ਪਾਕਿ ਪੀ. ਐੱਮ. ਨੂੰ ਜਨਾਨੀਆਂ ਦੀ ਸੁਰੱਖਿਆ ਲਈ ਚੁੱਕਣੇ ਚਾਹੀਦੇ ਕਦਮ : ਯੂਰਪੀ ਥਿੰਕ ਟੈਂਕ

09/20/2020 2:51:12 PM

ਇਸਲਾਮਾਬਾਦ- ਯੂਰਪੀ ਫਾਊਂਡੇਸ਼ਨ ਦੱਖਣੀ ਏਸ਼ੀਅਨ ਸਟਡੀਜ਼ ਭਾਵ ਐੱਫਸਾਸ ਵਲੋਂ ਇਕ ਰਿਪੋਰਟ ਪੇਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਪਾਕਿਸਤਾਨ ਵਿਚ ਜਨਾਨੀਆਂ ਤੇ ਛੋਟੀਆਂ ਬੱਚੀਆਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ ਜਾਂਦਾ ਹੈ ਤੇ ਕਈਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਬੀਬੀਆਂ ਦੀ ਸੁਰੱਖਿਆ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਕਦਮ ਚੁੱਕਣੇ ਚਾਹੀਦੇ ਹਨ। 

ਯੂਰਪੀ ਥਿੰਕ ਟੈਂਕ ਨੇ ਕਿਹਾ ਕਿ ਇਸ ਸਭ ਦੀ ਕਸੂਰਵਾਰ ਉੱਥੋਂ ਦੀ ਸਰਕਾਰ ਹੈ, ਜੋ ਇਸ ਮੁੱਦੇ 'ਤੇ ਕੁਝ ਨਹੀਂ ਕਰ ਰਹੀ। 4 ਸਤੰਬਰ ਨੂੰ ਕਰਾਚੀ ਵਿਚ 5 ਸਾਲਾ ਬੱਚੀ ਦਾ ਬਲਾਤਕਾਰ ਕੀਤਾ ਗਿਆ ਤੇ ਫਿਰ ਕਤਲ ਕਰ ਕੇ ਸੁੱਟ ਦਿੱਤਾ ਗਿਆ। 8 ਸਤੰਬਰ ਨੂੰ 30 ਸਾਲਾ ਬੀਬੀ ਦਾ ਉਸ ਦੇ ਬੱਚਿਆਂ ਸਾਹਮਣੇ ਬਲਾਤਕਾਰ ਕੀਤਾ ਗਿਆ। ਇਨ੍ਹਾਂ ਘਟਨਾਵਾਂ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਪਿਛਲੇ ਹਫਤੇ ਹਜ਼ਾਰਾਂ ਲੋਕਾਂ ਨੇ ਇਸਲਾਮਾਬਾਦ, ਲਾਹੌਰ ਤੇ ਕਰਾਚੀ ਵਿਚ ਵਿਰੋਧ ਪ੍ਰਦਰਸ਼ਨ ਵੀ ਕੀਤਾ ਸੀ। 

ਘੱਟ ਗਿਣਤੀ ਭਾਈਚਾਰੇ ਦੀਆਂ ਕੁੜੀਆਂ ਨੂੰ ਅਗਵਾ ਕਰਕੇ ਜ਼ਬਰਦਸਤੀ ਧਰਮ ਬਦਲਾ ਕੇ ਵਿਆਹ ਕਰਵਾ ਦਿੱਤਾ ਜਾਂਦਾ ਹੈ। ਬਹੁਤੇ ਮਾਮਲਿਆਂ ਵਿਚ ਤਾਂ ਛੋਟੀ ਉਮਰ ਦੀਆਂ ਬੱਚੀਆਂ ਨੂੰ ਬੁੱਢਿਆਂ ਨਾਲ ਵਿਆਹ ਦਿੱਤਾ ਜਾਂਦਾ ਹੈ। ਬਲਾਤਕਾਰ ਦੇ ਮਾਮਲੇ ਇੱਥੇ ਲਗਾਤਾਰ ਵਧਦੇ ਜਾ ਰਹੇ ਹਨ। 

ਹਾਲ ਹੀ ਵਿਚ ਦੋ ਬੀਬੀਆਂ ਦੇ ਹੋਏ ਬਲਾਤਕਾਰ ਦੇ ਮਾਮਲਿਆਂ ਨੇ ਪਾਕਿਸਤਾਨ ਸਰਕਾਰ ਦੀ ਕਮਜ਼ੋਰੀ ਦੀ ਸਾਰੀ ਦੁਨੀਆ ਅੱਗੇ ਪੋਲ ਖੋਲ੍ਹ ਦਿੱਤੀ ਹੈ, ਜੋ ਅਜਿਹੇ ਦੋਸ਼ੀਆਂ ਨੂੰ ਸਜ਼ਾ ਦੇਣ ਵਿਚ ਅਸਫਲ ਹੈ। ਦੇਸ਼-ਵਿਦੇਸ਼ ਵਿਚ ਬੈਠੇ ਲੋਕ ਇਸ ਦਾ ਵਿਰੋਧ ਕਰਦੇ ਆ ਰਹੇ ਹਨ। ਬੀਬੀਆਂ ਨੇ ਵੀ ਮੋਰਚਾ ਸੰਭਾਲਿਆ ਹੈ ਤੇ ਉਹ ਮੰਗ ਕਰ ਰਹੀਆਂ ਹਨ ਕਿ ਪਾਕਿਸਤਾਨ ਸਰਕਾਰ ਇਸ ਲਈ ਜ਼ਰੂਰੀ ਕਦਮ ਜ਼ਰੂਰ ਚੁੱਕੇ। 


Lalita Mam

Content Editor

Related News