ਬ੍ਰਿਟੇਨ : ਜਿਣਸੀ ਸ਼ੋਸ਼ਣ ਮਾਮਲੇ ''ਚ ''ਹਾਊਸ ਆਫ਼ ਲਾਰਡਜ਼'' ਦੇ ਪਾਕਿਸਤਾਨੀ ਅਧਿਕਾਰੀ ਨੇ ਦਿੱਤਾ ਅਸਤੀਫ਼ਾ
Wednesday, Nov 18, 2020 - 11:15 AM (IST)
ਲੰਡਨ- ਬ੍ਰਿਟੇਨ ਵਿਚ ਜਿਣਸੀ ਸ਼ੋਸ਼ਣ ਦੇ ਦੋਸ਼ਾਂ ਦੇ ਚੱਲਦਿਆਂ 'ਹਾਊਸ ਆਫ ਲਾਰਡਜ਼' ਦੇ ਮੈਂਬਰ ਪਾਕਿਸਤਾਨੀ ਮੂਲ ਦੇ ਨਜੀਰ ਅਹਿਮਦ ਨੇ ਅਸਤੀਫ਼ਾ ਦੇ ਦਿੱਤਾ ਹੈ। ਨਜੀਰ ਖ਼ਿਲਾਫ਼ ਹਾਊਸ ਦੇ 'ਕੋਡ ਆਫ਼ ਕੰਡਕਟ' ਦੀ ਜਾਂਚ ਵਿਚ ਉਨ੍ਹਾਂ ਨੂੰ ਦੋਸ਼ੀ ਪਾਏ ਜਾਣ ਦੇ ਬਾਅਦ ਉਨ੍ਹਾਂ ਦੇ ਅਸਤੀਫ਼ੇ ਦੀ ਸਿਫਾਰਸ਼ ਕੀਤੀ ਗਈ ਸੀ।
'ਹਾਊਸ ਆਫ ਲਾਰਡਜ਼' ਦੀ ਕਮੇਟੀ ਨੇ ਕਿਹਾ ਕਿ ਲਾਰਡ ਅਹਿਮਦ ਨੇ 'ਹਾਊਸ ਆਫ਼ ਲਾਰਡਜ਼' ਤੋਂ 14 ਨਵੰਬਰ ਨੂੰ ਅਸਤੀਫ਼ਾ ਦੇ ਦਿੱਤਾ।
ਜ਼ਿਕਰਯੋਗ ਹੈ ਕਿ ਅਹਿਮਦ ਲੰਡਨ ਵਿਚ ਭਾਰਤ ਵਿਰੋਧੀ ਕਈ ਪ੍ਰਦਰਸ਼ਨਾਂ ਵਿਚ ਹਿੱਸਾ ਰਹੇ ਹਨ। ਉਹ 2013 ਤੱਕ ਲੇਬਰ ਪਾਰਟੀ ਵਿਚ ਸ਼ਾਮਲ ਸਨ। ਅਹਿਮਦ ਨੇ ਹਾਊਸ ਕਮਿਸ਼ਨਰ ਦੀ ਜਾਂਚ ਖ਼ਿਲਾਫ਼ ਅਪੀਲ ਕੀਤੀ ਸੀ, ਜਿਸ ਨੂੰ ਕਮੇਟੀ ਨੇ ਖਾਰਜ ਕਰ ਦਿੱਤਾ ਹੈ। ਕਮੇਟੀ ਨੇ ਕਮਿਸ਼ਨਰ ਦੀ ਜਾਂਚ ਨੂੰ ਸਹੀ ਮੰਨਿਆ ਹੈ ਅਤੇ 'ਕੋਡ ਆਫ਼ ਕੰਡਕਟ' ਦੇ ਉਲੰਘਣ ਦਾ ਦੋਸ਼ੀ ਪਾਇਆ ਹੈ।
ਇਸ ਵਿਚ ਉਨ੍ਹਾਂ ਨੂੰ ਹਾਊਸ ਤੋਂ ਬਾਹਰ ਕੱਢਣ ਦੀ ਸਿਫ਼ਾਰਸ਼ ਕੀਤੀ ਗਈ ਸੀ। ਕਮੇਟੀ ਨੇ ਪਾਇਆ ਕਿ ਨਜੀਰ ਦਾ ਅਪਰਾਧ ਇੰਨਾ ਗੰਭੀਰ ਹੈ ਕਿ ਇਸ ਲਈ ਸਭ ਤੋਂ ਗੰਭੀਰ ਸਜ਼ਾ ਮਿਲਣੀ ਚਾਹੀਦੀ ਹੈ।