ਪਾਕਿ ਦੇ ਸਿੰਧ ਸੂਬੇ ''ਚ ਚੱਕਰਵਾਤੀ ਤੂਫਾਨ ''ਤਾਉਤੇ'' ਦਾ ਖਦਸ਼ਾ, ਹਾਈ ਐਲਰਟ ਘੋਸ਼ਿਤ

05/17/2021 6:47:09 PM

ਕਰਾਚੀ (ਬਿਊਰੋ): ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਦੇ ਸਿੰਧ ਸੂਬੇ ਵਿਚ ਅਧਿਕਾਰੀਆਂ ਨੇ ਦੇਸ਼ ਦੇ ਮੌਸਮ ਵਿਭਾਗ ਵੱਲੋਂ ਚੱਕਰਵਾਤ  ਤਾਉਤੇ ਨੂੰ ਲੈ ਕੇ ਚਿਤਾਵਨੀ ਜਾਰੀ ਕਰਦਿਆਂ ਹਾਈ ਐਲਰਟ ਜਾਰੀ ਕੀਤਾ ਹੈ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਮੌਸਮ ਵਿਭਾਗ ਨੇ ਐਤਵਾਰ ਨੂੰ ਚੱਕਰਵਾਤ ਲਈ ਲਗਾਤਾਰ 6ਵਾਂ ਐਲਰਟ ਜਾਰੀ ਕੀਤਾ, ਜਿਸ ਵਿਚ ਸਿੰਧ ਸੂਬੇ ਦਾ ਹਿੱਸਾ ਪ੍ਰਭਾਵਿਤ ਹੋ ਸਕਦਾ ਹੈ। ਖਾਸ ਕਰਕੇ ਇਸ ਦੇ ਤੱਟੀ ਖੇਤਰਾਂ ਵਿਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਦੇ ਚੱਲਣ ਦਾ ਖਦਸ਼ਾ ਹੈ।

ਐਲਰਟ ਮੁਤਾਬਕ ਚੱਕਰਵਾਤ ਇਕ ਬਹੁਤ ਗੰਭੀਰ ਚੱਕਰਵਾਤੀ ਤੂਫਾਨ ਵਿਚ ਬਦਲ ਗਿਆ ਹੈ। ਇਸ ਦਾ ਕੇਂਦਰ ਕਰਾਚੀ ਤੋਂ ਲੱਗਭਗ 1210 ਕਿਲੋਮੀਟਰ ਦੱਖਣੀ-ਪੂਰਬ ਦੀ ਦੂਰੀ 'ਤੇ 15.3 ਡਿਗਰੀ ਉੱਤਰੀ ਵਿਥਕਾਰ ਅਤੇ 72.5 ਡਿਗਰੀ ਪੂਰਬੀ ਦੇਸ਼ਾਂਤਰ ਨੇੜੇ ਹੈ। ਐਲਰਟ ਵਿਚ ਕਿਹਾ ਗਿਆ ਹੈ ਕਿ ਸਿਮਟਮ ਸੈਂਟਰ ਦੇ ਨੇੜੇ ਵੱਧ ਤੋਂ ਵੱਧ ਹਵਾਵਾਂ 100-120 ਕਿਲੋਮੀਟਰ ਪ੍ਰਤੀ ਘੰਟੇ ਤੋਂ 140 ਕਿਲੋਮੀਟਰ ਪ੍ਰਤੀ ਘੰਟੇ ਤੱਕ ਚੱਲ ਰਹੀਆਂ ਹਨ।

ਮੌਸਮ ਖਰਾਬ ਹੋਣ ਦਾ ਖਦਸ਼ਾ
ਵਿਭਾਗ ਨੇ ਸ਼ਨੀਵਾਰ ਰਾਤ ਜਾਰੀ ਇਕ ਐਲਰਟ ਵਿਚ ਕਿਹਾ ਕਿ ਮੌਜੂਦਾ ਮੌਸਮ ਸੰਬੰਧੀ ਹਾਲਾਤ ਦੇ ਆਧਾਰ 'ਤੇ ਸਿੰਧ ਦੇ ਵੱਖ-ਵੱਖ ਸੂਬਿਆਂ ਵਿਚ ਧੂੜ, ਹਨੇਰੀ-ਮੀਂਹ ਦੇ ਨਾਲ 60-80 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਖਾਸ ਕਰ ਕੇ ਤੱਟੀ ਖੇਤਰ ਵਿਚ। ਮਛੇਰਿਆਂ ਨੂੰ ਵੀ 20 ਮਈ ਤੱਕ ਸਮੁੰਦਰ ਵਿਚ ਨਾ ਉਤਰਨ ਦੀ ਸਲਾਹ ਦਿੱਤੀ ਗਈ ਹੈ ਕਿਉਂਕਿ ਸਮੁੰਦਰ ਦੀ ਸਥਿਤੀ ਜ਼ਿਆਦਾ ਖਰਾਬ ਹੋਵੇਗੀ।

ਇਕ ਵੱਖਰੀ ਨੋਟੀਫਿਕੇਸ਼ਨ ਵਿਚ ਵਿਭਾਗ ਨੇ ਕਰਾਚੀ ਲਈ ਸੋਮਵਾਰ ਤੱਕ ਹੀਟਵੇਵ ਚਿਤਾਵਨੀ ਜਾਰੀ ਕੀਤੀ ਹੈ, ਜਿਸ ਵਿਚ ਤਾਪਮਾਨ 42 ਡਿਗਰੀ ਸੈਲਸੀਅਸ ਤੱਕ ਵਧਣ ਦਾਅਨੁਮਾਨ ਲਗਾਇਆ ਗਿਆ ਹੈ। ਐਲਰਟ ਦੇ ਬਾਅਦ ਸਿੰਦ ਦੇ ਮੁੱਖ ਮੰਤਰੀ ਸੈਯਦ ਮੁਰਾਦ ਅਲੀ ਸ਼ਾਹ ਨੇ ਤੱਟੀ ਵੈਸਟ ਦੇ ਨਾਲ ਸਥਿਤ ਸਾਰੇ ਜ਼ਿਲ੍ਹਿਆਂ ਵਿਚ ਐਮਰਜੈਂਸੀ ਦੀ ਘੋਸ਼ਣਾ ਕੀਤੀ ਸੀ। ਕਰਾਚੀ ਵਿਚ ਸਥਾਨਕ ਅਧਿਕਾਰੀਆਂ ਨੇ ਸਾਰੇ ਹੋਰਡਿੰਗ ਹਟਾਉਣ ਅਤੇ ਉਸਾਰੀ ਅਧੀਨ ਇਮਾਰਤਾਂ ਦੀ ਸੁਰੱਖਿਆ ਦੇ ਇਲਾਵਾ ਨਾਲਿਆਂ ਦੀ ਸਫਾਈ ਅਤੇ ਰਿਹਾਇਸ਼ ਦੀ ਵਿਕਲਪਿਕ ਵਿਵਸਥਾ ਕਰਨੀ ਸ਼ੁਰੂ ਕੀਤੀ ਹੈ।


Vandana

Content Editor

Related News