ਪਾਕਿ ਹਵਾਈ ਅੱਡੇ ਦੀ ''baggage-wrapping'' ਦੀ ਨਵੀਂ ਨੀਤੀ ਦਾ ਲੋਕਾਂ ਵੱਲੋਂ ਵਿਰੋਧ
Monday, Jul 22, 2019 - 10:55 AM (IST)

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੀ ਸ਼ਹਿਰੀ ਹਵਾਬਾਜ਼ੀ ਰੈਗੂਲੇਟਰੀ ਨੇ ਜਹਾਜ਼ ਯਾਤਰੀਆਂ ਲਈ ਨਵਾਂ ਆਦੇਸ਼ ਜਾਰੀ ਕੀਤਾ ਹੈ। ਇਸ ਆਦੇਸ਼ ਮੁਤਾਬਕ ਚੈੱਕ-ਇਨ ਕੀਤੇ ਜਾਣ ਵਾਲੇ ਸਾਮਾਨ ਨੂੰ ਸ਼੍ਰਿੰਕ ਰੈਪ (Shrink wrap) ਕਰਵਾਉਣਾ ਲਾਜ਼ਮੀ ਕੀਤਾ ਗਿਆ ਹੈ। ਇਸ ਆਦੇਸ਼ ਦੀ ਯਾਤਰੀਆਂ ਅਤੇ ਵਾਤਾਵਰਣਕਾਂ ਵੱਲੋਂ ਆਲੋਚਨਾ ਹੋ ਰਹੀ ਹੈ। ਪਾਕਿਸਤਾਨ ਦੀ ਸ਼ਹਿਰੀ ਹਵਾਬਾਜ਼ੀ ਅਥਾਰਿਟੀ (ਸੀ.ਏ.ਏ.) ਦੇ ਜਨਰਲ ਸਕੱਤਰ ਸ਼ਾਹਰੂਖ ਨੁਸਰਤ ਨੇ ਐਤਵਾਰ ਨੂੰ ਕਿਹਾ ਕਿ ਜਹਾਜ਼ ਵਿਚ ਰੱਖੇ ਜਾਣ ਵਾਲੇ ਯਾਤਰੀ ਦੇ ਸਾਮਾਨ ਨੂੰ ਰੈਪ ਕਰਾਉਣਾ ਹੁਣ ਲਾਜ਼ਮੀ ਕਰ ਦਿੱਤਾ ਗਿਆ ਹੈ। ਅਜਿਹਾ ਸੁਰੱਖਿਆ ਦੇ ਲਿਹਾਜ ਨਾਲ ਕੀਤਾ ਗਿਆ ਹੈ।
ਸਾਮਾਨ ਲਪੇਟਣ (baggage-wrapping) ਦੀ ਨਵੀਂ ਨੀਤੀ ਮਤਲਬ ਸ਼੍ਰਿੰਕ ਰੈਪ ਲਈ ਯਾਤਰੀਆਂ ਨੂੰ ਪ੍ਰਤੀ ਬੈਗ 50 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ,''ਇਸ ਲਈ ਤੁਰੰਤ ਨਵੀਆਂ ਪਲਾਸਟਿਕ ਰੈਪਿੰਗ ਮਸ਼ੀਨਾਂ ਲਗਾਈਆਂ ਜਾ ਰਹੀਆਂ ਹਨ।'' ਜਹਾਜ਼ ਜ਼ਰੀਏ ਯਾਤਰਾ ਕਰਨ ਵਾਲੇ ਲੋਕਾਂ ਨੇ ਰੈਗੁਲੇਟਰੀ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਕ ਬੇਨਾਮ ਕੰਪਨੀ ਨੂੰ ਫਾਇਦਾ ਪਹੁੰਚਾਉਣ ਲਈ ਅਜਿਹਾ ਕੀਤਾ ਗਿਆ ਹੈ ਜੋ ਰੈਪਿੰਗ ਦਾ ਕੰਮ ਕਰਦੀ ਹੈ। ਇਕ ਵਿਅਕਤੀ ਨੇ ਗੁੱਸੇ ਵਿਚ ਇਸ ਨੂੰ 'ਕਾਨੂੰਨੀ ਭ੍ਰਿਸ਼ਟਾਚਾਰ' ਕਰਾਰ ਦਿੱਤਾ। ਇਕ ਵਕੀਲ ਅਤੇ ਪੱਤਰਕਾਰ ਆਯਸ਼ਾ ਤਾਮੀ ਹੱਕ ਨੇ ਇਸ ਨੂੰ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਵਾਲਾ ਕਦਮ ਦੱਸਿਆ।