ਪਾਕਿ : ਇਕ ਦਿਨ ''ਚ ਪਾਸ ਹੋਏ 12 ਬਿੱਲ, ਡਿਪਟੀ ਸਪੀਕਰ ਨੂੰ ਹਟਾਉਣ ਦੀ ਉੱਠੀ ਮੰਗ

06/11/2021 3:34:00 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੀ ਰਾਜਨੀਤੀ ਵਿਚ ਇਕ ਵਾਰ ਫਿਰ ਹੰਗਾਮਾ ਮਚਿਆ ਹੋਇਆ ਹੈ। ਇੱਥੇ ਵਿਰੋਧੀ ਪਾਰਟੀਆਂ ਨੇ ਇਕਜੁੱਟ ਹੋ ਕੇ ਨੈਸ਼ਨਲ ਅਸੈਂਬਲੀ ਦੇ ਡਿਪਟੀ ਸਪੀਕਰ ਕਾਸਿਮ ਸੂਰੀ ਖ਼ਿਲਾਫ਼ ਅਵਿਸ਼ਵਾਸ ਪ੍ਰਸਤਾਵ ਪੇਸ਼ ਕੀਤਾ ਹੈ। ਵਿਰੋਧੀ ਪਾਰਟੀਆਂ ਦੀ ਮੰਗ ਹੈ ਕਿ ਕਾਸਿਮ ਸੂਰੀ ਨੂੰ ਤੁਰੰਤ ਪ੍ਰਭਾਵ ਨਾਲ ਅਹੁਦੇ ਤੋਂ ਹਟਾਇਆ ਜਾਵੇ। ਪਾਕਿਸਤਾਨੀ ਮੀਡੀਆ ਮੁਤਾਬਕ ਵੀਰਵਾਰ ਨੂੰ ਪਾਕਿਸਤਾਨੀ ਸੰਸਦ ਵਿਚ ਇਤਿਹਾਸਿਕ ਢੰਗ ਨਾਲ ਕੰਮ ਕੀਤਾ ਗਿਆ ਮਤਲਬ ਸਿਰਫ ਇਕ ਦਿਨ ਹੀ 21 ਬਿੱਲ ਪਾਸ ਕੀਤੇ ਗਏ। 

ਪੜ੍ਹੋ ਇਹ ਅਹਿਮ ਖਬਰ- ਪਾਕਿ-ਚੀਨ ਤਿੱਬਤ 'ਚ ਕਰ ਰਹੇ ਸੰਯੁਕਤ ਯੁੱਧ ਅਭਿਆਸ, ਭਾਰਤ ਨੇ ਲਿਆ ਨੋਟਿਸ

ਇਸ ਦੇ ਨਾਲ ਹੀ 80 ਆਈਟਮਾਂ ਨੂੰ ਏਜੰਡੇ ਵਿਚ ਰੱਖਿਆ ਗਿਆ ਜਿਸ ਦਾ ਵਿਰੋਧੀ ਧਿਰ ਨੇ ਕਾਫੀ ਵਿਰੋਧ ਕੀਤਾ ਹੈ। ਵਿਰੋਧੀਆਂ ਨੇ ਪਹਿਲੇ ਸੰਸਦ ਦੀ ਕਾਰਵਾਈ ਤੋਂ ਵਾਕਆਊਟ ਕਰ ਦਿੱਤਾ ਅਤੇ ਹੁਣ ਕਾਸਿਮ ਸੂਰੀ ਖ਼ਿਲਾਫ਼ ਅਵਿਸ਼ਵਾਸ ਪ੍ਰਸਤਾਵ ਲਿਆਂਦਾ ਗਿਆ ਹੈ। ਵਿਰੋਧੀਆਂ ਵੱਲੋਂ ਸੰਸਦ ਦੀ ਕਾਰਵਾਈ ਦੌਰਾਨ ਬਾਰ-ਬਾਰ ਸਵਾਲ ਖੜ੍ਹੇ ਕੀਤੇ ਗਏ, ਪ੍ਰਦਰਸ਼ਨ ਕੀਤਾ ਗਿਆ ਅਤੇ ਨਿਯਮਾਂ ਦਾ ਹਵਾਲਾ ਦਿੱਤਾ ਗਿਆ ਪਰ ਸੰਸਦ ਵਿਚ ਲਗਾਤਾਰ ਬਿੱਲ ਪਾਸ ਹੁੰਦੇ ਗਏ। ਹੁਣ ਵਿਰੋਧੀ ਧਿਰ ਦਾ ਦੋਸ਼ ਹੈ ਕਿ ਸਾਰੇ ਕਾਨੂੰਨਾਂ ਨੂੰ ਗਲਤ ਢੰਗ ਨਾਲ ਪਾਸ ਕਰਵਾਇਆ ਗਿਆ ਹੈ। ਵਿਰੋਧੀ ਧਿਰ ਨੂੰ ਸੁਣਿਆ ਨਹੀਂ ਗਿਆ ਤੇ ਨਾ ਹੀ ਸਹੀ ਢੰਗ ਨਾਲ ਕੋਈ ਬਹਿਸ ਕਰਵਾਈ ਗਈ। ਹੁਣ ਪਾਕਿਸਤਾਨ ਦੀ ਸੰਸਦ ਵਿਚ ਕਦੋਂ ਇਸ ਪ੍ਰਸਤਾਵ 'ਤੇ ਚਰਚਾ ਜਾਂ ਵੋਟਿੰਗ ਹੋਵੇਗੀ ਇਸ 'ਤੇ ਹਰ ਕਿਸੇ ਦੀ ਨਜ਼ਰ ਟਿੱਕੀ ਹੈ। 

ਪੜ੍ਹੋ ਇਹ ਅਹਿਮ ਖਬਰ- ਭਾਰਤੀ ਕਾਮਿਆਂ ਲਈ ਚੰਗੀ ਖ਼ਬਰ, ਹੁਣ ਕੁਵੈਤ 'ਚ ਮਿਲੇਗੀ 'ਕਾਨੂੰਨੀ ਸੁਰੱਖਿਆ'

ਵਿਰੋਧੀ ਧਿਰ ਦਾ ਦੋਸ਼ ਹੈ ਕਿ ਡਿਪਟੀ ਸਪੀਕਰ ਨੇ ਬਿੱਲਾਂ ਨੂੰ ਪਾਸ ਕਰਵਾਉਂਦੇ ਹੋਏ ਸਰਕਾਰ ਵੱਲ ਆਪਣਾ ਪੱਖ ਰੱਖਿਆ, ਜਿਹੜੇ ਬਿੱਲਾ ਨੂੰ ਸਟੈਂਡਿੰਗ ਕਮੇਟੀ ਕੋਲ ਭੇਜਿਆ ਜਾਣਾ ਸੀ ਉਹਨਾਂ ਨੂੰ ਤੁਰੰਤ ਪਾਸ ਕਰਵਾ ਦਿੱਤਾ ਗਿਆ। ਉੱਥੇ ਜਿਹੜੇ ਬਿੱਲਾਂ ਨੂੰ ਲੈਕੇ 72 ਘੰਟੇ ਰੀਵੀਊ ਟਾਈਮ ਮੰਗਿਆ ਗਿਆ ਸੀ ਉਹਨਾਂ ਨੂੰ ਉਂਝ ਹੀ ਪਾਸ ਕਰਵਾਇਆ ਗਿਆ। 

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News