ਪਾਕਿ ਨੇ ਪੋਲੀਓ ਵਿਰੁੱਧ ਵਿੱਢੀ ਜੰਗੀ ਮੁਹਿੰਮ, 2 ਲੱਖ 60 ਹਜ਼ਾਰ ਵਰਕਰ ਲੈਣਗੇ ਹਿੱਸਾ

04/22/2019 4:48:02 PM

ਇਸਲਾਮਾਬਾਦ (ਏਜੰਸੀ)- ਪੋਲੀਓ ਨੂੰ ਜੜੋਂ ਖਤਮ ਕਰਨ ਲਈ ਪਾਕਿਸਤਾਨ ਨੇ ਸੋਮਵਾਰ ਨੂੰ ਦੇਸ਼ ਵਿਆਪੀ ਮੁਹਿੰਮ ਸ਼ੁਰੂ ਕੀਤੀ। ਇਸ ਤਹਿਤ ਪੂਰੇ ਦੇਸ਼ ਵਿਚ ਪੰਜ ਸਾਲ ਤੋਂ ਘੱਟ ਉਮਰ ਦੇ 3.9 ਕਰੋੜ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਆਈਆਂ ਜਾਣਗੀਆਂ।
ਤਿੰਨ ਦੇਸ਼ਾਂ ਤੋਂ ਨਹੀਂ ਖਤਮ ਹੋਇਆ ਹੈ ਪੋਲੀਓ
ਅਫਗਾਨਿਸਤਾਨ ਅਤੇ ਨਾਈਜ਼ੀਰੀਆ ਨਾਲ ਪਾਕਿਸਤਾਨ ਦੁਨੀਆ ਦੇ ਉਨ੍ਹਾਂ ਤਿੰਨ ਦੇਸ਼ਾਂ ਵਿਚ ਸ਼ਾਮਲ ਹਨ ਜਿਥੇ ਪੋਲੀਓ ਦਾ ਪੂਰਾ ਤਰ੍ਹਾਂ ਨਾਲ ਖਾਤਮਾ ਨਹੀਂ ਕੀਤਾ ਜਾ ਸਕਿਆ ਹੈ। ਇਸ ਸਾਲ ਪੋਲੀਓ ਦੇ 6 ਮਾਮਲੇ ਸਾਹਮਣੇ ਆ ਚੁੱਕੇ ਹਨ। ਪਿਛਲੇ ਸਾਲ 12 ਮਾਮਲੇ ਸਾਹਮਣੇ ਆਏ ਸਨ। ਅੱਤਵਾਦੀਆਂ ਦੇ ਨਿਸ਼ਾਨੇ 'ਤੇ ਰਹਿਣ ਕਾਰਨ ਪੋਲੀਓ ਖਾਤਮੇ ਲਈ ਚਲਾਈ ਗਈ ਕੋਈ ਵੀ ਮੁਹਿੰਮ ਪਾਕਿਸਤਾਨ ਵਿਚ ਸਫਲ ਨਹੀਂ ਹੋ ਸਕੀ ਹੈ। ਪੋਲੀਓ ਬੂੰਦਾਂ ਨਾਲ ਬਾਂਝਪਨ ਦਾ ਦਾਅਵਾ ਕਰਦੇ ਹੋਏ ਅੱਤਵਾਦੀਆਂ ਨੇ ਕਈ ਵਾਰ ਇਸ ਮੁਹਿੰਮ ਦੇ ਵਰਕਰਾਂ ਨੂੰ ਨਿਸ਼ਾਨਾ ਬਣਾਇਆ।
ਉਨ੍ਹਾਂ ਦੇ ਹਮਲਿਆਂ ਵਿਚ 2012 ਤੱਕ 68 ਲੋਕਾਂ ਦੀ ਜਾਨ ਗਈ ਸੀ। ਪੋਲੀਓ ਖਾਤਮਾ ਪ੍ਰੋਗਰਾਮ ਦੇ ਰਾਸ਼ਟਰੀ ਸੰਯੋਜਕ ਰਾਣਾ ਸਫਦਰ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਦੇ ਚਾਰੋ ਸੂਬਿਆਂ ਦੇ ਨਾਲ ਹੀ ਗੁਲਾਮ ਕਸ਼ਮੀਰ ਅਤੇ ਗਿਲਗਿਤ ਬਾਲਟਿਸਤਾਨ ਵਿਚ ਵੀ ਇਹ ਮੁਹਿੰਮ ਚਲਾਈ ਜਾਵੇਗੀ। ਇਸ ਮੁਹਿੰਮ ਵਿਚ ਦੋ ਲੱਖ 60 ਹਜ਼ਾਰ ਵਰਕਰ ਹਿੱਸਾ ਲੈਣਗੇ।


Sunny Mehra

Content Editor

Related News