ਪਾਕਿ ਨੇ ਸਿਆਸੀ ਕਾਰਕੁੰਨ ਬਾਬਾ ਜਾਨ ਨੂੰ 9 ਸਾਲ ਬਾਅਦ ਕੀਤਾ ਰਿਹਾਅ

Sunday, Nov 29, 2020 - 12:21 PM (IST)

ਪਾਕਿ ਨੇ ਸਿਆਸੀ ਕਾਰਕੁੰਨ ਬਾਬਾ ਜਾਨ ਨੂੰ 9 ਸਾਲ ਬਾਅਦ ਕੀਤਾ ਰਿਹਾਅ

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਨੇ ਗਿਲਗਿਤ-ਬਾਲਟੀਸਤਾਨ ਦੀ ਜੇਲ੍ਹ ਵਿਚ ਬੰਦ ਸਿਆਸੀ ਕਾਰਕੁੰਨ ਬਾਬਾ ਜਾਨ ਨੂੰ 9 ਸਾਲ ਦੀ ਕੈਦ ਤੋਂ ਬਾਅਦ ਰਿਹਾਅ ਕਰ ਦਿੱਤਾ। ਉਹਨਾਂ ਖਿਲਾਫ ਹੁੰਜਾ ਦੀ ਨਸੀਰਾਬਾਦ ਘਾਟੀ ਵਿਚ ਚੀਨੀ ਕੰਪਨੀਆਂ ਨੂੰ ਸੰਗਮਰਮਰ ਦੀਆਂ ਖਾਣਾਂ ਦੀ ਗੈਰ ਕਾਨੂੰਨੀ ਵੰਡ ਦੇ ਮੁੱਦੇ ਨੂੰ ਉਠਾਉਣ ਲਈ ਮਾਮਲਾ ਦਾਇਰ ਕੀਤਾ ਗਿਆ ਸੀ।

 

ਇੱਥੇ ਦੱਸ ਦਈਏ ਕਿ ਬਾਬਾ ਜਾਨ ਦੀ ਰਿਹਾਈ ਨੂੰ ਲੈ ਕੇ ਪਾਕਿਸਤਾਨ ਵਿਚ ਕਈ ਵਾਰ ਪ੍ਰਦਰਸ਼ਨ ਹੋ ਚੁੱਕੇ ਹਨ। ਬਾਬਾ ਜਾਨ ਲੇਬਰ ਪਾਰਟੀ ਪਾਕਿਸਤਾਨ (LPP) ਦੇ ਨੇਤਾ ਹਨ। ਪਿਛਲੇ ਸਾਲ ਫਰਵਰੀ ਵਿਚ ਬਾਬਾ ਜਾਨ ਨੂੰ ਰਿਹਾਅ ਕਰਨ ਦੀ ਮੰਗ ਤੇਜ਼ ਹੋਈ ਸੀ। ਉਸ ਸਮੇਂ ਉਹਨਾਂ ਦੀ ਤਬੀਅਤ ਖਰਾਬ ਦੱਸੀ ਜਾ ਰਹੀ ਸੀ ਅਤੇ ਸਮਰਥਕ ਚਾਹੁੰਦੇ ਸਨ ਕਿ ਉਹਨਾ ਨੂੰ ਜਲਦੀ ਛੱਡ ਦਿੱਤਾ ਜਾਣਾ ਚਾਹੀਦਾ ਹੈ।

