ਪਾਕਿ ''ਚ ਕਈ ਸੂਬਿਆਂ ਨੇ ਈਦ ਦੌਰਾਨ ਪੂਰਨ ਤਾਲਾਬੰਦੀ ਦਾ ਕੀਤਾ ਐਲਾਨ
Thursday, May 06, 2021 - 04:37 PM (IST)
ਲਾਹੌਰ (ਭਾਸ਼ਾ): ਪੰਜਾਬ, ਸਿੰਧ, ਖੈਬਰ ਪਖਤੂਨਖਵਾ ਅਤੇ ਮਕਬੂਜ਼ਾ ਕਸ਼ਮੀਰ ਦੇ ਪ੍ਰਸ਼ਾਸਨ ਨੇ ਪਾਕਿਸਤਾਨ ਵਿਚ ਈਦ-ਉਲ-ਫਿਤਰ ਦੌਰਾਨ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ 8 ਤੋਂ 15 ਮਈ ਵਿਚਕਾਰ ਪੂਰਨ ਤਾਲਾਬੰਦੀ ਦੀ ਘੋਸ਼ਣਾ ਕੀਤੀ ਹੈ। ਐਕਸਪ੍ਰੈੱਸ ਟ੍ਰਿਬਿਊਨ' ਨੇ ਵੀਰਵਾਰ ਨੂੰ ਖ਼ਬਰ ਦਿੱਤੀ ਹੈ ਕਿ ਸਰਕਾਰਾਂ ਵੱਲੋਂ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ ਕਦਮ ਚੁੱਕੇ ਜਾਣ ਦੇ ਬਾਵਜੂਦ ਦੇਸ਼ ਵਿਚ ਇਨਫੈਕਸ਼ਨ ਦੇ ਮਾਮਲਿਆਂ ਵਿਚ ਵਾਧਾ ਦੇਖਿਆ ਜਾ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ- ਮਹਿਲਾ ਦੀ 10 ਵਾਰ ਕੋਰੋਨਾ ਰਿਪੋਰਟ ਆਈ ਨੈਗੇਟਿਵ, ਫਿਰ ਵੀ ਕੋਵਿਡ-19 ਨਾਲ ਹੋਈ ਮੌਤ
ਪੰਜਾਬ ਦੀ ਸਿਹਤ ਮੰਤਰੀ ਯਾਸਮੀਨ ਰਾਸ਼ਿਦ ਨੇ ਕਿਹਾ,''8 ਦਿਨ ਦੀ ਤਾਲਾਬੰਦੀ ਦੌਰਾਨ ਦੁਕਾਨਾਂ, ਸ਼ਾਪਿੰਗ ਮਾਮਲ ਅਤੇ ਬਾਜ਼ਾਰ ਬੰਦ ਰਹਿਣਗੇ।'' ਉਹਨਾਂ ਨੇ ਕਿਹਾ ਕਿ ਈਦ ਦੌਰਾਨ ਲੋਕਾਂ ਦੀ ਆਵਾਜਾਈ ਨੂੰ ਕੰਟਰੋਲ ਕਰਨ ਲਈ ਪੁਲਸ, ਰੇਂਜਰਸ ਅਤੇ ਮਿਲਟਰੀ ਕਰਮੀਆਂ ਨੂੰ ਤਾਇਨਾਤ ਕੀਤਾ ਜਾਵੇਗਾ। ਰਾਸ਼ਿਦ ਨੇ ਕਿਹਾ ਕਿ ਤਾਲਾਬੰਦੀ ਦੌਰਾਨ ਦਵਾਈ, ਕੋਰੋਨਾ ਵਾਇਰਸ ਟੀਕਾਕਰਨ ਕੇਂਦਰ, ਪੈਟਰੋਲ ਪੰਪ, ਕਰਿਆਨੇ ਦੀਆਂ ਛੋਟੀਆਂ ਦੁਕਾਨਾਂ, ਡੇਅਰੀ, ਸਬਜ਼ੀ, ਫਲਾਂ ਅਤੇ ਗੋਸ਼ਤ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਖੈਬਰ ਪਖਤੂਨਖਵਾ, ਸਿੰਧ ਅਤੇ ਮਕਬੂਜ਼ਾ ਕਸ਼ਮੀਰ ਦੇ ਪ੍ਰਸ਼ਾਸਨਾਂ ਨੇ ਵੀ ਇਸੇ ਤਰ੍ਹਾਂ ਦੇ ਨੋਟਿਸ ਜਾਰੀ ਕੀਤੇ ਹਨ।
ਪੜ੍ਹੋ ਇਹ ਅਹਿਮ ਖਬਰ- ਪਾਕਿ ਅਦਾਲਤ ਨੇ ਜਾਧਵ ਮਾਮਲੇ 'ਚ ਭਾਰਤ ਨੂੰ ਸਹਿਯੋਗ ਕਰਨ ਦੀ ਕੀਤੀ ਅਪੀਲ
ਯੋਜਨਾ ਮੰਤਰੀ ਅਤੇ ਐੱਨ.ਓ.ਸੀ. ਦੇ ਪ੍ਰਮੁੱਖ ਅਸਦ ਉਮਰ ਨੇ ਕਿਹਾ ਸੀ ਕਿ ਵਿਸਥਾਰਤ ਟੀਕਾਕਰਨ ਮੁਹਿੰਮ ਦੇ ਨਾਲ ਸਖ਼ਤ ਸਾਵਧਾਨੀ ਉਪਾਵਾਂ ਦਾ ਸਕਰਾਤਮਕ ਪ੍ਰਭਾਵ ਪਿਆ ਹੈ। ਖ਼ਬਰ ਕਹਿੰਦੀ ਹੈ ਕਿ ਮਹਾਮਾਰੀ ਦੀ ਤੀਜੀ ਲਹਿਰ ਮਾਰਚ ਵਿਚ ਆਈ ਸੀ। ਮੀਡੀਆ ਰਿਪੋਰਟ ਮੁਤਾਬਕ ਪਾਕਿਸਤਾਨ ਵਿਚ ਹੁਣ ਤੱਕ 18,537 ਲੋਕਾਂ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਚੁੱਕੀ ਹੈ ਜਦਕਿ ਇਨਫੈਕਸ਼ਨ ਦੇ 845,833 ਮਾਮਲੇ ਆ ਚੁੱਕੇ ਹਨ।