ਪਾਕਿ ''ਚ ਸਿੱਖ ਆਗੂਆਂ ''ਤੇ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਹਿੰਦੂ ਪੁਜਾਰੀਆਂ ਨੂੰ ਜ਼ਮਾਨਤ
Thursday, Sep 19, 2019 - 04:46 PM (IST)

ਇਸਲਾਮਾਬਾਦ (ਏਜੰਸੀ)— ਉੱਤਰੀ-ਪੱਛਮੀ ਪਾਕਿਸਤਾਨ ਦੀ ਇਕ ਸਥਾਨਕ ਅਦਾਲਤ ਨੇ ਚਾਰ ਹਿੰਦੂ ਪੁਜਾਰੀਆਂ ਨੂੰ ਜ਼ਮਾਨਤ ਦੇ ਦਿੱਤੀ ਹੈ। ਅਸਲ ਵਿਚ ਇਹ ਪੁਜਾਰੀ ਸੋਸ਼ਲ ਮੀਡੀਆ 'ਤੇ ਸਿੱਖ ਭਾਈਚਾਰੇ ਦੇ 10 ਆਗੂਆਂ ਵਿਰੁੱਧ ਕਥਿਤ ਰੂਪ ਨਾਲ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਕਰਨ ਹਿਰਾਸਤ ਵਿਚ ਲਏ ਗਏ ਸਨ। ਨਿਆਂਇਕ ਮਜਿਸਟ੍ਰੇਟ ਲਤਿਫ ਸ਼ਾਹ ਨੇ ਪੁਜਾਰੀ ਸ਼ਿਵਨਾਥ ਸ਼ਰਮਾ, ਸੂਰਜ ਕੁਮਾਰ, ਰਾਮ ਪ੍ਰਕਾਸ਼ ਅਤੇ ਕਵਲ ਨਾਥ ਸ਼ਰਮਾ ਨੂੰ ਰਿਹਾਅ ਕਰਨ ਦੇ ਆਦੇਸ਼ ਦਿੱਤੇ ਹਨ।
ਇਨ੍ਹਾਂ ਨੂੰ ਪੇਸ਼ਾਵਰ ਪੁਲਸ ਨੇ ਸਿੱਖ ਧਾਰਮਿਕ ਆਗੂਆਂ ਵਿਰੁੱਧ ਇਤਰਾਜ਼ਯੋਗ ਟਿੱਪਣੀ ਕਰਨ ਦੇ ਦੋਸ਼ ਵਿਚ ਹਿਰਾਸਤ ਵਿਚ ਲਿਆ ਸੀ। ਇਸ ਘਟਨਾ ਨਾਲ ਸਿੱਖ ਭਾਈਚਾਰਾ ਭੜਕ ਗਿਆ ਸੀ। ਇਸਤਗਾਸਾ ਪੱਖ ਮੁਤਾਬਕ ਪੁਜਾਰੀਆਂ ਨੇ ਸੋਸ਼ਲ ਮੀਡੀਆ 'ਤੇ ਸਿੱਖ ਭਾਈਚਾਰੇ ਦੇ 10 ਧਾਰਮਿਕ ਆਗੂਆਂ ਵਿਰੁੱਧ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ। ਪੇਸ਼ਾਵਰ ਸ਼ਹਿਰ ਦੇ ਗੁਲਫਤ ਹੁਸੈਨ ਸ਼ੀਦ ਪੁਲਸ ਸਟੇਸ਼ਨ ਕਾਬੁਲੀ ਬਜ਼ਾਰ ਵਿਚ 22 ਅਗਸਤ ਨੂੰ ਪੁਜਾਰੀਆਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਗਈ ਸੀ।
23 ਅਗਸਤ ਨੂੰ ਪੁਲਸ ਨੇ ਉਨ੍ਹਾਂ ਚਾਰਾਂ ਵਿਰੁੱਧ ਮਾਮਲਾ ਦਰਜ ਕੀਤਾ। ਪੁਲਸ ਨੇ ਅੰਤਰਿਮ ਜ਼ਮਾਨਤ ਦੀ ਮਿਆਦ ਖਤਮ ਹੋਣ ਦੇ ਬਾਅਦ ਪੁਜਾਰੀਆਂ ਨੂੰ ਰੱਖਿਆ ਹੋਇਆ ਸੀ। ਬਾਅਦ ਵਿਚ ਪੰਡਤਾਂ ਨੇ ਜ਼ਮਾਨਤ ਪਟੀਸ਼ਨ ਦਾਇਰ ਕੀਤੀ, ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ ਅਤੇ ਉਨ੍ਹਾਂ ਦੀ ਰਿਹਾਈ ਦੇ ਆਦੇਸ਼ ਦੇ ਦਿੱਤੇ।
Related News
ਜੇ ਭਾਰਤ ਤੇ ਪਾਕਿ ਵਿਚਾਲੇ ਕ੍ਰਿਕਟ ਮੈਚ ਹੋ ਸਕਦੈ ਤਾਂ ਸਿੱਖ ਸ਼ਰਧਾਲੂ ਨਨਕਾਣਾ ਸਾਹਿਬ ਕਿਉਂ ਨਹੀਂ ਜਾ ਸਕਦੇ: ਪਰਗਟ ਸਿੰਘ
