ਪਾਕਿ : ਬਲਾਤਕਾਰੀਆਂ ਵੱਲੋਂ ਬਲੈਕਮੇਲ ਕੀਤੇ ਜਾਣ ਕਾਰਨ ਹਿੰਦੂ ਨਾਬਾਲਗਾ ਨੇ ਕੀਤੀ ਖੁਦਕੁਸ਼ੀ

Thursday, Oct 01, 2020 - 06:28 PM (IST)

ਪਾਕਿ : ਬਲਾਤਕਾਰੀਆਂ ਵੱਲੋਂ ਬਲੈਕਮੇਲ ਕੀਤੇ ਜਾਣ ਕਾਰਨ ਹਿੰਦੂ ਨਾਬਾਲਗਾ ਨੇ ਕੀਤੀ ਖੁਦਕੁਸ਼ੀ

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਇਕ 17 ਸਾਲਾ ਹਿੰਦੂ ਕੁੜੀ, ਜਿਸ ਨਾਲ ਕਥਿਤ ਤੌਰ 'ਤੇ ਇਕ ਸਾਲ ਪਹਿਲਾਂ ਬਲਾਤਕਾਰ ਕੀਤਾ ਗਿਆ ਸੀ ਨੇ ਥਾਪਕਰਕ ਜ਼ਿਲ੍ਹੇ ਵਿਚ ਖੁਦਕੁਸ਼ੀ ਕਰ ਲਈ। ਕਿਉਂਕਿ ਉਸ ਦੇ ਨਾਲ ਕਥਿਤ ਤੌਰ 'ਤੇ ਬਲਾਤਕਾਰ ਕਰਨ ਵਾਲੇ ਦੋਸ਼ੀ ਵੱਲੋਂ ਉਸ ਨੂੰ ਬਲੈਕਮੇਲ ਕੀਤਾ ਗਿਆ ਸੀ ਅਤੇ ਉਹ ਜਮਾਨਤ 'ਤੇ ਬਾਹਰ ਹੈ। 

ਡਾਨ ਨੇ ਦੱਸਿਆ ਕਿ ਨਾਬਾਲਗਾ ਨੇ ਬੁੱਧਵਾਰ ਤੜਕੇ ਚੇਲਹਰ ਸ਼ਹਿਰ ਦੇ ਨੇੜੇ ਪਿੰਡ ਡਾਲਨ-ਜੋ-ਤਰ ਵਿਚ ਇਕ ਡੂੰਘੇ ਖੁੱਲ੍ਹੇ ਖੂਹ ਵਿਚ ਛਾਲ ਮਾਰ ਕੇ ਜਾਨ ਦੇ ਦਿੱਤੀ। ਪੀੜਤਾ ਦੇ ਪਿਤਾ ਅਤੇ ਹੋਰ ਰਿਸ਼ਤੇਦਾਰਾਂ ਨੇ ਮਿਠੀ ਵਿਚ ਪੱਤਰਕਾਰਾਂ ਨੂੰ ਕਿਹਾ,''ਕੁੜੀ ਨਾਲ 2019 ਵਿਚ ਜੁਲਾਈ ਦੇ ਮੱਧ ਵਿਚ ਤਿੰਨ ਲੋਕਾਂ ਨੇ ਬਲਾਤਕਾਰ ਕੀਤਾ ਸੀ ਅਤੇ ਮਾਮਲੇ ਦੇ ਦੋਸ਼ੀ ਜਮਾਨਤ 'ਤੇ ਹਨ।'' ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਕਿ ਕੁੜੀ ਨੇ ਬਲੈਕਮੇਲ ਕਰਨ ਅਤੇ ਉਸ ਦੇ ਨਾਲ ਬਲਾਤਕਾਰ ਕਰਨ ਵਾਲੇ ਪ੍ਰਭਾਵਾਸ਼ਾਲੀ ਦੋਸ਼ੀਆਂ ਵੱਲੋਂ ਪਰੇਸ਼ਾਨ ਕੀਤੇ ਜਾਣ ਦੇ ਬਾਅਦ ਖੁਦਕੁਸ਼ੀ ਕਰ ਲਈ।

