ਪਾਕਿ : ਲਾੜੇ ਨੂੰ ਸੱਸ ਨੇ ਤੋਹਫੇ ''ਚ ਦਿੱਤੀ AK-47, ਵੀਡੀਓ ਵਾਇਰਲ

11/27/2020 10:19:46 AM

ਕਰਾਚੀ (ਬਿਊਰੋ): ਵਿਆਹ ਵਿਚ ਆਮਤੌਰ 'ਤੇ ਮਹਿਮਾਨ ਲਾੜੇ-ਲਾੜੀ ਨੂੰ ਕੋਈ ਨਾ ਕੋਈ ਤੋਹਫਾ ਜ਼ਰੂਰ ਦਿੰਦੇ ਹਨ। ਕੁਝ ਮਹਿਮਾਨ ਜੋੜੇ ਨੂੰ ਕ੍ਰਿਏਟਿਵ ਗਿਫਟ ਵੀ ਦਿੰਦੇ ਹਨ ਪਰ ਕੀ ਤੁਸੀਂ ਕਦੇ ਵਿਆਹ ਵਿਚ ਕਿਸੇ ਜੋੜੇ ਨੂੰ AK-47 ਤੋਹਫੇ ਦੇ ਤੌਰ 'ਤੇ ਦਿੰਦੇ ਸੁਣਿਆ ਹੈ। ਅਜਿਹਾ ਹੀ ਹੈਰਾਨ ਕਰ ਦੇਣ ਵਾਲਾ ਪਾਕਿਸਤਾਨ ਦਾ ਇਕ ਮਾਮਲਾ ਸਾਹਮਣਾ ਆਇਆ ਹੈ। ਇੱਥੇ ਲਾੜੇ ਨੂੰ ਉਸਦੀ ਸੱਸ ਨੇ ਹੀ ਏ.ਕੇ.-47 ਗਿਫਟ ਕੀਤੀ। ਇਸ ਸਬੰਧੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

 

ਇਹ ਵੀਡੀਓ ਪਾਕਿਸਤਾਨ ਦੇ ਕਰਾਚੀ ਵਿਚ ਰਹਿਣ ਵਾਲੇ ਆਦਿਲ ਅਹਿਸਾਨ ਨਾਮ ਦੇ ਟਵਿੱਟਰ ਯੂਜ਼ਰ ਨੇ ਪੋਸਟ ਕੀਤਾ ਹੈ। ਉਸ ਨੇ ਟਵਿੱਟਰ ਦੇ ਬਾਇਓ ਵਿਚ ਖੁਦ ਨੂੰ ਸਮਾ ਟੀਵੀ ਦਾ ਪੱਤਰਕਾਰ ਦੱਸਿਆ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਵਿਆਹ ਸਮਾਰੋਹ ਵਿਚ ਇਕ ਬੀਬੀ ਲਾੜੇ ਦਾ ਮੱਥਾ ਚੁੰਮਦੀ ਹੈ ਅਤੇ ਫਿਰ ਤੋਹਫੇ ਵਿਚ ਉਸ ਨੂੰ ਰਾਈਫਲ ਦਿੰਦੀ ਹੈ। ਇਸ ਦੌਰਾਨ ਵਿਆਹ ਵਿਚ ਮੌਜੂਦ ਮਹਿਮਾਨ ਹੈਰਾਨ ਹੋ ਜਾਂਦੇ ਹਨ। ਫਿਰ ਖੁਸ਼ੀ ਵਿਚ ਸ਼ੋਰ ਮਚਾਉਣ ਲੱਗਦੇ ਹਨ। 

PunjabKesari

ਪੜ੍ਹੋ ਇਹ ਅਹਿਮ ਖਬਰ- ਪੰਜਾਬ ਦੀ ਧੀ ਜਸ਼ਨਦੀਪ ਕੌਰ ਗਿੱਲ ਨੇ ਇਟਲੀ ‘ਚ ਘੋੜ ਸਵਾਰੀ ਮੁਕਾਬਲੇ 'ਚ ਗੱਡੇ ਜਿੱਤ ਦੇ ਝੰਡੇ

ਵੀਡੀਓ ਵਿਚ ਸੁਣਾਈ ਦੇ ਰਹੀਆਂ ਮਹਿਮਾਨਾਂ ਦੀ ਆਵਾਜ਼ਾਂ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਅਜਿਹਾ ਕਰਨਾ ਉਹਨਾਂ ਸਾਰਿਆਂ ਦੇ ਲਈ ਮਾਣ ਦੀ ਗੱਲ ਸੀ। ਇਸ ਲਈ ਉਹ ਰੇਹਾਨ ਨਾਮ ਦੇ ਲਾੜੇ ਨੂੰ ਬਾਰ-ਬਾਰ ਬੰਦੂਕ ਕੈਮਰੇ ਵਿਚ ਦਿਖਾਉਣ ਲਈ ਕਹਿੰਦੇ ਹਨ। ਇਸ ਵੀਡੀਓ ਨੂੰ ਯੂਜ਼ਰ ਪਾਕਿਸਤਾਨ ਦਾ ਦੱਸ ਰਹੇ ਹਨ ਅਤੇ ਹੈਰਾਨੀ ਵੀ ਜ਼ਾਹਰ ਕਰ ਰਹੇ ਹਨ। ਮੁਹੰਮਦ ਤਾਹਿਰ ਨਾਮ ਦਾ ਇਕ ਯੂਜ਼ਰ ਲਿਖਦਾ ਹੈ,''ਪਾਕਿਸਤਾਨ ਹੁਣ ਖਾਤਮੇ ਵੱਲ ਹੈ। ਜਦੋਂ ਪੂਰੀ ਦੁਨੀਆ ਅੱਗੇ ਵੱਧ ਰਹੀ ਹੈ, ਉਦੋਂ ਪਾਕਿਸਤਾਨੀ ਲੋਕ ਪਿੱਛੇ ਜਾ ਰਹੇ ਹਨ। ਹੁਣ ਉਹ ਪਹਿਲੇ ਮੱਧ ਕਾਲ ਦੇ ਯੁੱਗ ਤੱਕ ਪਹੁੰਚ ਗਏ ਹਨ। ਕੁਝ ਸਾਲਾਂ ਵਿਚ ਪੱਥਰ ਯੁੱਗ ਤੱਕ ਪਹੁੰਚ ਜਾਣਗੇ।''


Vandana

Content Editor

Related News