ਪਾਕਿ ''ਚ ਬੰਬ ਧਮਾਕਾ, ਘੱਟੋ-ਘੱਟੋ 11 ਫੌਜੀ ਜ਼ਖਮੀ

Thursday, Jan 21, 2021 - 06:05 PM (IST)

ਪਾਕਿ ''ਚ ਬੰਬ ਧਮਾਕਾ, ਘੱਟੋ-ਘੱਟੋ 11 ਫੌਜੀ ਜ਼ਖਮੀ

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਖੇ ਬਲੋਚਿਸਤਾਨ ਸੂਬੇ ਦੇ ਦੂਰ-ਦੁਰਾਡੇ ਇਲਾਕੇ ਵਿਚ ਅਰਧ ਸੈਨਿਕ ਬਲਾਂ ਦੀ ਗੱਡੀ ਨੇੜੇ ਇਕ ਬੰਬ ਧਮਾਕਾ ਕੀਤਾ ਗਿਆ। ਇਸ ਧਮਾਕੇ ਵਿਚ ਘੱਟੋ-ਘੱਟ 11 ਫੌਜੀ ਜ਼ਖਮੀ ਹੋ ਗਏ। ਸੁਰੱਖਿਆ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਉਹਨਾਂ ਨੇ ਦੱਸਿਆ ਕਿ ਇਹ ਧਮਾਕਾ ਸੀਬੀ ਜ਼ਿਲ੍ਹੇ ਵਿਚ ਫਰੰਟੀਅਰ ਕੋਰ ਦੀ ਗਸ਼ਤ ਗੱਡੀ ਨੇੜੇ ਬੁੱਧਵਾਰ ਨੂੰ ਹੋਇਆ। ਜ਼ਖਮੀਆਂ ਵਿਚੋਂ ਚਾਰ ਦੀ ਹਾਲਤ ਗੰਭੀਰ ਹੈ। ਹਾਲੇ ਕਿਸੇ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਬਲੋਚ ਵੱਖਵਾਦੀ ਸਮੂਹ ਪਹਿਲਾਂ ਵੀ ਇਸ ਤਰ੍ਹਾਂ ਦੇ ਹਮਲਿਆਂ ਨੂੰ ਅੰਜਾਮ ਦੇ ਚੁੱਕਾ ਹੈ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News