ਕੋਰੋਨਾ ਆਫ਼ਤ : ਪਾਕਿਸਤਾਨ ਦੀਆਂ 11 ਅਦਾਲਤਾਂ ਸੀਲ
Friday, Oct 30, 2020 - 06:08 PM (IST)
ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਜੱਜਾਂ ਅਤੇ ਕਰਮਚਾਰੀਆਂ ਦੇ ਕੋਰੋਨਾਵਾਇਰਸ ਨਾਲ ਸੰਕ੍ਰਮਿਤ ਪਾਏ ਜਾਣ ਦੇ ਬਾਅਦ 11 ਅਦਾਲਤਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਮੀਡੀਆ ਵਿਚ ਸ਼ੁੱਕਰਵਾਰ ਨੂੰ ਆਈਆਂ ਖ਼ਬਰਾਂ ਦੇ ਮੁਤਾਬਕ, ਸੀਲ ਕੀਤੀਆਂ ਗਈਆਂ ਅਦਾਲਤਾਂ ਵਿਚ ਤਿੰਨ ਅਦਾਲਤਾਂ ਵਧੀਕ ਅਤੇ ਸੈਸ਼ਨ ਜੱਜਾਂ ਦੀਆਂ ਹਨ। ਇਹਨਾਂ ਦੇ ਇਲਾਵਾ ਇਕ ਸੀਨੀਅਰ ਦੀਵਾਨੀ ਜੱਜ ਅਤੇ 7 ਦੀਵਾਨੀ ਜੱਜਾਂ ਦੀਆਂ ਅਦਾਲਤਾਂ ਨੂੰ ਇਨਫੈਕਸ਼ਨ ਦੇ ਕਾਰਨ ਸੀਲ ਕਰ ਦਿੱਤਾ ਗਿਆ।
ਪੜ੍ਹੋ ਇਹ ਅਹਿਮ ਖਬਰ- ਫ੍ਰਾਂਸੀਸੀ ਰਾਸ਼ਟਰਪਤੀ 'ਤੇ ਜ਼ਾਕਿਰ ਦੀ ਜ਼ਹਿਰੀਲੀ ਪੋਸਟ, ਕਿਹਾ- 'ਮਿਲੇਗੀ ਦਰਦਨਾਕ ਸਜ਼ਾ'
ਇਸਲਾਮਾਬਾਦ ਬਾਰ ਐਸੋਸੀਏਸ਼ਨ ਦੇ ਸਕੱਤਰ ਨਬੀਲ ਤਾਹਿਰ ਮਿਰਜ਼ਾ ਨੇ ਡਾਨ ਅਖ਼ਬਾਰ ਨੂੰ ਦੱਸਿਆ ਕਿ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਦੇ ਅਧੀਨ 70 ਅਦਾਲਤਾਂ ਕੰਮ ਕਰਦੀਆਂ ਹਨ, ਜਿਹਨਾਂ ਵਿਚੋ 11 ਅਦਾਲਤਾਂ ਨੂੰ 12 ਜੱਜਾਂ ਅਤੇ ਕਰਮਚਾਰੀਆਂ ਦੇ ਕੋਰੋਨਾਵਾਇਰਸ ਨਾਲ ਸੰਕ੍ਰਮਿਤ ਪਾਏ ਜਾਣ ਦੇ ਬਾਅਦ ਸੀਲ ਕਰ ਦਿੱਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਕੁਝ ਵਕੀਲਾਂ ਦੇ ਵੀ ਕੋਰੋਨਾਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਬਾਰ ਐਸੋਸੀਏਸ਼ਨ ਵੱਲੋਂ ਵੀਰਵਾਰ ਨੂੰ ਜਾਰੀ ਨੋਟਿਸ ਵਿਚ ਕਿਹਾ ਗਿਆ ਹੈ ਕਿ 11 ਜੱਜ ਅਤੇ ਕਰਚਮਾਰੀ ਸੰਕ੍ਰਮਿਤ ਹੋਏ ਹਨ ਅਤੇ ਇਸ ਲਈ ਅਦਾਲਤਾਂ ਅਗਲੇ 14 ਦਿਨਾਂ ਦੇ ਲਈ ਬੰਦ ਰਹਿਣਗੀਆਂ।
ਪੜ੍ਹੋ ਇਹ ਅਹਿਮ ਖਬਰ- ਚੀਨੀ ਸੈਨਾ ਸਰਦੀਆਂ 'ਚ ਵੀ ਲੱਦਾਖ ਤੋਂ ਨਹੀਂ ਹਟੇਗੀ ਪਿੱਛੇ, ਸਰਕਾਰ ਨੇ ਦਿੱਤੇ ਸਪੈਸ਼ਲ ਕੱਪੜੇ, ਬੂਟ ਤੇ ਟੈਂਟ
ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਦੇ ਮੁਤਾਬਕ, ਦੇਸ਼ ਵਿਚ ਇਨਫੈਕਸ਼ਨ ਦੇ 1,078 ਮਾਮਲੇ ਸਾਹਮਣੇ ਆਏ ਹਨ, ਜਿਸ ਦੇ ਬਾਅਦ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 3,32,186 ਹੋ ਗਈ ਹੈ। ਪਿਛਲੇ 24 ਘੰਟਿਆਂ ਵਿਚ ਕੋਵਿਡ-19 ਨਾਲ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਮ੍ਰਿਤਕਾਂ ਦੀ ਗਿਣਤੀ 6,795 'ਤੇ ਪਹੁੰਚ ਗਈ। ਦੇਸ਼ ਵਿਚ ਹੁਣ ਤੱਕ 3,13,527 ਮਰੀਜ਼ ਠੀਕ ਹੋ ਚੁੱਕੇ ਹਨ।