ਅਦਾਲਤਾਂ ਦੇ ਚੱਕਰਾਂ ''ਚ ਫਸੇ ਇਮਰਾਨ ਖ਼ਾਨ, ਜਾਣੋ ਕੀ ਹੈ ਪੂਰਾ ਮਾਮਲਾ

Saturday, Dec 18, 2021 - 12:11 PM (IST)

ਅਦਾਲਤਾਂ ਦੇ ਚੱਕਰਾਂ ''ਚ ਫਸੇ ਇਮਰਾਨ ਖ਼ਾਨ, ਜਾਣੋ ਕੀ ਹੈ ਪੂਰਾ ਮਾਮਲਾ

ਇਸਲਾਮਾਬਾਦ/ਪਾਕਿਸਤਾਨ (ਬਿਊਰੋ) - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਅਦਾਲਤ 'ਚ ਪੇਸ਼ ਹੋਏ ਪਰ ਇਸ ਵਾਰ ਮਾਮਲਾ ਸਰਕਾਰ ਦਾ ਨਹੀਂ ਸਗੋਂ ਉਨ੍ਹਾਂ ਦਾ ਨਿੱਜੀ ਸੀ ਅਤੇ ਬਹੁਤ ਪੁਰਾਣਾ ਸੀ। ਇਮਰਾਨ ਖ਼ਾਨ ਨੇ ਮਾਣਹਾਨੀ ਦੇ ਇੱਕ ਮਾਮਲੇ 'ਚ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਾਹਮਣੇ ਗਵਾਹੀ ਦਿੱਤੀ। ਇਮਰਾਨ ਖ਼ਾਨ 9 ਸਾਲ ਪਹਿਲਾਂ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ.-ਐੱਨ.) ਦੇ ਨੇਤਾ ਖਵਾਜਾ ਮੁਹੰਮਦ ਆਸਿਫ ਵਿਰੁੱਧ ਦਾਇਰ ਮਾਣਹਾਨੀ ਦੇ ਮੁਕੱਦਮੇ 'ਚ ਆਪਣੇ ਦਫ਼ਤਰ ਤੋਂ ਵੀਡੀਓ ਲਿੰਕ ਰਾਹੀਂ ਅਦਾਲਤ 'ਚ ਪੇਸ਼ ਹੋਏ।

ਪੜ੍ਹੋ ਇਹ ਅਹਿਮ ਖਬਰ -ਕੋਵਿੰਦ ਨੇ ਬੰਗਲਾਦੇਸ਼ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਭੇਂਟ ਕੀਤੀ ਮਠਿਆਈ

ਜੱਜ ਮੁਹੰਮਦ ਅਦਨਾਨ ਦੀ ਅਦਾਲਤ ਅੱਗੇ ਬਿਆਨ ਕਰਵਾਏ ਦਰਜ 
ਜੱਜ ਮੁਹੰਮਦ ਅਦਨਾਨ ਦੀ ਅਦਾਲਤ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਉਂਦੇ ਹੋਏ ਇਮਰਾਨ ਖ਼ਾਨ ਨੇ ਕਿਹਾ ਕਿ ਸ਼ੌਕਤ ਖਾਨਮ ਮੈਮੋਰੀਅਲ ਟਰੱਸਟ (ਐੱਸ. ਕੇ. ਐੱਮ. ਟੀ.) ਦੇ ਫੰਡਾਂ ਦੀ ਦੁਰਵਰਤੋਂ ਅਤੇ ਮਨੀ ਲਾਂਡਰਿੰਗ ਬਾਰੇ ਪੀ. ਐੱਮ. ਐੱਲ.-ਐੱਨ. ਦੇ ਨੇਤਾ ਵੱਲੋਂ ਲਗਾਏ ਗਏ ਦੋਸ਼ਾਂ ਤੋਂ ਘੱਟੋ-ਘੱਟ 10 ਅਰਬ ਦਾ ਨੁਕਸਾਨ ਹੋਇਆ ਹੈ। ਆਸਿਫ ਨੇ ਇਹ ਦੋਸ਼ ਪੰਜਾਬ ਹਾਊਸ 'ਚ ਪ੍ਰੈੱਸ ਕਾਨਫਰੰਸ ਦੌਰਾਨ ਲਾਏ ਸਨ ਅਤੇ ਇਕ ਟੀ. ਵੀ. ਪ੍ਰੋਗਰਾਮ ਦੌਰਾਨ ਇਨ੍ਹਾਂ ਨੂੰ ਦੁਹਰਾਇਆ ਸੀ। ਆਪਣੇ ਮੁਕੱਦਮੇ 'ਚ ਪੀ. ਐੱਮ. ਇਮਰਾਨ ਖ਼ਾਨ ਨੇ 1 ਅਗਸਤ, 2012 ਦੀ ਪ੍ਰੈੱਸ ਕਾਨਫਰੰਸ ਦਾ ਹਵਾਲਾ ਦਿੱਤਾ।

