ਪਾਕਿਸਤਾਨ : ਪਰਬਤਾਰੋਹੀ ਦੌਰਾਨ ਆਸਟ੍ਰੇਲੀਆਈ ਵਿਅਕਤੀ ਦੀ ਹੋਈ ਮੌਤ

Friday, Jul 29, 2022 - 01:49 AM (IST)

ਪਾਕਿਸਤਾਨ : ਪਰਬਤਾਰੋਹੀ ਦੌਰਾਨ ਆਸਟ੍ਰੇਲੀਆਈ ਵਿਅਕਤੀ ਦੀ ਹੋਈ ਮੌਤ

ਇਸਲਾਮਾਬਾਦ-ਵਿਸ਼ਵ ਦੀ ਦੂਜੀ ਸਭ ਤੋਂ ਉੱਚੀ ਪਹਾੜੀ ਕੇ2 ਫਤਿਹ ਕਰਨ ਦੀ ਕੋਸ਼ਿਸ਼ ਕਰਨ ਦੀ ਲੜੀ 'ਚ ਇਕ ਆਸਟ੍ਰੇਲੀਆਈ ਪਰਬਤਾਰੋਹੀ ਦੀ ਡਿੱਗਣ ਕਾਰਨ ਮੌਤ ਹੋ ਗਈ। ਆਸਟ੍ਰੇਲੀਆ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕੇ2, ਹਿਮਾਲੀਅਨ ਕਾਰਾਕੋਰਮ ਸ਼੍ਰੇਣੀ ਦੀ ਸਭ ਤੋਂ ਉੱਚੀ ਚੋਟੀ ਹੈ।

ਇਹ ਵੀ ਪੜ੍ਹੋ : ਰੂਸ ਨੇ ਕੀਵ ਖੇਤਰ 'ਚ ਕੀਤਾ ਮਿਜ਼ਾਈਲ ਹਮਲਾ

ਇਹ ਚੀਨ-ਪਾਕਿਸਤਾਨ ਸਰਹੱਦ 'ਤੇ ਸਥਿਤ ਹੈ। ਆਸਟ੍ਰੇਲੀਆ ਦੇ ਵਿਦੇਸ਼ ਵਿਭਾਗ ਨੇ ਆਪਣੇ ਦੇਸ਼ ਦੇ ਇਕ ਪਰਬਤਾਰੋਹੀ ਦੇ ਲਾਪਤਾ ਹੋਣ ਤੋਂ ਬਾਅਦ ਉਸ ਦੀ ਮੌਤ ਹੋ ਜਾਣ ਦੀ ਵੀਰਵਾਰ ਨੂੰ ਪੁਸ਼ਟੀ ਕੀਤੀ। ਵਿਭਾਗ ਨੇ ਇਕ ਬਿਆਨ 'ਚ ਕਿਹਾ ਕਿ ਅਸੀਂ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕਰਦੇ ਹਾਂ।

ਇਹ ਵੀ ਪੜ੍ਹੋ : ਰਾਜਸਥਾਨ : ਬਾੜਮੇਰ 'ਚ ਕ੍ਰੈਸ਼ ਹੋਇਆ ਫੌਜ ਦਾ ਮਿਗ-21 ਜਹਾਜ਼, 2 ਪਾਇਲਟਾਂ ਦੀ ਮੌਤ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News