ਪਾਕਿ ''ਚ 2 ਟਰਾਂਸਜੈਂਡਰ ਔਰਤਾਂ ਦੀ ਹੱਤਿਆ

07/28/2019 4:45:48 PM

ਇਸਲਾਮਾਬਾਦ (ਏਜੰਸੀ)— ਪਾਕਿਸਤਾਨ ਦੇ ਪੰਜਾਬ ਸੂਬੇ ਵਿਚ 2 ਟਰਾਂਸਜੈਂਡਰ ਔਰਤਾਂ ਦੀ ਹੱਤਿਆ ਕਰ ਦਿੱਤੀ ਗਈ। ਉਨ੍ਹਾਂ ਦੇ ਸਰੀਰ 'ਤੇ ਅੱਤਿਆਚਾਰ ਕਰਨ ਦੇ ਨਿਸ਼ਾਨ ਪਾਏ ਗਏ। ਇਕ ਸਮਾਚਾਰ ਏਜੰਸੀ ਨੇ ਦੱਸਿਆ ਕਿ ਸ਼ਨੀਵਾਰ ਰਾਤ ਸਾਹੀਵਾਲ ਜ਼ਿਲੇ ਵਿਚ ਇਕ ਬੰਦ ਘਰ ਵਿਚੋਂ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਗੁਆਂਢੀਆਂ ਨੇ ਬਦਬੂ ਆਉਣ ਮਗਰੋਂ ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਸੀ। 

ਪੁਲਸ ਮੁਤਾਬਕ ਹੱਤਿਆ ਲੱਗਭਗ 3 ਦਿਨ ਪਹਿਲਾਂ ਕੀਤੀ ਗਈ ਸੀ। ਕਿਰਾਏ ਦੇ ਮਕਾਨ ਵਿਚ ਰਹਿ ਰਹੀਆਂ ਦੋਹਾਂ ਪੀੜਤਾਂ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕੀਤੀ ਗਈ। ਦੋਹਾਂ ਦੇ ਸਰੀਰ 'ਤੇ ਜ਼ਖਮ ਦੇ ਕਈ ਨਿਸ਼ਾਨ ਸਨ। ਗੌਰਤਲਬ ਹੈ ਕਿ ਪਾਕਿਸਤਾਨ ਵਿਚ ਅਕਸਰ ਟਰਾਂਸਜੈਂਡਰ ਦੁਰਵਿਵਹਾਰ ਦੇ ਸ਼ਿਕਾਰ ਹੁੰਦੇ ਰਹਿੰਦੇ ਹਨ।


Vandana

Content Editor

Related News