ਦੁਬਈ ''ਚ ਭਾਰਤੀ ਜੋੜੇ ਦੀ ਹੱਤਿਆ ਕਰਨ ਵਾਲੇ ਪਾਕਿਸਤਾਨੀ ਨੂੰ ਮਿਲ ਸਕਦੀ ਹੈ ਮੌਤ ਦੀ ਸਜ਼ਾ

Thursday, Jun 25, 2020 - 09:53 PM (IST)

ਦੁਬਈ ''ਚ ਭਾਰਤੀ ਜੋੜੇ ਦੀ ਹੱਤਿਆ ਕਰਨ ਵਾਲੇ ਪਾਕਿਸਤਾਨੀ ਨੂੰ ਮਿਲ ਸਕਦੀ ਹੈ ਮੌਤ ਦੀ ਸਜ਼ਾ

ਦੁਬਈ(ਭਾਸ਼ਾ): ਲੁੱਟ ਦੀ ਕੋਸ਼ਿਸ਼ ਦੌਰਾਨ ਦੁਬਈ ਵਿਚ ਇਕ ਭਾਰਤੀ ਵਪਾਰੀ ਤੇ ਉਸ ਦੀ ਪਤਨੀ ਦੀ ਹੱਤਿਆ ਕਰਨ ਦੇ ਦੋਸ਼ ਵਿਚ ਪਾਕਿਸਤਾਨ ਦੇ ਇਕ ਵਿਅਕਤੀ ਨੂੰ ਮੌਤ ਦੀ ਸਜ਼ਾ ਮਿਲ ਸਕਦੀ ਹੈ। ਹੀਰੇਨ ਆਡਿਆ ਤੇ ਉਨ੍ਹਾਂ ਦੀ ਪਤਨੀ ਵਿਧੀ ਆਡਿਆ ਦੀ ਬੀਤੀ 18 ਜੂਨ ਨੂੰ ਉਨ੍ਹਾਂ ਦੇ ਵਿਲਾ ਵਿਚ ਹੱਤਿਆ ਕਰ ਦਿੱਤੀ ਗਈ ਤੇ ਉਨ੍ਹਾਂ ਦੀ ਬੇਟੀ ਨੂੰ ਜ਼ਖਮੀ ਕਰ ਦਿੱਤਾ ਗਿਆ ਸੀ। ਘਟਨਾ ਤੋਂ 24 ਘੰਟਿਆਂ ਦੇ ਅੰਦਰ ਦੁਬਈ ਪੁਲਸ ਨੇ ਇਸ ਮਾਮਲੇ ਵਿਚ ਇਕ ਪਾਕਿਸਤਾਨੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। 

ਦੁਬਈ ਪੁਲਸ ਨੇ ਦੱਸਿਆ ਕਿ ਪਾਕਿਸਤਾਨੀ ਵਿਅਕਤੀ ਅਰਬੀਅਨ ਰੈਂਚੇਸ ਵਿਚ ਭਾਰਤੀ ਪਰਿਵਾਰ ਦੇ ਘਰ ਵਿਚ ਬਰਾਂਡੇ ਦਾ ਦਰਵਾਜ਼ਾ ਬੰਦ ਨਾਲ ਹੋਣ ਦੇ ਕਾਰਣ ਦਾਖਲ ਹੋਣ ਵਿਚ ਸਫਲ ਹੋ ਗਿਆ। ਕਾਨੂੰਨੀ ਸਲਾਹਕਾਰ ਹਸਨ ਅਲਹਾਈਸ ਨੇ ਕਿਹਾ ਕਿ ਦੋਸ਼ੀ 'ਤੇ ਜੋੜੇ ਦੀ ਹੱਤਿਆ ਤੇ ਉਨ੍ਹਾਂ ਦੀ ਬੇਟੀ ਦੀ ਹੱਤਿਆ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਸ ਨੇ ਇਕ ਤੋਂ ਵਧੇਰੇ ਲੋਕਾਂ ਦੀ ਹੱਤਿਆ ਕੀਤੀ ਤੇ ਮਾਮਲੇ ਦੂਜੇ ਅਪਰਾਧ ਚੋਰੀ ਨਾਲ ਜੁੜਿਆ ਹੈ। ਅਜਿਹੇ ਮਾਮਲਿਆਂ ਵਿਚ ਸੰਯੁਕਤ ਅਰਬ ਅਮੀਰਾਤ ਅਪਰਾਧ ਧਾਰਾ 332 ਦੇ ਤਹਿਤ ਮੌਤ ਦੀ ਸਜ਼ਾ ਦਾ ਕਾਨੂੰਨ ਹੈ।


author

Baljit Singh

Content Editor

Related News