ਪੜ੍ਹੋ ਇਹ ਅਹਿਮ ਖਬਰ- ਨਵਾਜ਼ ਸ਼ਰੀਫ ਨੇ ਫੌਜ ਮੁਖੀ 'ਤੇ ਵਿੰਨ੍ਹਿਆ ਨਿਸ਼ਾਨਾ, ਸਾਂਸਦਾਂ ਨੂੰ ਦੱਸਿਆ ਫੌਜ ਦਾ 'Rubber stamp' 

ਦੋਸ਼ੀ ਨੇ ਨਾ ਸਿਰਫ ਕੁੜੀ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਸੀ ਸਗੋਂ ਉਸ ਨੂੰ ਘਰ ਲਿਜਾ ਕੇ ਕਥਿਤ ਤੌਰ 'ਤੇ ਵੀਡੀਓ ਵੀ ਬਣਾਈ। ਉਸ ਵੇਲੇ ਦੇ ਥਾਰਪਾਰਕਰ ਦੇ ਸੀਨੀਅਰ ਸੁਪਰਡੈਂਟ (ਐਸਐਸਪੀ) ਅਬਦੁੱਲਾ ਅਹਿਮਦਯਾਰ ਦੇ ਮੁਤਾਬਕ, ਮੁੱਢਲੀ ਡਾਕਟਰੀ ਰਿਪੋਰਟਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਕੁੜੀ ਦਾ ਯੌਨ ਸ਼ੋਸ਼ਣ ਹੋਇਆ ਸੀ। ਅਧਿਕਾਰ ਕਾਰਕੁੰਨ ਸਮਤਰਾ ਮੰਜਨੀ, ਭੀਮ ਰਾਜ ਅਤੇ ਹੋਰਾਂ ਸਮੇਤ ਵੱਖ ਵੱਖ ਖੇਤਰਾਂ ਦੇ ਲੋਕਾਂ ਨੇ ਇਸ ਘਟਨਾ ਦੀ ਸਖਤ ਨਿਖੇਧੀ ਕੀਤੀ ਅਤੇ ਉਨ੍ਹਾਂ ਨੌਜਵਾਨਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਿਨ੍ਹਾਂ ਨੇ ਨਾਬਾਲਗਾ ਨੂੰ ਸਖ਼ਤ ਕਦਮ ਚੁੱਕਣ ਲਈ ਮਜਬੂਰ ਕੀਤਾ। ਮੇਘਵਰ ਭਾਈਚਾਰੇ ਦੇ ਲੋਕਾਂ ਦੇ ਨਾਲ-ਨਾਲ ਵੱਖ-ਵੱਖ ਪਾਰਟੀਆਂ ਦੇ ਵਰਕਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਉਹ ਬੀਬੀਆਂ ਵਿਰੁੱਧ ਹੋ ਰਹੇ ਅਪਰਾਧਾਂ ਦੀਆਂ ਵੱਧਦੀਆਂ ਘਟਨਾਵਾਂ ਵਿਰੁੱਧ ਥਾਰ ਅਤੇ ਹੋਰ ਇਲਾਕਿਆਂ ਵਿਚ ਪ੍ਰਦਰਸ਼ਨ ਕਰਨਗੇ। ਇਹ ਮਾਮਲਾ ਪਾਕਿਸਤਾਨ ਰਾਜ ਵਿਚ ਘੱਟ ਗਿਣਤੀਆਂ ਦੀਆਂ ਮਾੜੀਆਂ ਹਾਲਤਾਂ ਦੀ ਇਕ ਹੋਰ ਮਿਸਾਲ ਹੈ।


author

Vandana

Content Editor

Related News