ਮੌਲਾਨਾ ਦਾ ਗੱਲਬਾਤ ਤੋਂ ਇਨਕਾਰ, ਕਿਹਾ-''ਇਮਰਾਨ ਅਸਤੀਫਾ ਦੇਣ ਤੇ ਘਰ ਜਾਣ''

Friday, Nov 08, 2019 - 01:01 PM (IST)

ਮੌਲਾਨਾ ਦਾ ਗੱਲਬਾਤ ਤੋਂ ਇਨਕਾਰ, ਕਿਹਾ-''ਇਮਰਾਨ ਅਸਤੀਫਾ ਦੇਣ ਤੇ ਘਰ ਜਾਣ''

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਮੌਲਾਨਾ ਅਤੇ ਜਮੀਅਤ ਉਲੇਮਾ-ਏ-ਇਸਲਾਮ-ਫਜ਼ਲ (JUI-F) ਦੇ ਨੇਤਾ ਫਜ਼ਲੁਰ ਰਹਿਮਾਨ ਨੇ ਇਮਰਾਨ ਸਰਕਾਰ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਮੌਲਾਨਾ ਨੇ ਦੋ ਟੂਕ ਕਿਹਾ,''ਇਮਰਾਨ ਅਸਤੀਫਾ ਦੇਣ ਅਤੇ ਘਰ ਜਾਣ।'' ਉੱਧਰ ਵਿਰੋਧੀ ਧਿਰ ਦੇ ਨੇਤਾਵਾਂ ਨੇ ਵੀਰਵਾਰ ਨੂੰ ਮੌਲਾਨਾ ਦੀ ਅਗਵਾਈ ਵਿਚ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਸਤਾਫੀ ਦੇਣ ਲਈ 48 ਘੰਟੇ ਦਾ ਅਲਟੀਮੇਟਮ ਦਿੱਤਾ ਅਤੇ ਕਿਹਾ ਕਿ ਦੋ ਦਿਨ ਦੇ ਬਾਅਦ ਵੱਡੇ ਪੱਧਰ 'ਤੇ ਸਰਕਾਰ ਵਿਰੋਧੀ ਵਿਰੋਧ ਇਕ ਨਵੀਂ ਦਿਸ਼ਾ ਲਵੇਗਾ। 

ਸੱਤਵੇਂ ਦਿਨ ਮੌਲਾਨਾ ਨੇ ਵੀਰਵਾਰ ਨੂੰ 2018 ਦੀਆਂ ਆਮ ਚੋਣਾਂ ਵਿਚ ਧਾਂਦਲੀ ਦਾ ਦੋਸ਼ ਲਗਾਉਂਦਿਆਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਅਸਤੀਫੇ ਦੀ ਮੰਗ ਕੀਤੀ। ਮੌਲਾਨਾ ਨੇ ਧਰਨੇ 'ਤੇ ਬੈਠੇ ਅੰਦੋਲਨਕਾਰੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ,''ਸਰਕਾਰੀ ਵਫਦ ਨੂੰ ਬਿਨਾਂ ਸਾਰਥਕ ਏਜੰਡੇ ਦੇ ਗੱਲਬਾਤ ਨਹੀਂ ਕਰਨੀ ਚਾਹੀਦੀ। ਜੇਕਰ ਵਫਦ ਨੇ ਗੱਲਬਾਤ ਲਈ ਆਉਣਾ ਹੈ ਤਾਂ ਸਭ ਤੋਂ ਪਹਿਲਾਂ ਉਸ ਨੂੰ ਪ੍ਰਧਾਨ ਮੰਤਰੀ ਦਾ ਅਸਤੀਫਾ ਮੰਗਣਾ ਚਾਹੀਦਾ ਹੈ।'' 

ਮੌਲਾਨ ਨੇ ਫੌਜ ਦੇ ਉਸ ਬਿਆਨ ਦਾ ਵੀ ਸਵਾਗਤ ਕੀਤਾ ਜਿਸ ਵਿਚ ਫੌਜ ਦੇ ਡੀ.ਜੀ. ਆਈ.ਐੱਸ.ਪੀ.ਆਰ. ਮੇਜਰ ਜਨਰਲ ਆਸਿਫ ਗਫੂਰ ਨੇ ਕਿਹਾ ਸੀ ਕਿ ਫੌਜ ਆਮ ਚੋਣਾਂ ਅਤੇ ਦੂਜੇ ਸਿਆਸੀ ਮਾਮਲਿਆਂ 'ਤੇ ਨਿਰਪੱਖ ਹੈ। ਉਨ੍ਹਾਂ ਨੇ ਇਹ ਭਰੋਸਾ ਵੀ ਦਿੱਤਾ ਕਿ ਫੌਜ ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਅਤੇ ਵਿਰੋਧੀ ਧਿਰ ਦੇ ਵਿਚ 'ਆਜ਼ਾਦੀ ਮਾਰਚ' ਖਤਮ ਕਰਨ ਲਈ ਵਿਚੋਲਗੀ ਨਹੀਂ ਕਰੇਗੀ। ਆਜ਼ਾਦੀ ਮਾਰਚ ਇਕ ਰਾਜਨੀਤਕ ਗਤੀਵਿਧੀ ਹੈ ਅਤੇ ਫੌਜ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਗਫੂਰ ਨੇ ਕਿਹਾ ਕਿ ਅਸੀਂ ਰਾਸ਼ਟਰੀ ਸੁਰੱਖਿਆ ਅਤੇ ਰੱਖਿਆ ਸੰਬੰਧੀ ਮਾਮਲਿਆਂ ਵਿਚ ਬਿੱਜੀ ਹਾਂ ਅਤੇ ਇਨ੍ਹਾਂ ਦੋਸ਼ਾਂ ਦਾ ਹੀ ਜਵਾਬ ਦੇਣਾ ਚਾਹੁੰਦੇ ਹਾਂ।

ਉੱਧਰ ਇਮਰਾਨ ਖਾਨ ਆਜ਼ਾਦੀ ਮਾਰਚ ਖਤਮ ਕਰਨ ਨੂੰ ਲੈ ਕੇ ਸਾਰੇ ਉਪਾਅ ਕਰ ਰਹੇ ਹਨ। ਇਕ ਪਾਸੇ ਉਹ ਗੱਲਬਾਤ ਦੀ ਪੇਸ਼ਕਸ਼ ਕਰ ਰਹੇ ਹਨ ਤਾਂ ਦੂਜੇ ਪਾਸੇ ਚੁਣਾਵੀ ਘਪਲੇ ਦੀ ਜਾਂਚ ਦਾ ਭਰੋਸਾ ਦੇ ਰਹੇ ਹਨ। ਇਸ ਦੇ ਬਾਵਜੂਦ ਮੌਲਾਨਾ ਇਮਰਾਨ ਦੇ ਜਾਲ ਵਿਚ ਉਲਝਣਾ ਨਹੀਂ ਚਾਹੁੰਦੇ। ਵਿਰੋਧੀ ਧਿਰ ਵੀ ਮੌਲਾਨਾ ਦਾ ਸਾਥ ਦੇ ਰਹੀ ਹੈ।


author

Vandana

Content Editor

Related News