ਪਾਕਿਸਤਾਨ ''ਚ ਕੋਵਿਡ-19 ਦੇ 1,226 ਨਵੇਂ ਮਾਮਲੇ ਸਾਹਮਣੇ ਆਏ

07/26/2020 1:46:44 PM

ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਵਿਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ 1,226 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਕੁੱਲ ਮਾਮਲੇ ਵੱਧ ਕੇ 2,73,112 ਹੋ ਗਏ। ਰਾਸ਼ਟਰੀ ਸਿਹਤ ਸੇਵਾ ਮੰਤਰਾਲਾ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿਚ 35 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਗਿਣਤੀ 5,882 'ਤੇ ਪਹੁੰਚ ਗਈ ਹੈ। ਮੰਤਰਾਲਾ ਨੇ ਕਿਹਾ ਕਿ ਕੁੱਲ 1, 267 ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਕੋਰੋਨਾ ਦੇ ਕੁੱਲ ਮਾਮਲਿਆਂ ਵਿਚ ਸਭ ਤੋਂ ਜ਼ਿਆਦਾ 1,17,598 ਮਾਮਲੇ ਸਿੰਧ ਵਿਚ ਹਨ। ਇਸ ਦੇ ਬਾਅਦ ਪੰਜਾਬ ਵਿਚ 91,901, ਖ਼ੈਬਰ-ਪਖ਼ਤੂਨਖਵਾ ਵਿਚ 33,220, ਇਸਲਾਮਾਬਾਦ ਵਿਚ 14,841, ਬਲੋਚਿਸਤਾਨ ਵਿਚ 11,578, ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ 2,023 ਅਤੇ ਗਿਲਗਿਤ-ਬਾਲਤੀਸਤਾਨ ਵਿਚ 1,952 ਮਾਮਲੇ ਹਨ। ਮੰਤਰਾਲਾ ਨੇ ਦੱਸਿਆ ਕਿ ਦੇਸ਼ ਭਰ ਵਿਚ ਕਰੀਬ 2,37,434 ਲੋਕ ਕੋਰੋਨਾ ਮੁਕਤ ਹੋ ਚੁੱਕੇ ਹਨ। ਹੁਣ ਤੱਕ ਦੇਸ਼ ਵਿਚ 18,68,180 ਲੋਕਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿਚੋਂ 23,354 ਨਮੂਨਿਆਂ ਦੀ ਪਿਛਲੇ 24 ਘੰਟੇ ਵਿਚ ਜਾਂਚ ਹੋਈ।


cherry

Content Editor

Related News