ਪਾਕਿ : ਬਿਲਾਵਲ ਭੁੱਟੋ ਦੇ ਕੋਰੋਨਾ ਨਾਲ ਪੀੜਤ ਹੋਣ ਦੀ ਪੁਸ਼ਟੀ

Thursday, Nov 26, 2020 - 03:43 PM (IST)

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਵਿਰੋਧੀ ਪਾਰਟੀ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਪ੍ਰਮੁੱਖ ਬਿਲਾਵਲ ਭੁੱਟੋ ਜ਼ਰਦਾਰੀ ਕੋਰੋਨਾਵਾਇਰਸ ਨਾਲ ਸੰਕਮ੍ਰਿਤ ਪਾਏ ਗਏ ਹਨ। ਪੀ.ਪੀ.ਪੀ. ਦੇ 32 ਸਾਲਾ ਪ੍ਰਧਾਨ ਅਤੇ ਦੇਸ਼ ਦੀ ਦੋ ਵਾਰ ਪ੍ਰਧਾਨ ਮੰਤਰੀ ਰਹੀ ਬੇਨਜ਼ੀਰ ਭੁੱਟੋ ਦੇ ਬੇਟੇ ਬਿਲਾਵਲ ਭੁੱਟੋ ਨੇ ਵੀਰਵਾਰ ਨੂੰ ਕਿਹਾ ਕਿ ਉਹਨਾਂ ਦੇ ਸ੍ਰੰਕਮਿਤਹੋਣ ਦੀ ਪੁਸ਼ਟੀ ਹੋਣ ਦੇ ਬਾਅਦ ਤੋਂ ਉਹ ਇਕਾਂਤਵਾਸ ਵਿਚ ਰਹਿ ਰਹੇ ਹਨ। 

ਪੜ੍ਹੋ ਇਹ ਅਹਿਮ ਖਬਰ- ਈਰਾਨ ਨੇ ਆਸਟ੍ਰੇਲੀਆ ਦੀ ਲੈਕਚਰਾਰ ਨੂੰ ਕੀਤਾ ਰਿਹਾਅ, ਪੀ.ਐੱਮ. ਮੌਰੀਸਨ ਨੇ ਕਹੀ ਇਹ ਗੱਲ

ਬਿਲਾਵਲ ਨੇ ਟਵੀਟ ਕੀਤਾ,''ਮੈਂ ਕੋਵਿਡ-19 ਨਾਲ ਸੰਕ੍ਰਮਿਤ ਪਾਇਆ ਗਿਆ ਹਾਂ ਅਤੇ ਸਵੈ ਇਕਾਂਤਵਾਸ ਵਿਚ ਹਾਂ। ਮੇਰੇ ਵਿਚ ਬੀਮਾਰੀ ਦੇ ਮਾਮੂਲੀ ਲੱਛਣ ਹਨ। ਮੈਂ ਘਰੋਂ ਕੰਮ ਕਰਨਾ ਜਾਰੀ ਰਖਾਂਗਾ ਅਤੇ ਵੀਡੀਓ ਲਿੰਕ ਦੇ ਮਾਧਿਅਮ ਨਾਲ ਪੀ.ਪੀ.ਪੀ. ਸਥਾਪਨਾ ਦਿਵਸ ਦੇ ਪ੍ਰੋਗਰਾਮ ਨੂੰ ਸੰਬੋਧਿਤ ਕਰਾਂਗਾ।'' ਉਹਨਾਂ ਦੇ ਰਾਜਨੀਤਕ ਸਕੱਤਰ ਜਮੀਲ ਸੂਮਰੋ ਦੇ ਸੰਕ੍ਰਮਿਤ ਪਾਏ ਜਾਣ ਦੇ ਬਾਅਦ, ਉਹਨਾਂ ਨੂੰ ਬੁੱਧਵਾਰ ਨੂੰ ਖੁਦ ਨੂੰ ਰਾਜਨੀਤਕ ਗਤੀਵਿਧੀਆਂ ਤੋਂ ਦੂਰ ਰੱਖਣ ਦਾ ਫ਼ੈਸਲਾ ਲਿਆ ਸੀ। 

 

ਇਸ ਦੌਰਾਨ ਪਾਕਿਸਤਾਨ ਵਿਚ ਬੀਤੇ 24 ਘੰਟਿਆਂ ਵਿਚ ਕੋਰੋਨਾਵਾਇਰਸ ਦੇ 3,306 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਸ ਦੇ ਬਾਅਦ ਵੀਰਵਾਰ ਨੂੰ ਕੁੱਲ ਮਾਮਲੇ ਵੱਧ ਕੇ 3,86,198 ਪਹੁੰਚ ਗਏ। ਸਿਹਤ ਮੰਤਰਾਲੇ ਨੇ ਦੱਸਿਆ ਕਿ ਬੀਮਾਰੀ ਦੇ ਕਾਰਨ 40 ਹੋਰ ਲੋਕਾਂ ਨੇ ਦਮ ਤੋੜ ਦਿੱਤਾ, ਜਿਸ ਨਾਲ ਮ੍ਰਿਤਕਾਂ ਦੀ ਗਿਣਤੀ 7,843 ਪਹੁੰਚ ਗਈ। ਮੰਤਰਾਲੇ ਨੇ ਦੱਸਿਆ ਕਿ ਦੇਸ਼ ਵਿਚ ਇਨਫੈਕਸ਼ਨ ਦਾ ਇਲਾਜ ਕਰਾ ਰਹੇ ਮਰੀਜ਼ਾਂ ਦੀ ਗਿਣਤੀ 43,963 ਹੈ।


Vandana

Content Editor

Related News