ਘਰ ਲਿਆਂਦੇ ਰਾਕੇਟ ਲਾਂਚਰ ਦੇ ਖੋਲ ''ਚ ਹੋਇਆ ਧਮਾਕਾ, ਇੱਕੋ ਪਰਿਵਾਰ ਦੇ 4 ਬੱਚਿਆਂ ਸਣੇ 8 ਲੋਕਾਂ ਦੀ ਮੌਤ
09/27/2023 3:53:07 PM

ਕਰਾਚੀ (ਭਾਸ਼ਾ)- ਪਾਕਿਸਤਾਨ ਦੇ ਸਿੰਧ ਸੂਬੇ ਵਿਚ ਬੁੱਧਵਾਰ ਨੂੰ ਇਕ ਘਰ ਵਿਚ ਰਾਕੇਟ ਲਾਂਚਰ ਦੇ ਖੋਲ ਵਿਚ ਧਮਾਕਾ ਹੋਣ ਕਾਰਨ ਇਕ ਹੀ ਪਰਿਵਾਰ ਦੇ 4 ਬੱਚਿਆਂ ਸਮੇਤ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਕਸ਼ਮੋਰ-ਕੰਧਕੋਟ ਦੇ ਸੀਨੀਅਰ ਪੁਲਸ ਕਪਤਾਨ (ਐੱਸ.ਐੱਸ.ਪੀ.) ਰੋਹਿਲ ਖੋਸਾ ਨੇ ਦੱਸਿਆ ਕਿ ਇੱਕ ਮੈਦਾਨ ਵਿੱਚ ਖੇਡਦੇ ਹੋਏ ਬੱਚਿਆਂ ਨੂੰ ਇਕ ਰਾਕੇਟ ਲਾਂਚਰ ਦਾ ਖੋਲ ਮਿਲਿਆ ਅਤੇ ਉਹ ਉਸ ਨੂੰ ਆਪਣੇ ਘਰ ਲੈ ਆਏ ਅਤੇ ਉਸ ਵਿਚ ਧਮਾਕਾ ਹੋ ਗਿਆ ਅਤੇ ਇੱਕ ਹੀ ਪਰਿਵਾਰ ਦੇ 4 ਬੱਚਿਆਂ ਅਤੇ 2 ਔਰਤਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਨਿੱਝਰ ਕਤਲਕਾਂਡ ਦੀ ਜਾਂਚ 'ਚ ਦੇਰੀ ਨੂੰ ਲੈ ਕੇ ਕੈਨੇਡੀਅਨ ਪੁਲਸ ਦਾ ਬਿਆਨ ਆਇਆ ਸਾਹਮਣੇ
ਐੱਸ.ਐੱਸ.ਪੀ. ਨੇ ਦੱਸਿਆ ਕਿ ਪੁਲਸ ਮੌਕੇ ’ਤੇ ਪਹੁੰਚ ਗਈ ਹੈ ਅਤੇ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ ਕੰਧਕੋਟ ਦੇ ਸਰਕਾਰੀ ਹਸਪਤਾਲ ਵਿੱਚ ‘ਐਮਰਜੈਂਸੀ’ ਐਲਾਨ ਦਿੱਤੀ ਗਈ ਹੈ। 'ਡਾਨ ਨਿਊਜ਼' ਦੀ ਖ਼ਬਰ ਮੁਤਾਬਕ ਸਿੰਧ ਦੇ ਮੁੱਖ ਮੰਤਰੀ ਮਕਬੂਲ ਬਕਰ ਨੇ ਸੂਬਾਈ ਇੰਸਪੈਕਟਰ ਜਨਰਲ ਤੋਂ ਇਸ ਸਬੰਧ ਵਿਚ ਰਿਪੋਰਟ ਮੰਗੀ ਹੈ ਕਿ ਕਸ਼ਮੋਰ ਜ਼ਿਲ੍ਹੇ ਦੀ ਕੰਧਕੋਟ ਤਹਿਸੀਲ ਦੇ ਜੰਗੀ ਸੁਬਜਵਾਈ ਗੋਠ ਪਿੰਡ ਤੱਕ ਰਾਕੇਟ ਲਾਂਚਰ ਕਿਵੇਂ ਪਹੁੰਚਿਆ। ਬਕਰ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕਰਦਿਆਂ ਇੰਸਪੈਕਟਰ ਜਨਰਲ ਨੂੰ 'ਵਿਸਤ੍ਰਿਤ ਰਿਪੋਰਟ' ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ: ਭਾਰਤ-ਕੈਨੇਡਾ ਵਿਵਾਦ ਦਰਮਿਆਨ ਮੁੜ ਆਇਆ ਅਮਰੀਕਾ ਦਾ ਵੱਡਾ ਬਿਆਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8