ਵਾਹਗਾ ਸਰਹੱਦ ਜ਼ਰੀਏ ਪਾਕਿ ਤੋਂ 114 ਭਾਰਤੀ ਨਾਗਰਿਕਾਂ ਦੀ ਹੋਵੇਗੀ ਦੇਸ਼ ਵਾਪਸੀ
Monday, Jul 06, 2020 - 06:23 PM (IST)
ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਸਰਕਾਰ ਨੇ ਸੋਮਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਦੱਸਿਆ ਕਿ ਤਾਲਾਬੰਦੀ ਦੇ ਕਾਰਨ ਇੱਥੇ ਫਸੇ 100 ਤੋਂ ਵਧੇਰੇ ਭਾਰਤੀ ਨਾਗਰਿਕਾਂ ਨੂੰ ਵਾਪਸ ਆਪਣੇ ਦੇਸ਼ ਭੇਜ ਦਿੱਤਾ ਜਾਵੇਗਾ। ਉਹਨਾਂ ਦੀ ਦੇਸ਼ ਵਾਪਸੀ ਲਈ 9 ਜੁਲਾਈ ਦੀ ਤਰੀਕ ਨਿਸ਼ਚਿਤ ਕੀਤੀ ਗਈ ਹੈ।
ਪਿਛਲੇ ਮਹੀਨੇ 25, 26 ਅਤੇ 27 ਜੂਨ ਨੂੰ ਤਿੰਨ ਬੈਚਾਂ ਵਿਚ ਇੱਥੇ ਫਸੇ 700 ਤੋਂ ਵਧੇਰੇ ਭਾਰਤੀ ਨਾਗਰਿਕਾਂ ਨੂੰ ਵਾਪਸ ਭੇਜਿਆ ਗਿਆ ਸੀ। ਲੋੜੀਂਦੇ ਸੁਰੱਖਿਆ ਪ੍ਰੋਟੋਕਾਲ ਦੇ ਤਹਿਤ ਉਹਨਾਂ ਨੂੰ ਵਾਪਸ ਭੇਜਿਆ ਗਿਆ ਹੈ। ਜ਼ਿਆਦਾਤਰ ਭਾਰਤੀ ਨਾਗਰਿਕ ਪਾਕਿਸਤਾਨ ਵਿਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਏ ਸਨ। ਉਦੋਂ ਤਾਲਾਬੰਦੀ ਸ਼ੁਰੂ ਹੋ ਗਈ ਅਤੇ ਉਹ ਦੇਸ਼ ਵਾਪਸ ਨਹੀਂ ਪਰਤ ਸਕੇ ਸਨ।
ਪੜ੍ਹੋ ਇਹ ਅਹਿਮ ਖਬਰ- ਚੀਨ ਨੂੰ ਝਟਕਾ, ਹੁਣ ਆਸਟ੍ਰੇਲੀਆ ਵੀ ਟਿਕਟਾਕ ਬੈਨ ਕਰਨ ਦੀ ਤਿਆਰੀ 'ਚ
ਅਸਲ ਵਿਚ ਕੋਰੋਨਾਵਾਇਰਸ ਮਹਾਮਾਰੀ ਦੇ ਇਨਫੈਕਸ਼ਨ ਤੋਂ ਬਚਾਅ ਲਈ ਦੁਨੀਆ ਭਰ ਦੇ ਦੇਸ਼ਾਂ ਨੇ ਯਾਤਰਾ ਪਾਬੰਦੀ ਲਾਗੂ ਕੀਤੀ ਹੋਈ ਸੀ। ਜਿਸ ਨੂੰ ਹੁਣ ਕੁਝ ਸ਼ਰਤਾਂ ਦੇ ਨਾਲ ਖਤਮ ਕਰ ਦਿੱਤਾ ਗਿਆ ਹੈ। ਇਸ ਕ੍ਰਮ ਵਿਚ ਪਾਕਿਸਤਾਨ ਵਿਚ ਫਸੇ 114 ਭਾਰਤੀ ਨਾਗਰਿਕਾਂ ਦੀ ਵਾਪਸੀ ਅਟਾਰੀ ਸੀਮਾ ਜ਼ਰੀਏ ਅੱਜ ਤੋਂ ਤਿੰਨ ਬਾਅਦ ਹੋਵੇਗੀ।