ਪਾਕਿ PM ਤੇ FM ਦੀ ਵੀਡੀਓ ਵਾਇਰਲ, ਮੀਂਹ ''ਚ ਸ਼ਾਹਬਾਜ਼ ਨੇ ਮਹਿਲਾ ਅਧਿਕਾਰੀ ਤੋਂ ਖੋਹੀ ਛੱਤਰੀ , ਡਾਰ ਨੇ ਪੱਤਰਕਾਰ ਨੂੰ ਮਾਰਿਆ ਥੱਪੜ

06/24/2023 5:21:28 PM

ਨਵੀਂ ਦਿੱਲੀ (ਅਨਸ) : ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਕ ਵੀਡੀਓ ਵਿਚ ਗਲੋਬਲ ਫਾਇਨਾਂਸ ਸਮਿਟ ਵਿਚ ਸ਼ਾਮਲ ਹੋਣ ਲਈ ਪੈਰਿਸ ਵਿਚ ਗਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਇਕ ਪ੍ਰੋਟੋਕੋਲ ਅਫਸਰ ਤੋਂ ਛੱਤਰੀ ਖੋਹਦੇ ਹੋਏ ਨਜ਼ਰ ਆ ਰਹੇ ਹਨ। ਇਸ ਕਾਰਨ ਉਹ ਮਹਿਲਾ ਅਫ਼ਸਰ ਮੀਂਹ ਵਿੱਚ ਭਿੱਜ ਜਾਂਦੀ ਹੈ। ਸ਼ਹਿਬਾਜ਼ ਸ਼ਰੀਫ ਅਫ਼ਸਰ ਤੋਂ ਛੱਤਰੀ ਲੈਂਦਾ ਹੈ ਅਤੇ ਇਕੱਲੇ ਤੁਰਨਾ ਸ਼ੁਰੂ ਕਰ ਦਿੰਦਾ ਹੈ ਜਦੋਂ ਕਿ ਅਧਿਕਾਰੀ ਮੀਂਹ ਵਿਚ ਉਨ੍ਹਾਂ ਦੇ ਪਿੱਛੇ ਤੁਰਨਾ ਸ਼ੁਰੂ ਕਰ ਦਿੰਦੀ ਹੈ।

ਇਹ ਵੀ ਪੜ੍ਹੋ : ਬਹੁਰਾਸ਼ਟਰੀ  ਕੰਪਨੀਆਂ ਨੇ ਕੀਤਾ ਪਾਕਿਸਤਾਨ ਤੋਂ ਆਪਣਾ ਕਾਰੋਬਾਰ ਸਮੇਟਣ ਦਾ ਐਲਾਨ

ਦਿਲਚਸਪ ਗੱਲ ਇਹ ਹੈ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਹ ਵੀਡੀਓ ਸਭ ਤੋਂ ਪਹਿਲਾਂ ਸ਼ਾਹਬਾਜ਼ ਸ਼ਰੀਫ਼ ਦੇ ਦਫ਼ਤਰ ਵੱਲੋਂ ਪੋਸਟ ਕੀਤੀ ਗਈ ਸੀ। ਦੂਜੀ ਵੀਡੀਓ ਇਸਲਾਮਾਬਾਦ ਦੀ ਹੈ। ਇਸ ਵਿੱਚ ਇੱਕ ਪੱਤਰਕਾਰ ਜਦੋਂ ਵਿੱਤ ਮੰਤਰੀ ਇਸਹਾਕ ਡਾਰ ਨੂੰ ਆਈ.ਐਮ.ਐਫ. ਕੋਲੋਂ ਕਰਜ਼ਾ ਨਾ ਮਿਲਣ 'ਤੇ ਸਵਾਲ ਪੁੱਛਦਾ ਹੈ ਤਾਂ ਵਿੱਤ ਮੰਤਰੀ ਜਵਾਬ 'ਚ ਉਨ੍ਹਾਂ ਨੂੰ ਥੱਪੜ ਮਾਰ ਦਿੰਦੇ ਹਨ।

ਇਹ ਵੀ ਪੜ੍ਹੋ : ਪਾਕਿਸਤਾਨ ਤੋਂ ਕਾਰੋਬਾਰ ਸਮੇਟਣ ਲਈ ਮਜਬੂਰ ਹੋਇਆ ਚੀਨ, ਸ਼ਾਹਬਾਜ਼ ਸਰਕਾਰ ਨੇ ਖੜ੍ਹੇ ਕੀਤੇ ਹੱਥ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News