ਪਾਕਿ ਨੂੰ ''ਬਲੈਕ ਲਿਸਟ'' ਹੋਣ ਦਾ ਡਰ, FATF ਲਈ ਤਿਆਰ ਕੀਤੀ ਰਿਪੋਰਟ

10/10/2019 1:52:56 PM

ਇਸਲਾਮਾਬਾਦ— ਫਰਾਂਸ ਦੀ ਰਾਜਧਾਨੀ ਪੈਰਿਸ 'ਚ 12 ਅਕਤੂਬਰ ਤੋਂ 15 ਅਕਤੂਬਰ ਤੱਕ ਹੋਣ ਵਾਲੀ ਐੱਫ.ਏ.ਟੀ.ਐੱਫ. ਦੀ ਬੈਠਕ 'ਚ ਪਾਕਿਸਤਾਨ ਨੂੰ ਬਲੈਕਲਿਸਟ ਕੀਤਾ ਜਾ ਸਕਦਾ ਹੈ। ਐੱਫ.ਏ.ਟੀ.ਐੱਫ. ਦੀ ਇਕਾਈ ਏਸ਼ੀਆ ਪੈਸਫਿਕ ਗਰੁੱਪ ਦੀ ਰਿਪੋਰਟ 'ਚ ਪਾਕਿਸਤਾਨ ਅੱਤਵਾਦੀ ਫੰਡਿੰਗ ਰੋਕਣ 'ਚ ਅਸਫਲ ਸਾਬਿਤ ਹੋਇਆ ਹੈ।

ਪਾਕਿਸਤਾਨ ਨੂੰ ਪਿਛਲੇ ਸਾਲ ਜੂਨ 'ਚ ਪੈਰਿਸ 'ਚ ਹੋਈ ਐੱਫ.ਏ.ਟੀ.ਐੱਫ. ਦੀ ਬੈਠਕ 'ਚ ਗ੍ਰੇ ਸੂਚੀ 'ਚ ਰੱਖਿਆ ਗਿਆ ਸੀ ਤੇ ਚਿਤਾਵਨੀ ਦਿੱਤੀ ਗਈ ਸੀ ਕਿ ਅਕਤੂਬਰ 2019 ਤੱਕ ਉਹ ਅੱਤਵਾਦੀ ਫੰਡਿੰਗ ਰੋਕਣ ਦੀ ਕਾਰਵਾਈ ਨੂੰ ਅੰਜਾਮ ਦੇਵੇ। ਕਿਹਾ ਇਹ ਵੀ ਜਾ ਰਿਹਾ ਹੈ ਕਿ ਪਾਕਿਸਤਾਨ ਨੂੰ ਈਰਾਨ ਤੇ ਉੱਤਰ ਕੋਰੀਆ ਦੇ ਨਾਲ ਬਲੈਕਲਿਸਟ ਕੀਤਾ ਜਾ ਸਕਦਾ ਹੈ। ਇਸ ਬੈਠਕ 'ਚ ਇਸ ਗੱਲ ਦਾ ਫੈਸਲਾ ਹੋ ਜਾਵੇਗਾ ਕਿ ਪਾਕਿਸਤਾਨ ਗ੍ਰੇ ਲਿਸਟ 'ਚ ਬਣਿਆ ਰਹੇਗਾ ਜਾਂ ਉਸ ਨੂੰ ਬਲੈਕ ਲਿਸਟ ਕੀਤਾ ਜਾਵੇਗਾ। ਹਾਲਾਂਕਿ ਚੀਨ ਆਪਣੇ ਸਦਾਬਹਾਰ ਦੋਸਤ ਨੂੰ ਬਲੈਕ ਲਿਸਟ ਹੋਣ ਤੋਂ ਬਚਾਉਣ ਦੀ ਪੂਰੀ ਕੋਸ਼ਿਸ਼ ਕਰੇਗਾ। ਸ਼ਨੀਵਾਰ ਨੂੰ ਏਸ਼ੀਆ ਪੈਸਫਿਕ ਗਰੁੱਪ ਵਲੋਂ ਜਾਰੀ ਇਕ ਰਿਪੋਰਟ ਮੁਤਾਬਕ ਸੰਭਾਵਨਾ ਜ਼ਿਆਦਾ ਹੈ ਕਿ ਪਾਕਿਸਤਾਨ ਨੂੰ ਗ੍ਰੇ ਲਿਸਟ 'ਚ ਬਰਕਰਾਰ ਰੱਖਿਆ ਜਾਵੇ ਕਿਉਂਕਿ ਉਸ ਨੇ ਐੱਫ.ਏ.ਟੀ.ਐੱਫ. ਵਲੋਂ ਨਿਰਧਾਰਿਤ ਕੁਝ ਸਿਫਾਰਿਸ਼ਾਂ ਦਾ ਪਾਲਣ ਕੀਤਾ ਹੈ।

ਪਾਕਿਸਤਾਨੀ ਅਖਬਾਰ ਡਾਨ ਦੀ ਖਬਰ ਮੁਤਾਬਕ ਆਰਥਿਕ ਮਾਮਲਿਆਂ ਦੇ ਵਿਭਾਗ ਦੇ ਮੁਖੀ ਹਮਾਦ ਅਜ਼ਹਰ ਦੀ ਅਗਵਾਈ 'ਚ ਪਾਕਿਸਤਾਨੀ ਵਫਦ 13 ਅਕਤੂਬਰ ਨੂੰ ਫਰਾਂਸ ਦੇ ਲਈ ਰਵਾਨਾ ਹੋਣ ਵਾਲਾ ਹੈ ਕਿਉਂਕਿ ਐੱਫ.ਏ.ਟੀ.ਐੱਫ. 14 ਤੇ 15 ਅਕਤੂਬਰ ਨੂੰ ਪਾਕਿਸਤਾਨ ਦੇ ਮੁੱਦੇ 'ਤੇ ਵਿਚਾਰ ਕਰੇਗਾ। ਇਕ ਪਾਕਿਸਤਾਨੀ ਸਕਿਓਰਿਟੀ ਐਂਡ ਐਕਸਚੇਂਜ ਕਮਿਸ਼ਨ ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਕਮਿਸ਼ਨ ਵਲੋਂ ਜਾਰੀ ਵਿਆਪਕ ਦਿਸ਼ਾ ਨਿਰਦੇਸ਼ਾਂ ਦੇ ਆਧਾਰ 'ਤੇ ਵਿੱਤੀ ਸੰਸਥਾਨਾਂ ਨੂੰ ਇਕ ਸਾਲ 'ਚ 219 ਸ਼ੱਕੀ ਲੈਣਦੇਣ ਦੀ ਰਿਪੋਰਟ ਮਿਲੀ ਹੈ। ਜਦਕਿ ਪਿਛਲੇ 8 ਸਾਲਾ 'ਚ ਪਾਕਿਸਤਾਨ ਨੇ ਅਜਿਹੇ ਕੁੱਲ 13 ਮਾਮਲੇ ਦਰਜ ਕੀਤੇ ਸਨ।


Baljit Singh

Content Editor

Related News