ਪਾਕਿਸਤਾਨ ''ਚ ਸਿਲੰਡਰ ਧਮਾਕਾ, 3 ਦੀ ਮੌਤ ਅਤੇ 17 ਜ਼ਖਮੀ

Wednesday, Apr 07, 2021 - 03:25 PM (IST)

ਪਾਕਿਸਤਾਨ ''ਚ ਸਿਲੰਡਰ ਧਮਾਕਾ, 3 ਦੀ ਮੌਤ ਅਤੇ 17 ਜ਼ਖਮੀ

ਕਰਾਚੀ (ਏ.ਐਨ.ਆਈ.): ਪਾਕਿਸਤਾਨ ਵਿਖੇ ਕਰਾਚੀ ਵਿਚ ਬੁੱਧਵਾਰ ਨੂੰ ਮੋਸਮੀਅਤ ਵਿਖੇ ਇੱਕ ਸਿਲੰਡਰ ਵਿਚ ਧਮਾਕਾ ਹੋਇਆ। ਇਸ ਧਮਾਕੇ ਵਿਚ ਘੱਟੋ ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 17 ਹੋਰ ਜ਼ਖਮੀ ਹੋ ਗਏ। ਦੀ ਰਾਈਜ਼ਨਿਊਜ਼ ਏਜੰਸੀ ਨੇ ਟਵੀਟ ਕੀਤਾ ਕਿ ਕਰਾਚੀ ਦੇ ਮੋਸਮੀਅਤ ਵਿਖੇ ਇੱਕ ਸਿਲੰਡਰ ਧਮਾਕੇ ਵਿਚ ਦੋ ਬੱਚੇ ਅਤੇ ਇੱਕ ਔਰਤ ਦੀ ਮੌਤ ਹੋ ਗਈ ਅਤੇ 17 ਹੋਰ ਜ਼ਖਮੀ ਹੋ ਗਏ।

ਪੜ੍ਹੋ ਇਹ ਅਹਿਮ ਖਬਰ - ਰਿਪੋਰਟ 'ਚ ਦਾਅਵਾ, ਜਲਦ ਹੋ ਸਕਦੀ ਹੈ ਪੀ.ਐੱਮ. ਮੋਦੀ ਅਤੇ ਇਮਰਾਨ ਖਾਨ ਦੀ ਮੁਲਾਕਾਤ 


ਇਹ ਧਮਾਕਾ ਕਰਾਚੀ ਦੇ ਕ੍ਰਾਊਨ ਗਾਰਡਨ ਅਪਾਰਟਮੈਂਟਸ, ਗੁਲਿਸਤਾਨ-ਏ-ਜੌਹਰ ਦੀ ਇਕ ਦੁਕਾਨ 'ਤੇ ਗੈਸ ਸਿਲੰਡਰ ਫਟਣ ਕਾਰਨ  ਹੋਇਆ ਹੈ। ਦੁਨੀਆ ਨਿਊਜ਼ ਦੀਆਂ ਰਿਪੋਰਟਾਂ ਦੇ ਅਨੁਸਾਰ, ਇਸ ਧਮਾਕੇ ਨਾਲ ਨੇੜਲੀਆਂ ਕਈ ਦੁਕਾਨਾਂ ਅਤੇ ਖੜ੍ਹੀਆਂ ਹੋਈਆਂ ਕਾਰਾਂ ਨਸ਼ਟ ਹੋ ਗਈਆਂ। ਘਟਨਾ ਤੋਂ ਤੁਰੰਤ ਬਾਅਦ, ਸੁਰੱਖਿਆ ਕਰਮਚਾਰੀ ਘਟਨਾ ਵਾਲੀ ਥਾਂ ਤੇ ਪਹੁੰਚੇ ਅਤੇ ਪੀੜਤਾਂ ਨੂੰ ਨੇੜਲੇ ਹਸਪਤਾਲ ਵਿਚ ਤਬਦੀਲ ਕਰ ਦਿੱਤਾ। ਹੋਰ ਵੇਰਵਿਆਂ ਦੀ ਉਡੀਕ ਹੈ।


author

Vandana

Content Editor

Related News