ਪੜ੍ਹੋ ਇਹ ਅਹਿਮ ਖਬਰ- ਭਾਰਤ ਨੂੰ ਨਿਸ਼ਾਨਾ ਬਣਾਉਣ ਵਾਲੇ ਅੱਤਵਾਦੀ ਸਮੂਹ ਪਾਕਿਸਤਾਨ ਤੋਂ ਕੰਮ ਕਰ ਰਹੇ: ਅਮਰੀਕੀ ਰਿਪੋਰਟ

ਮਾਹਿਰਾਂ ਦੀ ਕਮੇਟੀ ਦੇ ਫੈਸਲੇ 'ਚ ਨਹੀਂ ਸੀ ਕੋਈ ਦਖ਼ਲ
ਇਮਰਾਨ ਖ਼ਾਨ ਨੇ ਦੋਸ਼ਾਂ ਨੂੰ "ਝੂਠੇ ਅਤੇ ਮਾਣਹਾਨੀ" ਕਰਾਰ ਦਿੰਦੇ ਹੋਏ ਕਿਹਾ ਕਿ SKMT ਹਸਪਤਾਲ ਦੀਆਂ ਨਿਵੇਸ਼ ਯੋਜਨਾਵਾਂ 'ਤੇ ਫੈਸਲੇ ਉਨ੍ਹਾਂ ਦੇ ਦਖਲ ਤੋਂ ਬਿਨਾਂ ਇੱਕ ਮਾਹਰ ਕਮੇਟੀ ਦੁਆਰਾ ਲਏ ਗਏ ਸਨ। ਪ੍ਰੈੱਸ ਕਾਨਫਰੰਸ 'ਚ ਪੀ. ਐੱਮ. ਐੱਲ. -ਐਨ ਨੇਤਾ ਨੇ ਕਿਹਾ ਸੀ ਕਿ ਐੱਸ. ਕੇ. ਐੱਮ. ਟੀ. ਦੇ 45 ਲੱਖ ਡਾਲਰ ਫੰਡ ਨੂੰ ਵਿਦੇਸ਼ਾਂ 'ਚ ਨਿਵੇਸ਼ ਕੀਤਾ ਗਿਆ ਸੀ। ਇਮਰਾਨ ਖ਼ਾਨ ਨੇ ਭਰੋਸਾ ਜਤਾਇਆ ਕਿ ਅਦਾਲਤ ਬੇਬੁਨਿਆਦ ਮਾਮਲੇ 'ਤੇ ਇਤਿਹਾਸਕ ਫੈਸਲਾ ਸੁਣਾ ਕੇ ਇਕ ਮਿਸਾਲ ਕਾਇਮ ਕਰੇਗੀ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਤੇਜ਼ ਹਵਾਵਾਂ ਕਾਰਨ ਵਾਪਰੇ ਹਾਦਸੇ 'ਚ 4 ਬੱਚਿਆਂ ਦੀ ਮੌਤ, PM ਮੌਰੀਸਨ ਨੇ ਪ੍ਰਗਟਾਇਆ ਦੁੱਖ

ਪਿਛਲੇ ਮਹੀਨੇ ਵੀ ਅਦਾਲਤ 'ਚ ਪੇਸ਼ ਹੋਏ ਸਨ ਇਮਰਾਨ ਖ਼ਾਨ
ਇਸ ਤੋਂ ਪਹਿਲਾਂ ਨਵੰਬਰ 'ਚ ਵੀ ਇਮਰਾਨ ਖ਼ਾਨ ਪਾਕਿਸਤਾਨ ਦੇ ਚੀਫ਼ ਜਸਟਿਸ ਗੁਲਜ਼ਾਰ ਅਹਿਮਦ ਦੀ ਅਗਵਾਈ ਵਾਲੀ ਸੁਪਰੀਮ ਕੋਰਟ ਦੀ ਬੈਂਚ ਸਾਹਮਣੇ ਪੇਸ਼ ਹੋਏ ਸਨ। ਆਰਮੀ ਪਬਲਿਕ ਸਕੂਲ (ਏ. ਪੀ. ਐੱਸ.) ਕਤਲੇਆਮ ਨਾਲ ਸਬੰਧਤ ਇੱਕ ਮਾਮਲੇ 'ਚ ਚੀਫ਼ ਜਸਟਿਸ ਦੁਆਰਾ ਸੰਮਨ ਕੀਤੇ ਜਾਣ ਤੋਂ ਬਾਅਦ ਇਮਰਾਨ ਪਾਕਿਸਤਾਨ ਦੀ ਸੁਪਰੀਮ ਕੋਰਟ 'ਚ ਪੇਸ਼ ਹੋਏ। ਇਸ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਪਾਕਿਸਤਾਨ 'ਚ ਕੋਈ 'ਪਵਿੱਤਰ ਗਾਂ' ਨਹੀਂ ਹੈ। ਮੈਂ ਕਾਨੂੰਨ ਦੇ ਰਾਜ 'ਚ ਵਿਸ਼ਵਾਸ ਕਰਦਾ ਹਾਂ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News