ਯੂ.ਐਨ. ''ਚ ਭਾਰਤ ਦਾ ਠੋਕਵਾਂ ਜਵਾਬ, ਜਦੋਂ ਬੋਲਦੈ ਤਾਂ ਜ਼ਹਿਰ ਉਗਲਦੈ ਪਾਕਿਸਤਾਨ

01/23/2020 1:52:58 PM

ਸੰਯੁਕਤ ਰਾਸ਼ਟਰ- ਭਾਰਤ ਨੇ ਸੰਯੁਕਤ ਰਾਸ਼ਟਰ ਵਿਚ 'ਜ਼ਹਿਰ ਉਗਲਣ ਤੇ ਝੂਠੀ ਬਿਆਨਬਾਜ਼ੀ' ਕਰਨ ਨੂੰ ਲੈ ਕੇ ਪਾਕਿਸਤਾਨ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਉਹ ਸੰਯੁਕਤ ਰਾਸ਼ਟਰ ਵਿਚ ਬੜੇ ਆਮ ਤਰੀਕੇ ਨਾਲ ਨਫਰਲ ਫੈਲਾਉਣ ਵਾਲੇ ਭਾਸ਼ਣ ਦਿੰਦਾ ਹੈ ਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਸੱਚਾਈ ਨੂੰ ਲੈ ਕੇ 'ਹਨੇਰੇ' ਵਿਚ ਰੱਖਦਾ ਹੈ। ਭਾਰਤ ਨੇ ਇਹ ਗੱਲ ਪਾਕਿਸਤਾਨ ਵਲੋਂ ਇਕ ਵਾਰ ਮੁੜ ਸੰਯੁਕਤ ਰਾਸ਼ਟਰ ਵਿਚ ਕਸ਼ਮੀਰ ਮੁੱਦਾ ਚੁੱਕੇ ਜਾਣ ਦੇ ਸਬੰਧ ਵਿਚ ਕਹੀ।

