ਪਾਕਿ ਦੇ ਦੋ ਸ਼ਹਿਰਾਂ ''ਚ ਕੁੜੀਆਂ ਲਈ ਬੁਰਕਾ ਲਾਜ਼ਮੀ ਕਰਨ ਸੰਬੰਧੀ ਆਦੇਸ਼ ਰੱਦ

09/18/2019 1:01:16 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਦੋ ਵੱਡੇ ਪੱਛਮੀ-ਉੱਤਰੀ ਸ਼ਹਿਰਾਂ ਵਿਚ ਸਕੂਲੀ ਵਿਦਿਆਰਥਣਾਂ ਲਈ ਬੁਰਕਾ ਪਾਉਣਾ ਲਾਜ਼ਮੀ ਕਰਨ ਨੂੰ ਲੈ ਕੇ ਹੋਏ ਵਿਆਪਕ ਵਿਰੋਧ ਦੇ ਬਾਅਦ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਇਹ ਆਦੇਸ਼ ਰੱਦ ਕਰ ਦਿੱਤਾ ਹੈ। ਜ਼ਿਲਾ ਸਿੱਖਿਆ ਅਧਿਕਾਰੀਆਂ ਨੇ ਖੈਬਰ ਪਖਤੂਨਖਵਾ ਸੂਬੇ ਦੀ ਰਾਜਧਾਨੀ ਪੇਸ਼ਾਵਰ ਅਤੇ ਇਕ ਹੋਰ ਸ਼ਹਿਰ ਹਰੀਪੁਰ ਵਿਚ ਪਿਛਲੇ ਹਫਤੇ ਨਿਰਦੇਸ਼ ਜਾਰੀ ਕੀਤੇ ਸਨ ਕਿ ਕੁੜੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਅਨੈਤਿਕ ਦੁਰਘਟਨਾ ਤੋਂ ਖੁਦ ਨੂੰ ਬਚਾਉਣ ਲਈ ਪੂਰੀ ਤਰ੍ਹਾਂ ਢੱਕ ਕੇ ਆਉਣਾ ਹੋਵੇਗਾ। 

ਇਸ ਫੈਸਲੇ ਦੀ ਰਾਸ਼ਟਰੀ ਪੱਧਰ 'ਤੇ ਸਖਤ ਨਿੰਦਾ ਹੋਈ ਅਤੇ ਸੋਸ਼ਲ ਮੀਡੀਆ ਯੂਜ਼ਰਸ ਅਤੇ ਮਹਿਲਾ ਅਧਿਕਾਰੀ ਕਾਰਕੁੰਨਾਂ ਨੇ ਇਸ ਨੂੰ ਪੁਰਸ਼ ਪ੍ਰਧਾਨ ਦੇਸ਼ ਵਿਚ ਔਰਤਾਂ ਦੇ ਅਧਿਕਾਰਾਂ 'ਤੇ ਇਕ ਹੋਰ ਪਾਬੰਦੀ ਦੱਸਿਆ। ਇਸ ਦੇ ਬਾਅਦ ਅਧਿਕਾਰੀਆਂ ਨੇ ਮੰਗਲਵਾਰ ਨੂੰ ਜਾਰੀ ਇਕ ਨਵੇਂ ਆਦੇਸ਼ ਵਿਚ ਕਿਹਾ,''ਨਿਰਦੇਸ਼ਾਂ ਨੂੰ ਵਾਪਸ ਲਿਆ ਜਾਂਦਾ ਹੈ।'' ਪਾਕਿਸਤਾਨੀ ਮਹਿਲਾ ਅਧਿਕਾਰ ਕਾਰਕੁੰਨ ਤਾਹਿਰਾ ਅਬਦੁੱਲਾ ਨੇ ਕਿਹਾ,''ਜਦੋਂ ਦੁਨੀਆ ਆਪਣੇ ਬੱਚਿਆਂ ਦੀ ਸਿੱਖਿਆ, ਸੁਰੱਖਿਆ ਅਤੇ ਵਿਕਾਸ ਦੇ ਨਾਲ ਅੱਗੇ ਵੱਧ ਰਹੀ ਹੈ ਅਜਿਹੇ ਵਿਚ ਪਾਕਿਸਤਾਨ ਨਿਸ਼ਚਿਤ ਹੀ ਪਿੱਛੇ ਵੱਲ ਜਾ ਰਿਹਾ ਹੈ।'' 

ਭਾਵੇਂਕਿ ਖੇਤਰ ਵਿਚ ਕੁਝ ਲੋਕਾਂ ਨੇ ਅਧਿਕਾਰੀਆਂ ਦੇ ਫੈਸਲੇ ਦਾ ਸਮਰਥਨ ਕੀਤਾ ਹੈ। ਇਕ ਸੂਬਾਈ ਵਿਧਾਇਕ ਸਿਰਾਜੁਦੀਨ ਖਾਨ ਨੇ ਚਿਤਾਵਨੀ ਦਿੱਤੀ,'' ਉਨ੍ਹਾਂ ਦੀ ਕੱਟੜਵਾਦੀ ਜਮਾਤ-ਏ-ਇਸਲਾਮੀ ਪਾਰਟੀ ਵਿਰੋਧ ਕਰੇਗੀ ਅਤੇ ਸਰਕਾਰ 'ਤੇ ਦਬਾਅ ਬਣਾਏਗੀ ਕਿ ਉਹ ਪੂਰੇ ਸੂਬੇ ਵਿਚ ਇਹ ਆਦੇਸ਼ ਲਾਗੂ ਕਰੇ।''


Vandana

Content Editor

Related News