ਪਾਕਿਸਤਾਨ ’ਚ ਕੋਰੋਨਾ ਸੰਕ੍ਰਮਣ ਦੇ 4,286 ਨਵੇਂ ਮਾਮਲੇ ਆਏ ਸਾਹਮਣੇ
Saturday, Jan 15, 2022 - 04:16 PM (IST)
ਇਸਲਾਮਾਬਾਦ (ਵਾਰਤਾ) : ਪਾਕਿਸਤਾਨ ਵਿਚ ਕੋਰੋਨਾ ਸੰਕ੍ਰਮਣ ਦੇ 4,286 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਦੇਸ਼ ਵਿਚ ਮਾਮਲਿਆਂ ਦੀ ਸੰਖਿਆ ਵੱਧ ਕੇ 13 ਲੱਖ 20 ਹਜ਼ਾਰ 120 ਹੋ ਗਈ ਹੈ, ਜਦੋਂਕਿ ਸੰਕ੍ਰਮਣ ਨਾਲ ਕੁੱਲ 29,003 ਲੋਕਾਂ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਸ਼ਨੀਵਾਰ ਨੂੰ ਨੈਸ਼ਨਲ ਕਮਾਂਡ ਅਤੇ ਆਪਰੇਸ਼ਨ ਸੈਂਟਰ (ਐਨ.ਸੀ.ਓ.ਸੀ.) ਨੇ ਦਿੱਤੀ।
ਸਿੰਧ ਸੂਬਾ ਕੋਰੋਨਾ ਸੰਕ੍ਰਮਣ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ, ਜਿੱਥੇ ਇਸ ਦੇ 4 ਲੱਖ 97 ਹਜ਼ਾਰ 153 ਮਾਮਲੇ ਸਾਹਮਣੇ ਆਏ ਹਨ, ਜਦੋਂਕਿ ਇਸ ਦੇ ਬਾਅਦ ਪੰਜਾਬ ਵਿਚ 4 ਲੱਖ 51 ਹਜ਼ਾਰ 408 ਮਾਮਲੇ ਸਾਹਮਣੇ ਆਏ ਹਨ।