ਜਾਣੋ ਬਾਬਾ ਜਾਨ ਦੇ ਬਾਰੇ 
ਬਾਬਾ ਜਾਨ ਲੇਬਰ ਪਾਰਟੀ ਪਾਕਿਸਤਾਨ (LPP) ਦੇ ਨੇਤਾ ਹਨ। ਸਾਲ 2010 ਵਿਚ ਜਦੋਂ ਜਲਵਾਯੂ ਤਬਦੀਲੀ ਦੇ ਕਾਰਨ ਗਿਲਗਿਤ-ਬਾਲਟੀਸਤਾਨ ਦੀ ਹੁੰਜਾ ਨਦੀ ਦੇ ਨੇੜੇ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਸੀ।ਉਸ ਵੇਲੇ ਇਸ ਘਟਨਾ ਦੇ ਕਾਰਨ ਐਟਾਬਾਦ ਝੀਲ ਦਾ ਨਿਰਮਾਣ ਤਾਂ ਹੋਇਆ ਪਰ ਹਜ਼ਾਰਾਂ ਪਿੰਡ ਵਾਲਿਆਂ ਨੂੰ ਬੇਘਰ ਹੋਣਾ ਪਿਆ। ਜ਼ਮੀਨ ਦਾ ਖਿਸਕਣਾ ਇੰਨਾ ਭਿਆਨਕ ਸੀ ਕਿ ਗਿਲਗਿਤ-ਬਾਲਟੀਸਤ ਨੂੰ ਬਾਕੀ ਪਾਕਿਸਤਾਨ ਨਾਲ ਜੋੜਣ ਵਾਲੇ ਹਾਈਵੇਅ ਨੂੰ ਵੀ ਨੁਕਸਾਨ ਪਹੁੰਚਿਆ ਸੀ, ਜਿਸ ਕਾਰਨ ਪਿੰਡ ਵਾਲਿਆਂ ਨੂੰ ਮਦਦ ਮਿਲਣ ਵਿਚ ਮੁਸ਼ਕਲ ਹੋ ਰਹੀ ਸੀ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾਵਾਇਰਸ ਤੋਂ ਪਰੇਸ਼ਾਨ ਦੁਨੀਆ ਭਰ ਦੇ ਬੱਚਿਆਂ ਨੇ ਸੈਂਟਾ ਨੂੰ ਕੀਤੀ ਅਪੀਲ

ਇਸ ਸਮੇਂ ਲੋਕਾਂ ਦੀ ਮਦਦ ਲਈ ਬਾਬਾ ਜਾਨ ਅੱਗੇ ਆਏ ਅਤੇ ਸਰਕਾਰ ਨਾਲ ਗੱਲਬਾਤ ਸ਼ੁਰੂ ਕੀਤੀ। ਕਾਫੀ ਪ੍ਰਦਰਸ਼ਨਾਂ ਅਤੇ ਕੋਸ਼ਿਸ਼ਾਂ ਦੇ ਬਾਅਦ ਆਖਿਰਕਾਰ ਪਾਕਿਸਤਾਨ ਸਰਕਾਰ ਨੂੰ ਝੁੱਕਣਾ ਪਿਆ ਅਤੇ ਉਹਨਾਂ ਨੇ ਲੋਕਾਂ ਦੀ ਮਦਦ ਦਾ ਵਾਅਦਾ ਕੀਤਾ। 2011 ਵਿਚ ਬਾਬਾ ਜਾਨ ਵੱਲੋਂ ਕੁੱਲ 457 ਪਰਿਵਾਰਾਂ  ਦੀ ਲਿਸਟ ਦਿੱਤੀ ਗਈ ਪਰ ਕਿਸੇ ਕਾਰਨ 25 ਪਰਿਵਾਰਾਂ ਦੀ ਮਦਦ ਸਰਕਾਰ ਨੇ ਰੋਕ ਲਈ, ਜਿਸ ਨੂੰ ਲੈਕੇ ਪ੍ਰਦਰਸ਼ਨ ਸ਼ੁਰੂ ਹੋਇਆ। ਫਿਰ ਸਰਕਾਰ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਹਿੰਸਾ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਅਤੇ ਬਾਬਾ ਜਾਨ ਦੇ ਨਾਲ ਰਹਿੰਦੇ ਕੁਝ ਲੋਕ ਮਾਰੇ ਵੀ ਗਏ। ਇਸ ਦੇ ਬਾਅਦ ਬਾਬਾ ਜਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਬਾਬਾ ਜਾਨ ਨੂੰ ਪਾਕਿਸਤਾਨ ਦੇ ਅੱਤਵਾਦ ਵਿਰੋਧੀ ਐਕਟ ਦੇ ਤਹਿਤ ਫੜੇ ਜਾਣ ਦਾ ਵੀ ਵਿਰੋਧ ਹੁੰਦਾ ਰਿਹਾ।


author

Vandana

Content Editor

Related News