ਚੀਨ ਤੋਂ ਕੋਰੋਨਾ ਟੀਕੇ ਦੀਆਂ 70 ਲੱਖ ਖੁਰਾਕਾਂ ਖਰੀਦੇਗਾ ਪਾਕਿ

03/26/2021 4:05:24 PM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਇਕ ਸੀਨੀਅਰ ਮੰਤਰੀ ਨੇ ਕਿਹਾ ਹੈ ਕਿ ਉਹਨਾਂ ਦਾ ਦੇਸ਼ ਚੀਨ ਤੋਂ ਕੋਵਿਡ ਟੀਕਿਆਂ ਦੀਆਂ 70 ਲੱਖ ਖੁਰਾਕਾਂ ਖਰੀਦਣ ਦੀ ਯੋਜਨਾ ਬਣਾ ਰਿਹਾ ਹੈ। ਪਾਕਿਸਤਾਨ ਨੇ ਇਹ ਘੋਸ਼ਣਾ ਦੇਸ਼ ਵਿਚ ਕੋਰੋਨਾ ਵਾਇਰਸ ਸੰਬੰਧੀ ਇਨਫੈਕਸ਼ਨ ਦੇ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਹੋਣ ਦੌਰਾਨ ਕੀਤੀ ਹੈ। ਇਸ ਤੋਂ ਪਹਿਲਾਂ, ਪਾਕਿਸਤਾਨ ਨੇ ਕਿਹਾ ਸੀ ਤੁਰੰਤ ਟੀਕੇ ਖਰੀਦਣ ਦੀ ਉਸ ਦੀ ਕੋਈ ਯੋਜਨਾ ਨਹੀਂ ਹੈ ਅਤੇ ਉਹ ਕੋਵਿਡ-19 ਚੁਣੌਤੀਆਂ ਦਾ ਮੁਕਾਬਲਾ ਸਮੂਹਿਕ ਪ੍ਰਤੀਰੋਧੀ ਸਮਰੱਥਾ ਅਤੇ ਚੀਨ ਜਿਹੇ ਦੋਸਤ ਦੇਸ਼ਾਂ ਤੋਂ ਦਾਨ ਵਿਚ ਮਿਲਣ ਵਾਲੇ ਟੀਕਿਆਂ ਜ਼ਰੀਏ ਕਰੇਗਾ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਰਾਜਦੂਤ ਨੇ ਚੀਨ ਨੂੰ ਦੱਸਿਆ 'ਗੈਰ ਭਰੋਸਵੰਦ' ਵਪਾਰਕ ਹਿੱਸੇਦਾਰ

ਯੋਜਨਾ ਮੰਤਰੀ ਅਸਦ ਉਮਰ ਨੇ ਵੀਰਵਾਰ ਨੂੰ ਕਿਹਾ ਕਿ ਟੀਕਿਆਂ ਦੀ ਪਹਿਲੀ ਖੇਪ ਇਸ ਮਹੀਨੇ ਦੇ ਅਖੀਰ ਤੱਕ ਪਾਕਿਸਤਾਨ ਵਿਚ ਆ ਜਾਵੇਗੀ। ਉਹਨਾਂ ਨੇ ਕਿਹਾ,''ਅਸੀਂ ਚੀਨ ਤੋਂ ਸਿਨੋਫਾਰਮਾ ਅਤੇ ਕੈਨਸਿਨੋ ਟੀਕਿਆਂ ਦੀ ਖਰੀਦ ਦੀ ਪ੍ਰਕਿਰਿਆ ਵਿਚ ਹਾਂ। ਇਸ ਮਹੀਨੇ ਦੇ ਅਖੀਰ ਤੱਕ ਸਿਨੋਫਾਰਮ ਟੀਕੇ ਦੀਆਂ 10 ਲੱਖ ਖੁਰਾਕਾਂ ਸਮੇਤ ਟੀਕਿਆਂ ਦੀ ਦੋ ਖੇਪ ਪਾਕਿਸਤਾਨ ਪਹੁੰਚ ਜਾਵੇਗੀ।'' ਉਹਨਾਂ ਨੇ ਕਿਹਾ ਕਿ ਸਰਕਾਰ ਦੀ ਯੋਜਨਾ ਅਗਲੇ ਮਹੀਨੇ ਤੋਂ 50 ਸਾਲ ਤੋਂ ਵੱਡੀ ਉਮਰ ਦੇ ਲੋਕਾਂ ਨੂੰ ਟੀਕਾਕਰਨ ਮੁਹਿੰਮ ਦੇ ਦਾਇਰੇ ਵਿਚ ਲਿਆਉਣ ਦੀ ਹੈ। ਇਸ ਤੋਂ ਪਹਿਲਾਂ ਟੀਕਾ ਸਿਰਫ ਸਿਹਤ ਕਾਰਕੁਨਾਂ ਅਤੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਲਗਾਇਆ ਜਾ ਰਿਹਾ ਸੀ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਚ ਕੋਵਿਡ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ 2 ਫਰਵਰੀ ਨੂੰ ਹੋਈ ਸੀ।


Vandana

Content Editor

Related News