ਪਾਕਿ ''ਚ ਕੋਰੋਨਾ ਪੀੜਤਾਂ ਦੀ ਗਿਣਤੀ 9 ਲੱਖ ਦੇ ਪਾਰ

Sunday, May 23, 2021 - 05:27 PM (IST)

ਪਾਕਿ ''ਚ ਕੋਰੋਨਾ ਪੀੜਤਾਂ ਦੀ ਗਿਣਤੀ 9 ਲੱਖ ਦੇ ਪਾਰ

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਪਿਛਲੇ 24 ਘੰਟੇ ਦੌਰਾਨ ਕੋਵਿਡ-19 ਦੇ 3,084 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਕੁੱਲ ਪੀੜਤਾਂ ਦੀ ਗਿਣਤੀ 9 ਲੱਖ ਦਾ ਅੰਕੜਾ ਪਾਰ ਕਰ ਗਈ ਹੈ। ਪਾਕਿਸਤਾਨ ਦੇ ਸਿਹਤ ਮੰਤਰਾਲੇ ਨੇ ਐਤਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੇਸ਼ ਵਿਚ ਕੋਰੋਨਾ ਇਨਫੈਕਸ਼ਨ ਦੀ ਦਰ ਦੋ ਮਹੀਨੇ ਦੇ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ। ਪਾਕਿਸਤਾਨ ਵਿਚ ਪਿਛਲੇ 24 ਘੰਟੇ ਦੌਰਾਨ 62,061 ਸੈਂਪਲਾਂ ਦੇ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਜਾਂਚ ਕੀਤੀ ਗਈ। 

ਦੇਸ਼ ਵਿਚ ਇਨਫੈਕਸ਼ਨ ਦੀ ਦਰ 4.97 ਫੀਸਦੀ ਤੱਕ ਪਹੁੰਚ ਗਈ ਹੈ। 9 ਮਾਰਚ ਨੂੰ ਇਨਫੈਕਸ਼ਨ ਦੀ ਦਰ 4.53 ਫੀਸਦੀ ਸੀ। ਪਾਕਿਸਤਾਨ ਵਿਚ ਇਸ ਮਹਾਮਾਰੀ ਨਾਲ ਹੁਣ ਤੱਕ 20,251 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਮੰਤਰਾਲੇ ਦੇ ਸਲਾਹਕਾਰ ਫੈਸਲ ਸੁਲਤਾਨ ਮੁਤਾਬਕ ਸ਼ਨੀਵਾਰ ਤੋਂ 30 ਅਤੇ ਉਸ ਤੋਂ ਵੱਧ ਉਮਰ ਵਰਗ ਵਾਲੇ ਲੋਕਾਂ ਲਈ ਟੀਕਾਕਰਨ ਮੁਹਿੰਮ ਸ਼ੁਰੂ ਹੋ ਚੁੱਕੀ ਹੈ। ਪਾਕਿਸਤਾਨ ਵਿਚ ਹੁਣ ਤੱਕ ਐਂਟੀ ਕੋਵਿਡ ਟੀਕੇ ਦੀਆਂ 50 ਲੱਖ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। 

ਪੜ੍ਹੋ ਇਹ ਅਹਿਮ ਖਬਰ- ਕੋਵਿਡ-19 : ਤਾਇਵਾਨ 'ਚ ਵਿਗੜੇ ਹਾਲਾਤ, ਇਕ ਹਫ਼ਤੇ 'ਚ 3100 ਵਿਅਕਤੀ ਪੀੜਤ

ਅਧਿਕਾਰੀਆਂ ਦਾ ਦਾਅਵਾ ਹੈ ਕਿ ਪਾਕਿਸਤਾਨ ਦੁਨੀਆ ਦੇ ਉਹਨਾਂ ਚੋਣਵੇਂ 30 ਦੇਸ਼ਾਂ ਵਿਚੋਂ ਇਕ ਹੈ ਜਿੱਥੇ ਐਂਟੀ ਕੋਵਿਡ ਟੀਕੇ ਦੀਆਂ 50 ਲੱਖ ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਪਾਕਿਸਤਾਨ ਨੇ ਫਰਵਰੀ ਵਿਚ ਕੋਵਿਡ-19 ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਉਸ ਦਾ ਉਦੇਸ਼ 2021 ਦੇ ਅਖੀਰ ਤੱਕ ਦੇਸ਼ ਦੇ 7 ਕਰੋੜ ਲੋਕਾਂ ਨੂੰ ਐਂਟੀ ਕੋਵਿਡ ਟੀਕੇ ਲਗਾਉਣਾ ਹੈ। ਪਾਕਿਸਤਾਨ ਦੀ ਆਬਾਦੀ ਕਰੀਬ 22 ਕਰੋੜ ਹੈ। 

ਨੋਟ- ਪਾਕਿ 'ਚ ਕੋਰੋਨਾ ਪੀੜਤਾਂ ਦੀ ਗਿਣਤੀ 9 ਲੱਖ ਦੇ ਪਾਰ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News