ਪਾਕਿਸਤਾਨ ਕਸ਼ਮੀਰ ਮੁੱਦੇ ਦਾ ਵਾਰ-ਵਾਰ ਅੰਤਰਰਾਸ਼ਟਰੀਕਰਣ ਕਰਨ ਲਈ ਸੰਯੁਕਤ ਰਾਸ਼ਟਰ ਦੇ ਵੱਖ-ਵੱਖ ਮੰਚਾਂ 'ਤੇ ਇਸ ਨੂੰ ਲਗਾਤਾਰ ਚੁੱਕਦਾ ਰਿਹਾ ਹੈ ਪਰ ਉਸ ਨੂੰ ਸਮਰਥਨ ਹਾਸਲ ਕਰਨ ਵਿਚ ਵਾਰ-ਵਾਰ ਅਸਫਲਤਾ ਹੀ ਮਿਲੀ ਹੈ। ਪਾਕਿਸਤਾਨ ਦੇ 'ਸਦਾਬਹਾਰ ਦੋਸਤ' ਚੀਨ ਨੇ ਪਿਛਲੇ ਹਫਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਵਿਚ ਇਹ ਮੁੱਦਾ ਚੁੱਕਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਨੂੰ ਹੋਰਾਂ ਮੈਂਬਰਾਂ ਦਾ ਸਮਰਥਨ ਨਹੀਂ ਮਿਲਿਆ। ਪਰੀਸ਼ਦ ਦੇ ਹੋਰ ਮੈਂਬਰਾ ਦੇ ਵਿਚਾਲੇ ਇਸ ਗੱਲ ਨੂੰ ਲੈ ਕੇ ਸਹਿਮਤੀ ਬਣੀ ਸੀ ਕਿ ਕਸ਼ਮੀਰ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਦਾ ਦੋ-ਪੱਖੀ ਮਾਮਲਾ ਹੈ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਉਪ-ਸਥਾਈ ਪ੍ਰਤੀਨਿਧੀ ਕੇ. ਨਾਗਰਾਜ ਨਾਇਡੂ ਨੇ ਬੁੱਧਵਾਰ ਨੂੰ 'ਸੰਗਠਨ ਦੇ ਕੰਮ 'ਤੇ ਜਨਰਲ ਸਕੱਤਰ ਦੀ ਰਿਪੋਰਟ' ਵਿਸ਼ੇ 'ਤੇ ਮਹਾਸਭਾ ਸੈਸ਼ਨ ਵਿਚ ਕਿਹਾ ਕਿ ਪਾਕਿਸਤਾਨ 'ਵਿਵਾਦ ਤੇ ਕੌੜੀ ਬਿਆਨਬਾਜ਼ੀ' ਨੂੰ ਖਤਮ ਕਰਨ ਤੇ ਆਮ ਸਬੰਧ ਬਹਾਲ ਕਰਨ ਦੇ ਕਦਮ ਚੁੱਕਣ ਦੀ ਥਾਂ 'ਝੂਠੀ ਬਿਆਨਬਾਜ਼ੀ ਕਰਦਾ ਹੈ ਤੇ ਸੱਚਾਈ ਨੂੰ ਲੈ ਕੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਹਨੇਰੇ ਵਿਚ ਰੱਖਦਾ ਹੈ।' ਉਹਨਾਂ ਕਿਹਾ ਕਿ ਪਾਕਿਸਤਾਨੀ ਵਫਦ ਬੜੇ ਆਮ ਤਰੀਕੇ ਨਾਲ ਨਫਰਤ ਫੈਲਾਉਣ ਵਾਲੇ ਭਾਸ਼ਣ ਦਿੰਦਾ ਹੈ। ਇਹ ਵਫਦ ਜਦੋਂ ਕਦੇ ਵੀ ਬੋਲਦਾ ਹੈ ਤਾਂ ਜ਼ਹਿਰ ਹੀ ਉਗਲਦਾ ਹੈ ਤੇ ਵੱਡੇ ਪੈਮਾਨੇ 'ਤੇ ਗਲਤ ਬਿਆਨਬਾਜ਼ੀ ਕਰਦਾ ਹੈ। 

ਨਾਇਡੂ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਦੀ ਗੱਲ ਹੈ ਕਿ ਜਿਸ ਦੇਸ਼ ਨੇ ਆਪਣੀ ਘੱਟ ਗਿਣਤੀ ਆਬਾਦੀ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ, ਉਹ ਘੱਟ ਗਿਣਤੀਆਂ ਦੀ ਰੱਖਿਆ ਕਰਨ ਦੀ ਗੱਲ ਕਰਦਾ ਹੈ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਨੂੰ ਇਹ ਵਿਚਾਰ ਕਰਨ ਦੀ ਲੋੜ ਹੈ ਕਿ ਉਸ ਦੀ ਇਸ ਝੂਠੀ ਬਿਆਨਬਾਜ਼ੀ ਨਾਲ ਕੋਈ ਪ੍ਰਭਾਵਿਤ ਹੋਣ ਵਾਲਾ ਨਹੀਂ ਹੈ ਤੇ ਉਸ ਨੂੰ ਕੂਟਨੀਤੀ ਦੇ ਆਮ ਕੰਮ ਕਰਨੇ ਚਾਹੀਦੇ ਹਨ। ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨ ਮਿਸ਼ਨ ਦੇ ਸਲਾਹਕਾਰ ਸਾਦ ਅਹਿਮਦ ਵਾਰਾਈਚ ਨੇ ਸੈਸ਼ਨ ਦੌਰਾਨ ਜੰਮੂ-ਕਸ਼ਮੀਰ ਦਾ ਮੁੱਦਾ ਚੁੱਕਿਆ ਸੀ, ਜਿਸ ਤੋਂ ਬਾਅਦ ਭਾਰਤ ਨੇ ਇਹ ਪ੍ਰਤੀਕਿਰਿਆ ਦਿੱਤੀ।


Baljit Singh

Content Editor

Related News