ਪਾਕਿਸਤਾਨ ਨੇ 16 ਭਾਰਤੀ ਮਛੇਰੇ ਕੀਤੇ ਗ੍ਰਿਫਤਾਰ

Wednesday, Oct 24, 2018 - 12:54 PM (IST)

ਪਾਕਿਸਤਾਨ ਨੇ 16 ਭਾਰਤੀ ਮਛੇਰੇ ਕੀਤੇ ਗ੍ਰਿਫਤਾਰ

ਕਰਾਚੀ (ਭਾਸ਼ਾ)— ਪਾਕਿਸਤਾਨ ਦੇ ਅਧਿਕਾਰੀਆਂ ਨੇ ਆਪਣੇ ਸਮੁੰਦਰੀ ਖੇਤਰ ਵਿਚ ਕਥਿਤ ਤੌਰ 'ਤੇ ਭਟਕ ਕੇ ਪਹੁੰਚ ਗਏ 16 ਭਾਰਤੀ ਮਛੇਰਿਆਂ ਨੂੰ ਗ੍ਰਿਫਤਾਰ ਕਰ ਲਿਆ। ਸੁਰੱਖਿਆ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪਾਕਿਸਤਾਨ ਸਮੁੰਦਰੀ ਸੁਰੱਖਿਆ ਏਜੰਸੀ (ਪੀ.ਐੱਮ.ਐੱਸ.ਏ.) ਨੇ ਇਕ ਮੁਹਿੰਮ ਦੇ ਤਹਿਤ ਉਨ੍ਹਾਂ ਨੂੰ ਸੋਮਵਾਰ ਨੂੰ ਗ੍ਰਿਫਤਾਰ ਕੀਤਾ ਸੀ। ਸੁਰੱਖਿਆ ਅਧਿਕਾਰੀ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਮਛੇਰਿਆਂ ਦੀਆਂ ਤਿੰਨ ਕਿਸ਼ਤੀਆਂ ਨੂੰ ਵੀ ਜ਼ਬਤ ਕੀਤਾ ਗਿਆ ਹੈ। ਕਰਾਚੀ ਦੇ ਡਾਕ ਪੁਲਸ ਥਾਣੇ ਵਿਚ ਉਨ੍ਹਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। 

ਪਾਕਿਸਤਾਨ ਅਤੇ ਭਾਰਤ ਨਿਯਮਿਤ ਰੂਪ ਵਿਚ ਇਕ-ਦੂਜੇ ਦੇ ਮਛੇਰਿਆਂ ਨੂੰ ਗ੍ਰਿਫਤਾਰ ਕਰਦੇ ਰਹਿੰਦੇ ਹਨ। ਕਿਉਂਕਿ ਅਰਬ ਸਾਗਰ ਵਿਚ ਸਰ ਕ੍ਰੀਕ ਨੇੜੇ ਪਾਕਿਸਤਾਨ ਤੇ ਭਾਰਤ ਵਿਚਕਾਰ ਤੱਟ ਰੇਖਾ ਸੀਮਾ ਯਕੀਨੀ ਕਰਨ ਦੀ ਕੋਈ ਉਚਿਤ ਤਕਨੀਕ ਨਾ ਹੋਣ ਕਾਰਨ ਉਹ ਇਕ-ਦੂਜੇ ਦੇ ਸਮੁੰਦਰੀ ਖੇਤਰ ਵਿਚ ਅਣਜਾਣੇ ਵਿਚ ਦਾਖਲ ਹੋ ਜਾਂਦੇ ਹਨ। ਕਿਸੇ ਨਿਸ਼ਚਿਤ ਮੌਕੇ 'ਤੇ ਰਿਹਾਅ ਕੀਤੇ ਜਾਣ ਤੱਕ ਉਨ੍ਹਾਂ ਨੂੰ ਜੇਲ ਵਿਚ ਰੱਖਿਆ ਜਾਂਦਾ ਹੈ।


Related News