ਪਾਕਿਸਤਾਨ : ਕੱਟੜਪੰਥੀਆਂ ਦੇ ਨਾਪਾਕ ਮਨਸੂਬੇ, ਅਹਿਮਦੀਆ ਫਿਰਕੇ ਦੀਆਂ ਗਰਭਵਤੀ ਔਰਤਾਂ ਨੂੰ ਲੈ ਕੇ ਦਿੱਤਾ ਇਹ ਸੱਦਾ

Sunday, Oct 09, 2022 - 07:42 PM (IST)

ਪਾਕਿਸਤਾਨ : ਕੱਟੜਪੰਥੀਆਂ ਦੇ ਨਾਪਾਕ ਮਨਸੂਬੇ, ਅਹਿਮਦੀਆ ਫਿਰਕੇ ਦੀਆਂ ਗਰਭਵਤੀ ਔਰਤਾਂ ਨੂੰ ਲੈ ਕੇ ਦਿੱਤਾ ਇਹ ਸੱਦਾ

ਗੁਰਦਾਸਪੁਰ/ਪਾਕਿਸਤਾਨ (ਵਿਨੋਦ)-ਜਿਸ ਤਰ੍ਹਾਂ ਨਾਲ ਕੱਟੜਪੰਥੀਆਂ ਨੇ ਪਾਕਿਸਤਾਨ ’ਚ ਰਹਿਣ ਵਾਲੇ ਅਹਿਮਦੀਆ ਫਿਰਕੇ ਦੇ ਲੋਕਾਂ ਅਤੇ ਵਿਸ਼ੇਸ਼ ਕਰਕੇ ਅਹਿਮਦੀਆ ਫਿਰਕੇ ਦੀਆਂ ਗਰਭਵਤੀ ਔਰਤਾਂ ਦਾ ਕਤਲ ਕਰਨ ਦਾ ਸੱਦਾ ਦਿੱਤਾ ਹੈ, ਉਸ ਤੋਂ ਲੱਗਦਾ ਹੈ ਕਿ ਆਉਣ ਵਾਲੇ ਦਿਨ ਅਹਿਮਦੀਆ ਫਿਰਕੇ ਦੀਆਂ ਗਰਭਵਤੀ ਔਰਤਾਂ ਲਈ ਬਹੁਤ ਹੀ ਖ਼ਤਰਨਾਕ ਹਨ। ਸੂਤਰਾਂ ਅਨੁਸਾਰ ਪਾਕਿਸਤਾਨ ’ਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਤਹਿਰੀਕ-ਏ-ਲਬੈਨਿਕ ਪਾਕਿਸਤਾਨ ਦੇ ਇਕ ਮੌਲਵੀ ਨੇ ਆਪਣੇ ਪੈਰੋਕਾਰਾਂ ਨੂੰ ਕਿਹਾ ਕਿ ਪਾਕਿਸਤਾਨ ’ਚ ਰਹਿਣ ਵਾਲੀਆਂ ਅਹਿਮਦੀਆ ਫਿਰਕੇ ਦੀਆਂ ਗਰਭਵਤੀ ਔਰਤਾਂ ’ਤੇ ਹਮਲੇ ਕਰਕੇ ਉਨ੍ਹਾਂ ਦਾ ਕਤਲ ਕੀਤਾ ਜਾਵੇ ਤਾਂ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਅਹਿਮਦੀ ਪੈਦਾ ਨਾ ਹੋਵੇ।

ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਟੀ. ਐੱਲ. ਪੀ. ਮੌਲਵੀ ਮੁਹੰਮਦ ਨਈਮ ਚੱਠਾ ਕਾਦਰੀ ਦਾ ਇਕ ਭਾਸ਼ਣ ਦਿਖਾਇਆ ਜਾ ਰਿਹਾ ਹੈ, ਜਿਸ ’ਚ ਉਹ ਆਪਣੇ ਸਮਰਥਕਾਂ ਤੇ ਪੈਰੋਕਾਰਾਂ ਨੂੰ ਗਰਭਵਤੀ ਅਹਿਮਦੀਆ ਔਰਤਾਂ ਖ਼ਿਲਾਫ਼ ਹਮਲੇ ਕਰਨ ਲਈ ਕਹਿ ਰਿਹਾ ਹੈ। ਉਹ ਆਪਣੇ ਭਾਸ਼ਣ ’ਚ ਇਹ ਵੀ ਕਹਿੰਦਾ ਸੁਣਵਾਈ ਦੇ ਰਿਹਾ ਹੈ ਕਿ ਇਸ ਤਰ੍ਹਾਂ ਦੇ ਹਮਲੇ ਕਰਨ ਦਾ ਮੁੱਖ ਟੀਚਾ ਕੋਈ ਨਵਾਂ ਅਹਿਮਦੀ ਪੈਦਾ ਨਾ ਹੋਵੇ। ਉਹ ਇਹ ਵੀ ਕਹਿੰਦਾ ਸੁਣਾਈ ਦਿੱਤਾ ਹੈ ਕਿ ਇਨ੍ਹਾਂ ਲੋਕਾਂ ਦੀ ਇਕ ਹੀ ਸਜ਼ਾ ਹੈ ਸਿਰ ਕੱਟਣਾ। ਇਸ ਵੀਡੀਓ ਦੇ ਵਾਇਰਲ ਹੋਣ ਨਾਲ ਪਾਕਿਸਤਾਨ ਸਮੇਤ ਹੋਰ ਦੇਸ਼ਾਂ ’ਚ ਰਹਿਣ ਵਾਲੇ ਅਹਿਮਦੀਆ ਫਿਰਕੇ ਦੇ ਲੋਕਾਂ ’ਚ ਡਰ ਪਾਇਆ ਜਾ ਰਿਹਾ ਹੈ। 
 


author

Manoj

Content Editor

Related News