ਪਾਕਿਸਤਾਨ ਦੀ ਕੈਮੀਕਲ ਫੈਕਟਰੀ ’ਚ ਲੱਗੀ ਭਿਆਨਕ ਅੱਗ, ਦਰਜਨ ਤੋਂ ਵਧੇਰੇ ਮਜ਼ਦੂਰ ਜ਼ਿੰਦਾ ਸੜੇ

Friday, Aug 27, 2021 - 04:57 PM (IST)

ਇੰਟਰਨੈਸ਼ਨਲ ਡੈਸਕ : ਪਾਕਿਸਤਾਨ ’ਚ ਕਰਾਚੀ ਦੇ ਮੇਹਰਾਨ ਸ਼ਹਿਰ ’ਚ ਸਥਿਤ ਇੱਕ ਕੈਮੀਕਲ ਫੈਕਟਰੀ ’ਚ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 14 ਮਜ਼ਦੂਰ ਜ਼ਿੰਦਾ ਸੜ ਗਏ ਹਨ। ਅੱਗ ਬੁਝਾਉਣ ਦੇ ਨਾਲ ਹੀ ਲਾਸ਼ਾਂ ਨੂੰ ਬਾਹਰ ਕੱਢਣ ਦਾ ਕੰਮ ਚੱਲ ਰਿਹਾ ਹੈ। ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਪਾਕਿਸਤਾਨੀ ਮੀਡੀਆ ਡਾਨ ਦੇ ਅਨੁਸਾਰ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ 14 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਫੈਕਟਰੀ ਦੇ ਅੰਦਰ 25 ਹੋਰ ਲੋਕ ਫਸੇ ਹੋਏ ਹਨ ਅਤੇ ਉਨ੍ਹਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ। ਪਾਕਿਸਤਾਨ ਰੇਂਜਰਸ (ਸਿੰਧ) ਦੇ ਬੁਲਾਰੇ ਅਨੁਸਾਰ ਫੈਕਟਰੀ ’ਚ ਰਾਹਤ ਅਤੇ ਬਚਾਅ ਕਾਰਜ ਚੱਲ ਰਿਹਾ ਹੈ। ਪਾਕਿਸਤਾਨੀ ਰੇਂਜਰਾਂ ਨੂੰ ਵੀ ਬਚਾਅ ਕਾਰਜਾਂ ’ਚ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ : ਕਦੇ ਜੇਬ ’ਚ ਨਹੀਂ ਸੀ ਬੱਸ ਦਾ ਕਿਰਾਇਆ, ਅੱਜ ਦੁਬਈ ’ਚ 9 ਕੰਪਨੀਆਂ ਦਾ ਮਾਲਕ ਹੈ ਹਰਮੀਕ ਸਿੰਘ

PunjabKesari

ਅੱਖੀਂ ਦੇਖਣ ਵਾਲਿਆਂ ਦਾ ਕਹਿਣਾ ਹੈ ਕਿ ਅੱਗ ਸਵੇਰੇ 10 ਵਜੇ ਲੱਗੀ। ਫਾਇਰ ਬ੍ਰਿਗੇਡ ਦੇ ਕਰਮਚਾਰੀ ਦੇਰ ਨਾਲ ਮੌਕੇ ’ਤੇ ਪਹੁੰਚੇ, ਇਸ ਲਈ ਬਹੁਤ ਸਾਰੇ ਮਜ਼ਦੂਰ ਮਾਰੇ ਗਏ। ਬਚਾਅ ਕਾਰਜ ’ਚ ਸ਼ਾਮਲ ਅਧਿਕਾਰੀਆਂ ਨੂੰ ਧੂੰਏਂ ਕਾਰਨ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਲਾਸ਼ਾਂ ਨੂੰ ਬਾਹਰ ਕੱਢ ਕੇ ਜਿੱਨਾਹ ਹਸਪਤਾਲ ਪਹੁੰਚਾ ਦਿੱਤਾ ਗਿਆ। ਹੁਣ ਤੱਕ ਸਿਰਫ ਕੁਝ ਹੀ ਲਾਸ਼ਾਂ ਦੀ ਪਛਾਣ ਹੋ ਸਕੀ ਹੈ। ਮ੍ਰਿਤਕਾਂ ’ਚ ਇਕੋ ਪਰਿਵਾਰ ਦੇ ਚਾਰ ਲੋਕ ਸ਼ਾਮਲ ਹਨ। ਬਚਾਅ ਦੌਰਾਨ ਫਾਇਰ ਬ੍ਰਿਗੇਡ ਦੇ ਕਰਮਚਾਰੀ ਵੀ ਜ਼ਖਮੀ ਹੋਏ ਹਨ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੈਮੀਕਲ ਦੀ ਵਰਤੋਂ ਇਥੇ ਬਹੁਤ ਸਾਰੇ ਉਤਪਾਦ ਤਿਆਰ ਕਰਨ ਲਈ ਕੀਤੀ ਜਾਂਦੀ ਸੀ, ਅੱਗ ਇਨ੍ਹਾਂ ’ਚੋਂ ਇੱਕ ਕੈਮੀਕਲ ਦੇ ਡਰੰਮ ’ਚ ਲੱਗੀ ਅਤੇ ਇਸ ਨੇ ਪੂਰੀ ਫੈਕਟਰੀ ਨੂੰ ਆਪਣੀ ਲਪੇਟ ’ਚ ਲੈ ਲਿਆ। ਫੈਕਟਰੀ ਤੋਂ ਬਾਹਰ ਜਾਣ ਦਾ ਸਿਰਫ ਇਕ ਹੀ ਰਸਤਾ ਸੀ, ਜਿਸ ਕਾਰਨ ਮਜ਼ਦੂਰ ਬਾਹਰ ਨਹੀਂ ਨਿਕਲ ਸਕੇ।


Manoj

Content Editor

Related News