ਪਾਕਿ ਦੇ ਰਾਸ਼ਟਰਪਤੀ ਨੇ ਮੰਗਲਵਾਰ ਨੂੰ ਬੁਲਾਇਆ ਸੰਸਦ ਦਾ ਸੰਯੁਕਤ ਸੈਸ਼ਨ

08/05/2019 5:42:53 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੇ ਕੱਲ ਮਤਲਬ ਮੰਗਲਵਾਰ ਨੂੰ ਸੰਸਦ ਦਾ ਸੰਯੁਕਤ ਸੈਸ਼ਨ ਬੁਲਾਇਆ ਹੈ। ਰਾਸ਼ਟਰਪਤੀ ਆਰਿਫ ਨੇ ਭਾਰਤ ਸਰਕਾਰ ਦੇ ਧਾਰਾ 370 ਨੂੰ ਖਤਮ ਕਰਨ ਸੰਬੰਧੀ ਫੈਸਲੇ ਦੇ ਕੁਝ ਘੰਟੇ ਬਾਅਦ ਹੀ ਇਹ ਸੰਯੁਕਤ ਸੈਸ਼ਨ ਬੁਲਾਇਆ ਹੈ। ਇਕ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। 

ਜਿਓ ਟੀ.ਵੀ. ਦੀ ਖਬਰ ਮੁਤਾਬਕ ਸੰਸਦ ਦਾ ਇਹ ਸੰਯੁਕਤ ਸੈਸ਼ਨ ਮੰਗਲਵਾਰ ਸਵੇਰੇ 11 ਵਜੇ (ਸਥਾਨਕ ਸਮੇਂ ਮੁਤਾਬਕ) ਆਯੋਜਿਤ ਹੋਵੇਗਾ, ਜਿਸ ਵਿਚ ਕੰਟਰੋਲ ਰੇਖਾ (ਐੱਲ.ਓ.ਸੀ.) ਨੇੜੇ ਜੰਮੂ-ਕਸ਼ਮੀਰ ਦੀ ਤਣਾਅਪੂਰਣ ਸਥਿਤੀ ਦੀ ਸਮੀਖਿਆ ਕੀਤੀ ਜਾਵੇਗੀ। ਭਾਰਤ ਸਰਕਾਰ ਦੇ ਧਾਰਾ 370 'ਤੇ ਲਏ ਗਏ ਫੈਸਲੇ 'ਤੇ ਪਾਕਿਸਤਾਨ ਦੇ ਆਗੂਆਂ ਅਤੇ ਲੋਕਾਂ ਵੱਲੋਂ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ।


Vandana

Content Editor

Related News