ਪਾਕਿ : ਖੱਡ ''ਚ ਡਿੱਗੀ ਬੱਸ, ਇਕ ਬੱਚੇ ਸਮੇਤ 8 ਲੋਕਾਂ ਦੀ ਮੌਤ

Monday, Nov 16, 2020 - 06:04 PM (IST)

ਪਾਕਿ : ਖੱਡ ''ਚ ਡਿੱਗੀ ਬੱਸ, ਇਕ ਬੱਚੇ ਸਮੇਤ 8 ਲੋਕਾਂ ਦੀ ਮੌਤ

ਪੇਸ਼ਾਵਰ (ਭਾਸ਼ਾ): ਪੱਛਮੀਉੱਤਰੀ ਪਾਕਿਸਤਾਨ ਵਿਚ ਸੋਮਵਾਰ ਨੂੰ ਇਕ ਯਾਤਰੀ ਬੱਸ ਹਾਦਸੇ ਦੀ ਸ਼ਿਕਾਰ ਹੋ ਗਈ। ਬੱਸ ਪਹਾੜੀ ਸੜਕ ਤੋਂ ਤਿਲਕ ਕੇ ਖੱਡ ਵਿਚ ਡਿੱਗ ਪਈ। ਇਸ ਹਾਦਸੇ ਵਿਚ 8 ਲੋਕਾਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖਮੀ ਹੋ ਗਏ। 

ਪੜ੍ਹੋ ਇਹ ਅਹਿਮ ਖਬਰ- ਹੈਰਾਨੀਜਨਕ! 51 ਸਾਲਾ ਬੀਬੀ ਨੇ ਆਪਣੀ ਧੀ ਦੇ ਬੱਚੇ ਨੂੰ ਦਿਤਾ ਜਨਮ

ਪੁਲਸ ਨੇ ਕਿਹਾ ਕਿ ਬੱਸ ਖੈਬਰ ਪਖਤੂਨਖਵਾ ਦੇ ਨੌਸ਼ੇਰਾ ਜ਼ਿਲ੍ਹੇ ਵਿਚ ਹਜਰਤ ਕਾਕਾ ਸਾਹਿਬ ਦਰਗਾਹ ਜਾ ਰਹੀ ਸੀ। ਉਦੋਂ ਉਲਟ ਦਿਸ਼ਾ ਤੋਂ ਆ ਰਹੀ ਇਕ ਗੱਡੀ ਨੂੰ ਬਚਾਉਣ ਦੇ ਦੌਰਾਨ ਬ੍ਰੇਕ ਫੇਲ ਹੋਣ ਦੇ ਬਾਅਦ ਉਹ ਪਹਾੜੀ ਸੜਕ ਤੋਂ ਤਿਲਕ ਗਈ। ਪੁਲਸ ਨੇ ਦੱਸਿਆ ਕਿ 8 ਮ੍ਰਿਤਕਾਂ ਵਿਚ ਦੋ ਬੀਬੀਆਂ ਅਤੇ ਇਕ ਬੱਚਾ ਸ਼ਾਮਲ ਹੈ। ਜ਼ਖਮੀਆਂ ਨੂੰ ਕਾਜੀ ਹੁਸੈਨ ਅਹਿਮਦ ਮੈਡੀਕਲ ਕੰਪਲੈਕਸ ਵਿਚ ਦਾਖਲ ਕਰਵਾਇਆ ਗਿਆ ਹੈ। ਇਲਾਜ ਮਗਰੋਂ ਜ਼ਖਮੀਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।


author

Vandana

Content Editor

Related News