈ ਵਿਧਾਨਸਭਾ ਦੇ ਈਸਾਈ ਮੈਂਬਰ ਵਿਲਸਨ ਵਜ਼ੀਰ ਦੀ ਮੌਜੂਦਗੀ ਵਿਚ ਆਪਣੇ ਭਰਾਵਾਂ ਦੇ ਗੁੱਟ 'ਤੇ ਰੱਖੜੀ ਬੰਨ੍ਹੀ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਵਧੇ ਕੋਰੋਨਾ ਮਾਮਲੇ, ਕਾਰੋਬਾਰ ਹੋਣਗੇ ਬੰਦ

ਕੋਰੋਨਾਵਾਇਰਸ ਦੇ ਖਤਰੇ ਦੇ ਕਾਰਨ ਜ਼ਿਆਦਾਤਰ ਲੋਕਾਂ ਨੇ ਘਰਾਂ ਵਿਚ ਹੀ ਰੱਖਰੀ ਦਾ ਤਿਉਹਾਰ ਮਨਾਇਆ। ਖੈਬਰ ਪਖਤੂਨਖਵਾ ਵਿਧਾਨ ਸਭਾ ਵਿਚ ਕਬਾਇਲੀ ਜ਼ਿਲ੍ਹੇ ਤੋਂ ਘੱਟ ਗਿਣਤੀ ਭਾਈਚਾਰੇ ਦੇ ਪਹਿਲੇ ਮੈਂਬਰ ਵਜ਼ੀਰ ਨੇ ਕਿਹਾ ਕਿ ਇਕ ਵਾਰ ਕੋਰੋਨਾਵਾਇਰਸ ਦੀ ਮਹਾਮਾਰੀ ਖਤਮ ਹੋ ਜਾਵੇ ਤਾਂ ਸਾਰੇ ਤਿਉਹਾਰ ਪੂਰੇ ਜੋਸ਼ ਨਾਲ ਮਨਾਏ ਜਾਣਗੇ।ਜ਼ਿਕਰਯੋਗ ਹੈਕਿ ਕੋਰੋਨਾਵਾਇਰਸ ਨਾਲ ਪਾਕਿਸਤਾਨ ਵਿਚ 2,81,136 ਲੋਕ ਪੀੜਤ ਹੋਏ ਹਨ ਜਿਹਨਾਂ ਵਿਚੋਂ 6.014 ਲੋਕਾਂ ਦੀ ਮੌਤ ਹੋਈ ਹੈ। ਉੱਥੇ 2,54,286 ਲੋਕ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਇਸ ਸਮੇਂ ਪਾਕਿਸਤਾਨ ਵਿਚ 872 ਕੋਵਿਡ-19 ਮਰੀਜ਼ਾਂ ਦੀ ਹਾਲਤ ਗੰਭੀਰ ਹੈ।


Vandana

Content Editor

Related News