ਪਾਕਿ ''ਚ 50 ਪਾਇਲਟਾਂ ਦਾ ਲਾਇਸੈਂਸ ਰੱਦ, ਜਾਣੋ ਪੂਰਾ ਮਾਮਲਾ

Sunday, Dec 20, 2020 - 04:43 PM (IST)

ਪਾਕਿ ''ਚ 50 ਪਾਇਲਟਾਂ ਦਾ ਲਾਇਸੈਂਸ ਰੱਦ, ਜਾਣੋ ਪੂਰਾ ਮਾਮਲਾ

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਸਰਕਾਰ ਨੇ 50 ਪਾਇਲਟਾਂ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ। ਅਸਲ ਵਿਚ ਇਹਨਾਂ ਸਾਰਿਆਂ ਪਾਇਲਟਾਂ 'ਤੇ ਫਰਜ਼ੀ ਜਾਣਕਾਰੀ ਨਾਲ ਲਾਇਸੈਂਸ ਬਣਵਾਉਣ ਦਾ ਦੋਸ਼ ਹੈ। ਹੁਣ ਇਸ ਮਾਮਲੇ 'ਤੇ ਅਧਿਕਾਰੀ ਜਾਂਚ ਕਰਨਗੇ ਕਿ ਕਿਵੇਂ ਉਹਨਾਂ ਨੂੰ ਨਕਲੀ ਲਾਇਸੈਂਸ ਹਾਸਲ ਹੋਇਆ। ਮਾਮਲਾ ਸਾਹਮਣੇ ਆਉਣ ਦੇ ਬਾਅਦ ਸ਼ਹਿਰੀ ਹਵਾਬਾਜ਼ੀ ਅਥਾਰਿਟੀ ਨੇ ਉੱਚ ਅਦਾਲਤ ਨੂੰ ਇਹ ਜਾਣਕਾਰੀ ਦੇ ਦਿੱਤੀ ਹੈ। 

ਇੱਥੇ ਦੱਸ ਦਈਏ ਕਿ ਕਰਾਚੀ ਵਿਚ ਇਸ ਸਾਲ 22 ਮਈ ਨੂੰ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੇ ਜਹਾਜ਼ ਦੇ ਦਰਦਨਾਕ ਹਾਦਸੇ ਦੇ ਮੱਦੇਨਜ਼ਰ ਫਰਜ਼ੀ ਲਾਇਸੈਂਸ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਹਾਦਸੇ ਵਿਚ ਘੱਟੋ-ਘੱਟ 97 ਲੋਕਾਂ ਦੀ ਮੌਤ ਹੋ ਗਈ ਸੀ। ਉਸ ਦੌਰਾਨ ਹਵਾਬਾਜ਼ੀ ਮੰਤਰੀ ਗੁਲਾਮ ਸਰਵਰ ਖਾਨ ਨੇ ਮੀਡੀਆ ਨੂੰ ਦੱਸਿਆ ਸੀ ਕਿ ਉੱਥੇ 860 ਐਕਟਿਵ ਪਾਇਲਟਾਂ ਵਿਚੋਂ 260 ਪਾਇਲਟ ਅਜਿਹੇ ਸਨ ਜਿਹਨਾਂ ਕੋਲ ਫਰਜ਼ੀ ਲਾਇਸੈਂਸ ਸਨ। ਪਾਕਿਸਤਾਨ ਦੇ ਬਾਹਰ ਕੰਮ ਕਰਨ ਵਾਲੇ ਹੋਰ ਪਾਇਲਟਾਂ ਦੇ ਬਾਰੇ ਵਿਚ ਕਿਸੇ ਵੀ ਨਕਰਾਤਮਕ ਧਾਰਨਾ ਤੋਂ ਬਚਣ ਲਈ ਉਹਨਾਂ ਦੇ ਨਾਮ ਜਨਤਕ ਨਹੀਂ ਕੀਤੇ ਗਏ। 

ਪੜ੍ਹੋ ਇਹ ਅਹਿਮ ਖਬਰ- ਭਗੌੜੇ ਨੀਰਵ ਮੋਦੀ ਦੇ ਭਰਾ 'ਤੇ ਅਮਰੀਕਾ 'ਚ ਧੋਖਾਧੜੀ ਦਾ ਕੇਸ ਦਰਜ

ਡਾਨ ਅਖ਼ਬਾਰ ਦੀ ਇਕ ਰਿਪੋਰਟ ਦੇ ਮੁਤਾਬਕ, ਮਾਮਲਾ ਇਸਲਾਮਾਬਾਦ ਹਾਈ ਕੋਰਟ ਵਿਚ ਜਾਣ ਦੇ ਬਾਅਦ ਅੰਤਰਰਾਸ਼ਟੀ ਸ਼ਹਿਰੀ ਹਵਾਬਾਜ਼ੀ ਸੰਗਠਨ ਦੀ ਸ਼ਿਕਾਇਤ ਨੂੰ ਧਿਆਨ ਵਿਚ ਰੱਖਦੇ ਹੋਏ ਸਾਰੇ 60 ਵਪਾਰਕ ਪਾਇਲਟਾਂ ਦੇ ਲਾਇਸੈਂਸਾਂ ਦੀ ਸਮੀਖਿਆ ਕੀਤੀ ਗਈ ਸੀ। ਇਸ ਦੇ ਬਾਅਦ ਡੂੰਘੀ ਜਾਂਚ ਦੇ ਬਾਅਦ 50 ਪਾਇਲਟਾਂ ਦਾ ਲਾਇਸੈਂਸ ਰੱਦ ਕਰਨ ਦਾ ਫ਼ੈਸਲਾ ਲਿਆ ਗਿਆ। ਅਟਾਰਨੀ ਜਨਰਲ ਤਾਰਿਕ ਮਹਿਮੂਦ ਖੋਖਰ ਵੱਲੋਂ ਦਾਇਰ ਇਕ ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਇਹ ਪਾਇਲਟ ਨੈਸ਼ਨਲ ਫਲੈਗ ਪੀ.ਆਈ.ਏ. ਦੇ ਨਾਲ-ਨਾਲ ਹੋਰ ਪਾਕਿਸਤਾਨੀ ਨਿੱਜੀ ਅਤੇ ਵਿਦੇਸ਼ੀ ਏਅਰਲਾਈਨਜ਼ਾਂ ਦੇ ਲਈ ਕੰਮ ਕਰ ਰਹੇ ਸਨ।

ਨੋਟ- ਪਾਕਿ 'ਚ 50 ਪਾਇਲਟਾਂ ਦਾ ਲਾਇਸੈਂਸ ਰੱਦ, ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News