ਪਾਕਿ ਨੇ ਅਸਥਾਈ ਤੌਰ ''ਤੇ ਬੰਦ ਕੀਤੀ ''ਅਮਨ ਐਂਬੂਲੈਂਸ'' ਦੀ ਸੇਵਾ

Friday, Oct 18, 2019 - 12:35 PM (IST)

ਪਾਕਿ ਨੇ ਅਸਥਾਈ ਤੌਰ ''ਤੇ ਬੰਦ ਕੀਤੀ ''ਅਮਨ ਐਂਬੂਲੈਂਸ'' ਦੀ ਸੇਵਾ

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਆਰਥਿਕ ਮੰਦੀ ਦੀ ਚਪੇਟ ਵਿਚ ਹੈ। ਇੱਥੇ ਆਮ ਲੋਕਾਂ ਲਈ ਖਾਣ-ਪੀਣ ਦੀਆਂ ਚੀਜ਼ਾਂ ਲੈਣੀਆਂ ਮੁਸ਼ਕਲ ਹੋ ਗਈਆਂ ਹਨ। ਹੁਣ ਪਾਕਿਸਤਾਨ ਨੇ 'ਅਮਨ ਐਂਬੁਲੈਂਸ' ਦੀਆਂ ਸੇਵਾਵਾਂ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਹੈ, ਜਿਸ ਨਾਲ ਲੋਕਾਂ ਦੀਆਂ ਮੁਸ਼ਕਲਾਂ ਵਿਚ ਵਾਧਾ ਹੋ ਸਕਦਾ ਹੈ। ਅਜਿਹਾ ਕਰਨ ਦੇ ਪਿੱਛੇ ਦਾ ਕਾਰਨ ਸਿੰਧ ਸਰਕਾਰ ਕੋਲ ਫੰਡ ਦੀ ਕਮੀ ਹੋਣਾ ਦੱਸਿਆ ਜਾ ਰਿਹਾ ਹੈ। ਇਸ ਖਬਰ ਦੀ ਪੁਸ਼ਟੀ ਅਮਨ ਫਾਊਂਡੇਸ਼ਨ ਦੇ ਇਕ ਅਧਿਕਾਰੀ ਨੇ ਦਿੱਤੀ।

ਸਿੰਧ ਸਰਕਾਰ ਅਤੇ ਅਮਨ ਫਾਊਂਡੇਸ਼ਨ ਦੇ ਵਿਚ ਹੋਈ ਸਰਕਾਰੀ ਨਿੱਜੀ ਹਿੱਸੇਦਾਰੀ ਦੇ ਬਾਅਦ ਐਂਬੁਲੈਂਸ ਸੇਵਾ ਦਾ ਨਾਮ ਬਦਲ ਕੇ 'ਸਿੰਧ ਮੈਡੀਕਲ ਐਂਡ ਰੈਸਕਿਊ ਸਰਵਿਸ' ਰੱਖਿਆ ਗਿਆ ਸੀ। ਅਮਨ ਫਾਊਂਡੇਸ਼ਨ ਦੇ ਸਿਹਤ ਸੇਵਾ ਦੇ ਨਿਰਦੇਸ਼ਕ ਖਕਾਨ ਸਿਕੰਦਰ ਨੇ ਕਿਹਾ ਕਿ ਉਹ ਕੁਝ ਮਹੀਨਿਆਂ ਲਈ ਆਪਣੀ ਸੇਵਾਵਾਂ ਘੱਟ ਕਰ ਰਹੇ ਹਨ। ਸਿਕੰਦਰ ਨੇ ਵੀਰਵਾਰ ਨੂੰ ਕਿਹਾ ਕਿ ਸੇਵਾਵਾਂ ਸ਼ੁੱਕਰਵਾਰ ਤੋਂ ਅਸਥਾਈ ਤੌਰ 'ਤੇ ਬੰਦ ਕਰ ਦਿੱਤੀਆਂ ਗਈਆਂ ਹਨ। ਭਾਵੇਂਕਿ ਉਨ੍ਹਾਂ ਨੂੰ ਆਸ ਹੈ ਕਿ ਆਉਣ ਵਾਲੇ ਕੁਝ ਦਿਨਾਂ ਵਿਚ ਫੰਡ ਜਾਰੀ ਕਰ ਦਿੱਤੇ ਜਾਣਗੇ। 

ਸਿੰਧ ਦੇ ਮੁੱਖ ਮੰਤਰੀ ਮੁਰਤਜ਼ਾ ਵਹਾਬ ਨੇ ਇਕ ਵੀਡੀਓ ਮੈਸੇਜ ਵਿਚ ਕਿਹਾ ਕਿ ਐਂਬੂਲੈਂਸ ਸੇਵਾਵਾਂ ਨੂੰ ਬੰਦ ਕਰਨ ਵਾਲੀਆਂ ਸਾਰੀਆਂ ਖਬਰਾਂ ਗਲਤ ਹਨ। ਵਹਾਬ ਨੇ ਕਿਹਾ ਕਿ ਧਨ ਨਾਲ ਸਬੰਧਤ ਇਕ ਸੰਖੇਪ ਬਿਆਨ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੂੰ ਭੇਜ ਦਿੱਤਾ ਗਿਆ ਹੈ। ਮੁੱਖ ਮੰਤਰੀ ਦੀ ਮਨਜ਼ੂਰੀ ਦੇ ਬਾਅਦ ਫੰਡ ਨੂੰ ਜਲਦੀ ਹੀ ਜਾਰੀ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਿੰਧ ਸਰਕਾਰ ਚਾਹੁੰਦੀ ਹੈ ਕਿ ਇਹ ਸੇਵਾ ਜਾਰੀ ਰਹੇ।


author

Vandana

Content Editor

Related News