ਅੰਤਰਰਾਸ਼ਟਰੀ ਸਮੂਹ ਦੀ ਅਪੀਲ, ਪਾਕਿ ਕਰੇ ਪੱਤਰਕਾਰ ਨੂੰ ਰਿਹਾਅ

Wednesday, May 29, 2019 - 01:54 PM (IST)

ਅੰਤਰਰਾਸ਼ਟਰੀ ਸਮੂਹ ਦੀ ਅਪੀਲ, ਪਾਕਿ ਕਰੇ ਪੱਤਰਕਾਰ ਨੂੰ ਰਿਹਾਅ

ਇਸਲਾਮਾਬਾਦ (ਭਾਸ਼ਾ)— ਪੱਤਰਕਾਰਾਂ ਦੀ ਹਿਮਾਇਤ ਕਰਨ ਵਾਲੇ ਇਕ ਅੰਤਰਰਾਸ਼ਟਰੀ ਸੰਗਠਨ ਨੇ ਪਾਕਿਸਤਾਨ ਨੂੰ ਅਪੀਲ ਕੀਤੀ। ਇਸ ਅਪੀਲ ਵਿਚ ਉਨ੍ਹਾਂ ਨੇ ਇਸ ਹਫਤੇ ਪਸ਼ਤੂਨਾਂ ਅਤੇ ਫੌਜੀਆਂ ਵਿਚਾਲੇ ਹਿੰਸਕ ਸੰਘਰਸ਼ ਨੂੰ ਕਵਰ ਕਰਨ ਦੇ ਸਿਲਸਿਲੇ ਵਿਚ ਗ੍ਰਿਫਤਾਰ ਕੀਤੇ ਗਏ ਪੱਤਰਕਾਰ ਨੂੰ ਤੁਰੰਤ ਰਿਹਾਅ ਕਰਨ ਲਈ ਕਿਹਾ ਹੈ। ਇਹ ਸੰਘਰਸ਼ ਅਫਗਾਨ ਸਰਹੱਦ ਨੇੜੇ ਉੱਤਰ-ਪੱਛਮ ਖੇਤਰ ਵਿਚ ਹੋਇਆ ਸੀ। 

ਨਿਊਯਾਰਕ ਦੇ 'ਕਮੇਟੀ ਟੂ ਪ੍ਰੋਟੈਕਟ ਜਰਨਲਿਸਟਸ' ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਇਕ ਨਿੱਜੀ ਟੀ.ਵੀ. ਸਟੇਸ਼ਨ ਵਿਚ ਪੱਤਰਕਾਰ ਦੇ ਰੂਪ ਵਿਚ ਕੰਮ ਕਰਨ ਵਾਲੇ ਗੌਹਰ ਵਜ਼ੀਰ ਨੂੰ ਬਨੂੰ ਸ਼ਹਿਰ ਵਿਚ ਹਿਰਾਸਤ ਵਿਚ ਲਿਆ ਗਿਆ। ਉਹ 'ਪਸ਼ਤੂਨ ਪੋਟੈਕਸ਼ਨ ਮੂਵਮੈਂਟ' ਦੇ ਪ੍ਰਦਰਸ਼ਨ ਨੂੰ ਕਵਰ ਕਰ ਰਹੇ ਸਨ। ਇਹ ਸਮੂਹ ਸੁਰੱਖਿਆ ਬਲਾਂ ਦੇ ਅੱਤਿਆਚਾਰ ਵਿਰੁੱਧ ਪ੍ਰਦਰਸ਼ਨ ਕਰ ਰਿਹਾ ਸੀ।


author

Vandana

Content Editor

Related News